ਮੁੰਬਈ: ਹਾਲ ਹੀ 'ਚ ਆਇਫਾ ਐਵਾਰਡ ਵੱਲੋਂ ਕਰਵਾਏ ਇਵੈਂਟ 'ਚ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੂੰ ਕੈਟਰੀਨਾ ਕੈਫ ਦੇ ਪੈਰੀਂ ਹੱਥ ਲਾਉਣੇ ਪਏ। ਦਰਅਸਲ ਆਇਫਾ ਵੱਲੋਂ ਕਰਵਾਏ ਇਵੈਂਟ 'ਚ ਕੈਟਰੀਨਾ ਕੈਫ ਪਹਿਲਾਂ ਪਹੁੰਚ ਗਈ ਤੇ ਉੱਥੇ ਹੀ ਉਨ੍ਹਾਂ ਨੂੰ ਕਾਰਤਿਕ ਆਰੀਅਨ ਦਾ ਇੰਤਜ਼ਾਰ ਕਰਨਾ ਪਿਆ।

ਇਵੈਂਟ 'ਤੇ ਲੇਟ ਪਹੁੰਚਣ ਨੂੰ ਲੈ ਕੇ ਕੈਟਰੀਨਾ ਨੇ ਕਾਰਤਿਕ ਦੀ ਕਲਾਸ ਲਾ ਦਿੱਤੀ। ਬੱਸ ਫਿਰ ਕੈਟਰੀਨਾ ਦੀ ਕਲਾਸ ਤੋਂ ਬਾਅਦ ਕਾਰਤਿਕ ਨੇ ਉਨ੍ਹਾਂ ਤੋਂ ਲੇਟ ਆਉਣ ਲਈ ਮੁਆਫੀ ਮੰਗੀ। ਇਸ ਦੌਰਾਨ ਕਾਰਤਿਕ ਨੇ ਕੈਟਰੀਨਾ ਦੇ ਪੈਰੀਂ ਹੱਥ ਤੱਕ ਲਾ ਦਿੱਤੇ।


ਉੱਥੇ ਹੀ ਜੇ ਆਇਫਾ ਐਵਾਰਡ ਦੀ ਗੱਲ ਕਰੀਏ ਤਾਂ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਆਲੀਆ ਭੱਟ ਤੇ ਰਣਵੀਰ ਸਿੰਘ ਸਟਾਰਰ 'ਗਲੀ ਬੁਆਏ' ਨੂੰ ਸਭ ਤੋਂ ਵੱਧ ਐਵਾਰਡ ਮਿਲੇ।

ਇਹ ਵੀ ਪੜ੍ਹੋ:

ਜਦ ਕਰੀਨਾ ਆਪਣੇ ਪਤੀ ਦੀ ਧੀ ਸਾਰਾ ਤੋਂ ਪੁੱਛ ਬੈਠੀ ਇਹ ਸਵਾਲ, ਅੱਗਿਓਂ ਮਿਲਿਆ ਹੈਰਾਨ ਕਰਨ ਵਾਲਾ ਜਵਾਬ

'ਸੂਰਯਾਵੰਸ਼ੀ' ਦੇ ਟ੍ਰੇਲਰ ਲਾਂਚ 'ਤੇ ਪਹੁੰਚੇ ਸਾਰੇ ਸਿਤਾਰੇ, ਰਣਵੀਰ ਨੇ ਮਸਤੀ ਕੀਤੀ