Kiara Advani Sidharth Malhotra Wedding: ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਇਹ ਜੋੜਾ ਕਾਫ਼ੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ। ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਇਹ ਲਵ ਬਰਡ ਦਸੰਬਰ ਮਹੀਨੇ `ਚ ਹੀ ਵਿਆਹ ਕਰਾਉਣ ਜਾ ਰਿਹਾ ਹੈ। ਰਿਪੋਰਟਾਂ ਦੀ ਮੰਨੀ ਜਾਏ ਤਾਂ ਇਨ੍ਹਾਂ ਦੋਵਾਂ ਦਾ ਵਿਆਹ ਚੰਡੀਗੜ੍ਹ `ਚ ਹੋ ਸਕਦਾ ਹੈ। ਇਸ ਦੇ ਲਈ ਦੋਵੇਂ ਕਲਾਕਾਰਾਂ ਦੀ ਟੀਮ ਗੋਆ ਤੇ ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਪਹੁੰਚੀ ਹੈ। 




ਇਸ 5 ਸਿਤਾਰਾ ਹੋਟਲ `ਚ ਹੋ ਸਕਦਾ ਹੈ ਵਿਆਹ
ਰਿਪੋਰਟ ਮੁਤਾਬਕ ਸਿਧਾਰਥ ਕਿਆਰਾ ਦਾ ਵਿਆਹ ਚੰਡੀਗੜ੍ਹ ਦੇ 5 ਮਸ਼ਹੂਰ 5 ਸਿਤਾਰਾ ਹੋਟਲ ਓਬੇਰਾਏ `ਚ ਹੋ ਸਕਦਾ ਹੈ। ਇਹ ਉਹੀ ਹੋਟਲ ਹੈ, ਜਿੱਥੇ ਬਾਲੀਵੁੱਡ ਕਲਾਕਾਰ ਰਾਜਕੁਮਾਰ ਰਾਓ ਤੇ ਪਤਰਲੇਖਾ ਦਾ ਵਿਆਹ ਹੋਇਆ ਸੀ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਦੋਵਾਂ ਦੇ ਵਿਆਹ ਦੀ ਪੰਜਾਬੀ ਥੀਮ ਹੋ ਸਕਦੀ ਹੈ।




ਸਲਮਾਨ ਖਾਨ ਨੇ ਵੀ ਦਿੱਤਾ ਸੀ ਵਿਆਹ ਦਾ ਹਿੰਟ
ਕਿਆਰਾ ਸਿਧਾਰਥ ਦੇ ਵਿਆਹ ਦੀਆਂ ਖਬਰਾਂ ਨੇ ਹੋਰ ਜ਼ੋਰ ਉਦੋਂ ਫੜਿਆ, ਜਦੋਂ ਸਿਧਾਰਥ ਆਪਣੀ ਫ਼ਿਲਮ `ਥੈਂਕ ਗੌਡ` ਦੇ ਪ੍ਰਮੋਸ਼ਨ ਲਈ ਬਿੱਗ ਬੌਸ `ਚ ਗਏ ਸੀ। ਪ੍ਰਮੋਸ਼ਨ ਦੌਰਾਨ ਸਲਮਾਨ ਖਾਨ ਸਿਧਾਰਥ ਨੂੰ ਕਿਆਰਾ ਦਾ ਨਾਂ ਲੈ ਲੈ ਕੇ ਛੇੜਦੇ ਰਹੇ। ਸਲਮਾਨ ਨੇ ਸਿਧਾਰਥ ਨੂੰ ਕਿਹਾ ਕਿ "ਬਹੁਤ ਵਧੀਆ ਕਿ ਤੁਸੀਂ ਵਿਆਹ ਕਰਨ ਜਾ ਰਹੇ ਹੋ, ਬਹੁਤ ਹੀ ਕਿਆਰਾ ਡਿਸੀਜ਼ਨ ਹੈ, ਓਹ ਮੁਆਫ਼ ਕਰਨਾ ਪਿਆਰਾ।" ਇਸ ਤੋਂ ਬਾਅਦ ਫ਼ਿਰ ਤੋਂ ਸਲਮਾਨ ਬੋਲੇ, "ਕਿਸ ਦੀ ਅਡਵਾਨੀ ਤੇ ਇਹ ਫ਼ੈਸਲਾ ਲਿਆ ਸੀ? ਓਹ ਅੱਜ ਕੀ ਹੋ ਰਿਹੈ ਮੇਰੇ ਨਾਲ? ਮੇਰਾ ਮਤਲਬ ਹੈ ਕਿਸ ਦੀ ਐਡਵਾਇਸ ਤੇ ਫ਼ੈਸਲਾ ਲਿਆ ਸੀ।" ਸਲਮਾਨ ਦੀਆਂ ਇਹ ਗੱਲਾਂ ਸੁਣ ਸਿਧਾਰਥ ਬਲੱਸ਼ ਕਰ ਰਹੇ ਸੀ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ ਸੀ।




ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਕਰ ਰਹੇ ਡੇਟ
ਦਸ ਦਈਏ ਕਿ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਦੋਵਾਂ ਦੇ ਅਫੇਅਰ ਦੀਆਂ ਅਫਵਾਹਾਂ ਪਹਿਲਾਂ ਹੀ ਮੀਡੀਆ `ਚ ਸਨ, ਪਰ ਕਰਨ ਜੌਹਰ ਨੇ ਇਨ੍ਹਾਂ ਅਫਵਾਹਾਂ `ਤੇ ਠੱਪਾ ਲਗਾਇਆ ਸੀ। `ਕੌਫ਼ੀ ਵਿਦ ਕਰਨ` `ਚ ਕਰਨ ਜੌਹਰ ਨੇ ਸਿਧਾਰਥ ਨਾਲ ਗੱਲਬਾਤ ਦੌਰਾਨ ਉਸ ਦਾ ਕਿਆਰਾ ਨਾਲ ਰਿਸ਼ਤੇ ਦਾ ਸੱਚ ਸਭ ਦੇ ਸਾਹਮਣੇ ਲਿਆ ਦਿਤਾ ਸੀ। ਹਾਲਾਂਕਿ ਇਸ ਦਰਮਿਆਨ ਖਬਰਾਂ ਇਹ ਆਈਆਂ ਸੀ ਕਿ ਦੋਵਾਂ ਦਾ ਬ੍ਰੇਕਅਪ ਹੋ ਗਿਆ ਹੈ, ਪਰ ਬਾਅਦ `ਚ ਇਹ ਖਬਰਾਂ ਝੂਠ ਸਾਬਤ ਹੋਈਆਂ। 




ਕਿਆਰਾ ਸਿਧਾਰਥ ਨੇ ਨਹੀਂ ਕੀਤਾ ਰਿਸ਼ਤੇ ਦਾ ਅਧਿਕਾਰਤ ਐਲਾਨ
ਕਿਆਰਾ ਤੇ ਸਿਧਾਰਥ ਨੇ ਹਾਲੇ ਤੱਕ ਆਪਣੇ ਰਿਸ਼ਤੇ ਬਾਰੇ ਕਿਸੇ ਦੇ ਨਾਲ ਗੱਲ ਨਹੀਂ ਕੀਤੀ ਹੈ, ਪਰ ਦੋਵੇਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਫ਼ੈਨਜ਼ ਨੂੰ ਜੋੜੇ ਵੱਲੋਂ ਆਪਣੇ ਰਿਸ਼ਤੇ ਦਾ ਅਧਿਕਾਰਤ ਐਲਾਨ ਕਰਨ ਦਾ ਬੇਸਵਰੀ ਨਾਲ ਇੰਤਜ਼ਾਰ ਹੈ।