Laal Singh Chaddha: ਬਾਲੀਵੁੱਡ ਦੇ ਪਰਫੈਕਸ਼ਨਿਸਟ ਆਮਿਰ ਖਾਨ ਦੀ ਅਗਲੀ ਫਿਲਮ ਲਾਲ ਸਿੰਘ ਚੱਢਾ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਅਗਸਤ 'ਚ ਰਿਲੀਜ਼ ਹੋਣ ਜਾ ਰਹੀ ਹੈ। ਆਮਿਰ ਨੇ ਫਿਲਮ ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ। ਉਹ ਇਸ ਫਿਲਮ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਮੋਟ ਕਰ ਰਹੇ ਹਨ ਤਾਂ ਜੋ ਲੋਕਾਂ 'ਚ ਇਸ ਫਿਲਮ ਦਾ ਕ੍ਰੇਜ਼ ਬਣਿਆ ਰਹੇ।

ਫਿਲਮ ਦੀ ਸ਼ੂਟਿੰਗ ਦੌਰਾਨ ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਦੀਆਂ ਆਮਿਰ ਨਾਲ ਤਸਵੀਰਾਂ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਗਿੱਪੀ 'ਲਾਲ ਸਿੰਘ ਚੱਢਾ' 'ਚ ਨਜ਼ਰ ਆਉਣ ਵਾਲੇ ਹਨ। ਹੁਣ ਗਿੱਪੀ ਨੇ ਇਸ ਰਾਜ਼ ਤੋਂ ਪਰਦਾ ਚੁੱਕ ਦਿੱਤਾ ਹੈ। ਉਸ ਨੇ ਦੱਸਿਆ ਹੈ ਕਿ ਉਹ ਫਿਲਮ ਦਾ ਹਿੱਸਾ ਹਨ ਜਾਂ ਨਹੀਂ।

ਗਿੱਪੀ ਨੇ ਖਬਰ ਏਜੰਸੀ IANS ਨੂੰ ਕਿਹਾ ਕਿ ਮੈਂ 'ਲਾਲ ਸਿੰਘ ਚੱਢਾ' ਵਿੱਚ ਕੋਈ ਕੈਮਿਓ ਜਾਂ ਕੋਈ ਕਿਰਦਾਰ ਨਹੀਂ ਕਰ ਰਿਹਾ ਹਾਂ ਤੇ ਮੈਂ ਇਸ ਅਫਵਾਹ ਬਾਰੇ ਦੁਬਾਰਾ ਸਪਸ਼ਟ ਕਰ ਰਿਹਾ ਹਾਂ। ਮੈਨੂੰ ਨਹੀਂ ਪਤਾ ਹੈ ਕਿ ਇਹ ਅਫਵਾਹ ਕਿੱਥੋਂ ਫੈਲ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ, ਮੈਂ ਉਨ੍ਹਾਂ ਦੇ ਕੰਮ ਦਾ ਪ੍ਰਸ਼ੰਸਕ ਹਾਂ ਤੇ ਇੱਕ ਚੰਗਾ ਦੋਸਤ ਵੀ ਹਾਂ।

ਉਨ੍ਹਾਂ ਕਿਹਾ ਕਿ ਕਿਉਂਕਿ ਫਿਲਮ ਦਾ ਇੱਕ ਵੱਡਾ ਹਿੱਸਾ ਪੰਜਾਬ ਵਿੱਚ ਸ਼ੂਟ ਕੀਤਾ ਗਿਆ ਸੀ, ਅਸੀਂ ਦੁਪਹਿਰ ਦੇ ਖਾਣੇ ਤੇ ਇੱਕ ਸਮਾਜਕ ਮੁਲਾਕਾਤ ਲਈ ਮਿਲੇ ਸੀ। ਮੈਂ ਇੱਕ ਪ੍ਰਸ਼ੰਸਕ ਸੀ। ਫਿਲਮ ਦੇ ਸੈੱਟ 'ਤੇ ਵੀ ਗਿਆ ਤਾਂ ਲੋਕਾਂ ਨੇ ਮੰਨ ਲਿਆ ਕਿ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਪਰ ਮੈਂ ਬਤੌਰ ਅਦਾਕਾਰ 'ਲਾਲ ਸਿੰਘ ਚੱਢਾ' ਦਾ ਹਿੱਸਾ ਨਹੀਂ ਹਾਂ।

ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੇ ਹਨ
ਤੁਹਾਨੂੰ ਦੱਸ ਦੇਈਏ ਕਿ ਗਿੱਪੀ ਇਸ ਤੋਂ ਪਹਿਲਾਂ 'ਸੈਕੰਡ ਹੈਂਡ ਹਸਬੈਂਡ', 'ਲਖਨਊ ਸੈਂਟਰਲ' ਵਰਗੀਆਂ ਹਿੰਦੀ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ ਤੇ ਫਿਲਮ 'ਕਾਕਟੇਲ' ਦੇ ਗੀਤ 'ਇੰਗਲਿਸ਼ ਬੀਟ' ਨਾਲ ਸੁਰਖੀਆਂ ਬਟੋਰ ਚੁੱਕੇ ਹਨ।

ਹਾਲਾਂਕਿ ਫਿਲਹਾਲ ਉਹ ਆਪਣੀ ਤਾਜ਼ਾ ਰਿਲੀਜ਼ ਹੋਈ ਪੰਜਾਬੀ ਫਿਲਮ 'ਮਾਂ' ਵਿੱਚ ਰੁੱਝੇ ਹੋਏ ਹਨ, ਜਿਸ ਵਿੱਚ ਉਨ੍ਹਾਂ ਨੇ ਨਾ ਸਿਰਫ ਅਦਾਕਾਰੀ ਕੀਤੀ ਹੈ ਬਲਕਿ ਫਿਲਮ ਦਾ ਨਿਰਮਾਣ ਵੀ ਕੀਤਾ ਹੈ।