Katrina Kaif Airport Video: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੇ ਕੰਮ ਵਿੱਚ ਰੁੱਝੀ ਹੋਈ ਹੈ। ਉਹ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ। ਕੈਟਰੀਨਾ ਛੁੱਟੀਆਂ ਮਨਾਉਣ ਨਿਊਯਾਰਕ ਗਈ ਸੀ। ਕੈਟਰੀਨਾ ਸ਼ੁੱਕਰਵਾਰ ਸਵੇਰੇ ਨਿਊਯਾਰਕ ਤੋਂ ਮੁੰਬਈ ਪਰਤੀ। ਉਸ ਦੇ ਏਅਰਪੋਰਟ ਤੋਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਏਅਰਪੋਰਟ 'ਤੇ ਆਪਣੇ ਚਹੇਤੇ ਸਿਤਾਰਿਆਂ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਨਾਲ ਸੈਲਫੀ ਲੈਣ ਲਈ ਉਤਸ਼ਾਹਿਤ ਹੋ ਜਾਂਦੇ ਹਨ। ਅਜਿਹਾ ਹੀ ਕੁਝ ਏਅਰਪੋਰਟ 'ਤੇ ਕੈਟਰੀਨਾ ਨਾਲ ਹੋਇਆ। ਉਸ ਨਾਲ ਸੈਲਫੀ ਲੈਣ ਲਈ ਉਸ ਦੇ ਆਲੇ-ਦੁਆਲੇ ਭੀੜ ਇਕੱਠੀ ਹੋ ਗਈ।


ਇਹ ਵੀ ਪੜ੍ਹੋ: 'ਸ਼ਾਹਰੁਖ ਖਾਨ ਨੂੰ ਐਕਟਿੰਗ ਨਹੀਂ ਆਉਂਦੀ', ਪਾਕਿਸਤਾਨੀ ਅਦਾਕਾਰਾ ਮਹਿਨੂਰ ਬਲੋਚ ਦਾ ਸ਼ਾਹਰੁਖ ਬਾਰੇ ਵਿਵਾਦਤ ਬਿਆਨ


ਕੈਟਰੀਨਾ ਕੈਫ ਦਾ ਏਅਰਪੋਰਟ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕੈਟਰੀਨਾ ਡੈਨੀਮ ਦੇ ਨਾਲ ਬ੍ਰਾਊਨ ਸ਼ੀਅਰ ਟਾਪ ਪਹਿਨੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਦੇ ਨਾਲ ਸਨਗਲਾਸਿਜ਼ ਵੀ ਪਹਿਨੇ ਹੋਏ ਹਨ ਕੈਜ਼ੂਅਲ ਆਊਟਫਿਟ 'ਚ ਉਸ ਦੇ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।


ਸਕਿਉਰਟੀ ਗਾਰਡ ਨੇ ਦਿੱਤਾ ਧੱਕਾ
ਕੈਟਰੀਨਾ ਨਾਲ ਸੈਲਫੀ ਲੈਣ ਲਈ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਕੈਟਰੀਨਾ ਚਾਰੋਂ ਪਾਸਿਓਂ ਇਸ ਤਰ੍ਹਾਂ ਘਿਰੀ ਹੋਈ ਸੀ ਕਿ ਉਸ ਲਈ ਬਾਹਰ ਨਿਕਲਣਾ ਮੁਸ਼ਕਲ ਸੀ। ਅਜਿਹੇ 'ਚ ਕੈਟਰੀਨਾ ਦੇ ਸੁਰੱਖਿਆ ਗਾਰਡ ਨੇ ਪ੍ਰਸ਼ੰਸਕਾਂ ਨੂੰ ਸਾਈਡ 'ਤੇ ਧੱਕ ਦਿੱਤਾ ਤਾਂ ਕਿ ਅਦਾਕਾਰਾ ਅੱਗੇ ਜਾ ਸਕੇ। ਇਸ ਵੀਡੀਓ 'ਤੇ ਫੈਨਜ਼ ਦੀ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।









ਛੁੱਟੀਆਂ ਮਨਾ ਕੇ ਵਾਪਸ ਆਈ ਕੈਟਰੀਨਾ
ਦੱਸ ਦਈਏ ਕਿ ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ਨਾਲ ਛੁੱਟੀਆਂ ਮਨਾਉਣ ਨਿਊਯਾਰਕ ਗਈ ਸੀ। ਕੁਝ ਦਿਨ ਪਹਿਲਾਂ ਵਿੱਕੀ ਅਤੇ ਕੈਟਰੀਨਾ ਦੀ ਇੱਕ ਫੈਨ ਨਾਲ ਤਸਵੀਰ ਵਾਇਰਲ ਹੋਈ ਸੀ। ਜਿਸ 'ਚ ਦੋਵੇਂ ਕੈਜ਼ੂਅਲ ਲੁੱਕ 'ਚ ਫੈਨਜ਼ ਨਾਲ ਪੋਜ਼ ਦਿੰਦੇ ਨਜ਼ਰ ਆਏ। ਇਸ ਫੋਟੋ ਨੂੰ ਫੈਨ ਪੇਜ ਨੇ ਸ਼ੇਅਰ ਕੀਤਾ ਹੈ।


ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਜਲਦੀ ਹੀ ਵਿਜੇ ਸੇਤੂਪਤੀ ਦੇ ਨਾਲ ਸ਼੍ਰੀਰਾਮ ਰਾਘਵਨ ਤੀ 'ਮੈਰੀ ਕ੍ਰਿਸਮਸ' ਵਿੱਚ ਨਜ਼ਰ ਆਵੇਗੀ। ਉਹ ਆਖਰੀ ਵਾਰ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਦੇ ਨਾਲ 'ਫੋਨ ਭੂਤ' ਵਿੱਚ ਨਜ਼ਰ ਆਈ ਸੀ। ਕੈਟਰੀਨਾ ਦੀ 'ਟਾਈਗਰ 3' ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


ਇਹ ਵੀ ਪੜ੍ਹੋ: ਅੰਗਰੇਜ਼ਾਂ ਦੀ ਕੈਨਟੀਨ 'ਚ ਸੈਂਡਵਿੱਚ ਬਣਾਉਂਦੇ ਸੀ ਦਿਲੀਪ ਕੁਮਾਰ, ਇੱਕ ਵਾਰ ਜੇਲ੍ਹ ਵੀ ਗਏ, ਫਿਰ ਕਿਵੇਂ ਬਣੇ ਬਾਲੀਵੁੱਡ ਦੇ ਕਿੰਗ