Lata Mangeshkar Death LIVE Updates: ਰਹੇ ਨਾ ਰਹੇ ਹਮ, ਮਹਿਕਾ ਕਰੇਗਾ : ਸਰਕਾਰੀ ਸਨਮਾਨ ਨਾਲ ਭਾਰਤ ਰਤਨ ਲਤਾ ਮੰਗੇਸ਼ਕਰ ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਆਪਣਿਆਂ ਨੇ ਦਿੱਤੀ ਅੰਤਿਮ ਵਿਦਾਈ

Lata Mangeshkar Death LIVE: ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। 'ਭਾਰਤ ਰਤਨ' ਨਾਲ ਸਨਮਾਨਿਤ ਮਸ਼ਹੂਰ ਗਾਇਕਾ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ। ਉਹ 92 ਸਾਲਾਂ ਦੇ ਸਨ।

abp sanjha Last Updated: 06 Feb 2022 07:59 PM
ਰਹੇ ਨਾ ਰਹੇ ਹਮ, ਮਹਿਕਾ ਕਰੇਗਾ : ਸਰਕਾਰੀ ਸਨਮਾਨ ਨਾਲ ਭਾਰਤ ਰਤਨ ਲਤਾ ਮੰਗੇਸ਼ਕਰ ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਆਪਣਿਆਂ ਨੇ ਦਿੱਤੀ ਅੰਤਿਮ ਵਿਦਾਈ

Lata Mangeshkar Last Rites:  ਭਾਰਤ ਰਤਨ ਤੇ ਸਵਰ ਕੋਕਿਲਾ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਨੂੰ ਉਨ੍ਹਾਂ ਦੇ ਭਤੀਜੇ ਨੇ ਮੁੱਖ ਅਗਨੀ ਦਿੱਤੀ। ਇਸ ਮੌਕੇ ਲਤਾ ਦੀਦੀ ਦੇ ਹਜ਼ਾਰਾਂ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਲਤਾ ਦੇ ਅੰਤਿਮ ਸੰਸਕਾਰ 'ਚ ਫਿਲਮ ਜਗਤ ਤੋਂ ਲੈ ਕੇ ਸਿਆਸੀ ਅਤੇ ਖੇਡ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਸੁਰੀਲੀ ਕੁਈਨ ਲਤਾ ਮੰਗੇਸ਼ਕਰ ਨੇ ਇਕ ਵਾਰ ਕਿਹਾ ਸੀ ਕਿ ਉਸ ਦੀ ਗਾਇਕੀ ਕੋਈ ਚਮਤਕਾਰ ਜਾਂ ਕੋਈ ਅਸਾਧਾਰਨ ਚੀਜ਼ ਨਹੀਂ ਹੈ ਅਤੇ ਜੋ ਕੁਝ ਵੀ ਹੈ ਉਹ ਰੱਬ ਦੀ ਮਰਜ਼ੀ ਹੈ, ਕਿਉਂਕਿ ਕਈਆਂ ਨੇ ਉਸ ਤੋਂ ਵਧੀਆ ਗਾਇਆ ਪਰ ਉਨ੍ਹਾਂ ਲੋਕਾਂ ਨੂੰ ਉਹ ਸਭ ਕੁਝ ਨਹੀਂ ਮਿਲਿਆ ਜੋ ਉਸ ਕੋਲ ਸੀ। 

ਲਤਾ ਮੰਗੇਸ਼ਕਰ ਦੀ ਮੌਤ ਮਗਰੋਂ ਪੰਜਾਬ 'ਚ ਦੋ ਦਿਨਾਂ ਦੇ ਸਟੇਟ ਸੋਗ ਦਾ ਐਲਾਨ

ਚੰਡੀਗੜ੍ਹ: ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਏ। ਇਸ ਸਬੰਧੀ ਪੰਜਾਬ ਸਰਕਾਰ ਨੇ ਦੋ ਦਿਨਾਂ ਸਟੇਟ ਸੋਗ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ 6 ਤੇ 7 ਫਰਵਰੀ ਨੂੰ ਸਟੇਟ ਸੋਗ ਮਨਾਇਆ ਜਾਵੇਗਾ। ਇਸ ਦੌਰਾਨ ਸਰਕਾਰੀ ਦਫਤਰਾਂ ਤੇ ਅਧਾਰਿਆਂ ਵਿੱਚ ਕੋਈ ਵੀ ਮਨੋਰੰਜਨ ਆਦਿ ਦਾ ਸਮਾਗਮ ਨਹੀਂ ਹੋਏਗਾ।

Lata Mangeshkar Death LIVE updates:ਏ.ਆਰ ਰਹਿਮਾਨ ਨੇ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ

Lata Mangeshkar Death LIVE: ਮਸ਼ਹੂਰ ਸੰਗੀਤਕਾਰ ਅਤੇ ਗਾਇਕ ਏ.ਆਰ. ਰਹਿਮਾਨ ਨੇ ਕਿਹਾ, "ਅੱਜ ਦਾ ਦਿਨ ਬਹੁਤ ਦੁਖਦਾਈ ਹੈ। ਲਤਾ ਜੀ ਸਿਰਫ਼ ਇੱਕ ਗਾਇਕਾ ਜਾਂ ਪ੍ਰਤੀਕ ਹੀ ਨਹੀਂ ਸਨ, ਉਹ ਭਾਰਤੀ ਸੰਗੀਤ, ਉਰਦੂ ਸ਼ਾਇਰੀ, ਹਿੰਦੀ ਸ਼ਾਇਰੀ ਅਤੇ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਗਾਏ ਗਏ ਗੀਤਾਂ ਦਾ ਹਿੱਸਾ ਵੀ ਸਨ। ਇਹ ਖਾਲੀਪਣ ਸਦਾ ਰਹੇਗਾ, ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।"

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਸ਼ਰਧਾਂਜਲੀ ਦੇਣ ਲਤਾ ਜੀ ਦੇ ਘਰ ਪਹੁੰਚੇ

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਲਤਾ ਮੰਗੇਸ਼ਕਰ ਨੂੰ ਅਲਵਿਦਾ ਕਹਿਣ ਲਈ ਉਨ੍ਹਾਂ ਦੇ ਘਰ ਪ੍ਰਭੂਕੰਚ ਪਹੁੰਚ ਗਏ ਹਨ। ਅਮਿਤਾਭ ਬੱਚਨ ਦੇ ਨਾਲ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਵੀ ਲਤਾ ਜੀ ਦੇ ਘਰ ਪਹੁੰਚੀ ਹੈ।

ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਮ੍ਰਿਤਕ ਦੇਹ ਨੂੰ ਅੰਤਿਮ ਸ਼ਰਧਾਂਜਲੀ ਲਈ ਉਨ੍ਹਾਂ ਦੇ ਘਰ ਲਿਆਂਦਾ 

ਭਾਰਤ ਰਤਨ ਲਤਾ ਮੰਗੇਸ਼ਕਰ ਦੀ ਦੇਹ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਉਨ੍ਹਾਂ ਦੇ ਘਰ ਪ੍ਰਭੂ ਕੁੰਜ ਲਿਆਂਦਾ ਗਿਆ ਹੈ, ਜਿੱਥੇ ਅੰਤਿਮ ਦਰਸ਼ਨ ਕੀਤੇ ਜਾਣਗੇ। ਸ਼ਾਮ 6.30 ਵਜੇ ਸ਼ਿਵਾਜੀ ਪਾਰਕ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਵੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਅੱਜ ਸ਼ਾਮ 5 ਵਜੇ ਮੁੰਬਈ ਪਹੁੰਚਣਗੇ।

ਗੋਆ ਸਰਕਾਰ ਨੇ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ

ਭਾਰਤ ਰਤਨ ਲਤਾ ਮੰਗੇਸ਼ਕਰ ਦੀ ਮੌਤ 'ਤੇ ਦੇਸ਼ ਸੋਗ 'ਚ ਡੁੱਬਿਆ ਹੋਇਆ ਹੈ। ਉਨ੍ਹਾਂ ਦੇ ਦੇਹਾਂਤ 'ਤੇ ਗੋਆ ਸਰਕਾਰ ਨੇ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। 6 ਤੋਂ 9 ਫਰਵਰੀ ਤੱਕ ਸਰਕਾਰੀ ਸੋਗ ਹੋਵੇਗਾ। ਜਦਕਿ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਤਿਰੰਗਾ ਅੱਧਾ ਝੁਕਿਆ ਰਹੇਗਾ।

ਰਾਹੁਲ ਗਾਂਧੀ ਨੇ ਲਤਾ ਮੰਗੇਸ਼ਕਰ ਦੀ ਮੌਤ 'ਤੇ ਜਤਾਇਆ ਦੁੱਖ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਲਤਾ ਜੀ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ ਹੈ। ਉਹ ਕਈ ਦਹਾਕਿਆਂ ਤੱਕ ਭਾਰਤ ਦੀ ਸਭ ਤੋਂ ਪਿਆਰੀ ਆਵਾਜ਼ ਬਣੀ ਰਹੀ। ਉਸ ਦੀ ਸੁਨਹਿਰੀ ਆਵਾਜ਼ ਅਮਰ ਹੈ ਤੇ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਗੂੰਜਦੀ ਰਹੇਗੀ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।





ਦੋ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ

'ਭਾਰਤ ਰਤਨ' ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਦੇਸ਼ 'ਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਸਸਕਾਰ ਅੱਜ ਸ਼ਾਮ 6.30 ਵਜੇ ਹੋਏਗਾ।

ਲਤਾ ਜੀ ਸੱਚਮੁੱਚ ਹੀ ਭਾਰਤ ਦੀ ਨਾਈਟਿੰਗੇਲ ਸਨ: ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕੀਤਾ, "ਮੈਂ ਉਨ੍ਹਾਂ ਦੇ ਪਰਿਵਾਰ ਤੇ ਦੁਨੀਆ ਭਰ ਦੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ। ਮੈਂ ਉਸ ਪ੍ਰਤਿਭਾਸ਼ਾਲੀ ਦੇ ਦੇਹਾਂਤ 'ਤੇ ਆਪਣਾ ਡੂੰਘਾ ਦੁੱਖ ਪ੍ਰਗਟ ਕਰਦੀ ਹਾਂ, ਜੋ ਸੱਚਮੁੱਚ ਭਾਰਤ ਦਾ ਨਾਈਟਿੰਗੇਲ ਸੀ।"





ਸੰਗੀਤ ਦੀ ਦੁਨੀਆ ਨੂੰ ਵੱਡਾ ਘਾਟਾ - ਅਸ਼ੋਕ ਗਹਿਲੋਤ


ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ, "ਪ੍ਰਸਿੱਧ ਗਾਇਕਾ ਭਾਰਤ ਰਤਨ ਲਤਾ ਮੰਗੇਸ਼ਕਰ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਹ ਭਾਰਤ ਦੀ ਸੁਰੀਲੀ ਆਵਾਜ਼ ਸਨ ਜਿਨ੍ਹਾਂ ਨੇ ਆਪਣਾ ਜੀਵਨ ਸੰਗੀਤ ਨੂੰ ਸਮਰਪਿਤ ਕਰ ਦਿੱਤਾ।"


Deeply saddened to know about the passing away of legendary singer Bharat Ratna #LataMangeshkar ji. She was the melodious voice of India, who dedicated her life to enriching Indian music in her more than 7 decades long rich contribution. pic.twitter.com/oIXyl55Xl5


— Ashok Gehlot (@ashokgehlot51) February 6, 2022


ਲਤਾ ਮੰਗੇਸ਼ਕਰ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ- ਅਕਸ਼ੈ ਕੁਮਾਰ

ਲਤਾ ਜੀ ਦੇ ਦੇਹਾਂਤ 'ਤੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਟਵੀਟ ਕੀਤਾ, "ਮੇਰੀ ਆਵਾਜ਼ ਮੇਰੀ ਪਛਾਣ ਹੈ, ਇਸ ਨੂੰ ਯਾਦ ਰੱਖੋ.. ਤੇ ਅਜਿਹੀ ਆਵਾਜ਼ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ! ਲਤਾ ਮੰਗੇਸ਼ਕਰ ਜੀ ਦੇ ਦੇਹਾਂਤ 'ਤੇ ਬਹੁਤ ਦੁਖੀ ਹਾਂ, ਮੇਰੇ ਸੰਵੇਦਨਾ ਤੇ ਪ੍ਰਾਰਥਨਾਵਾਂ। ਓਮ। ਸ਼ਾਂਤੀ।"


ਲਤਾ ਜੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ 6.30 ਵਜੇ ਹੋਵੇਗਾ

ਲਤਾ ਜੀ ਦਾ ਅੰਤਿਮ ਸੰਸਕਾਰ ਸ਼ਿਵਾਜੀ ਪਾਰਕ ਵਿਖੇ ਸ਼ਾਮ 6.30 ਵਜੇ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਦੱਸ ਦੇਈਏ ਕਿ ਦੇਸ਼ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ, ਜਿਸ ਦੌਰਾਨ ਦੋ ਦਿਨ ਤਿਰੰਗਾ ਝੰਡਾ ਅੱਧਾ ਝੁਕਿਆ ਰਹੇਗਾ।

ਦੁਪਹਿਰ 12.30 ਵਜੇ ਪ੍ਰਭੂ ਕੁੰਜ ਲਿਜਾਇਆ ਜਾਵੇਗਾ

ਲਤਾ ਜੀ ਦੀ ਦੇਹ ਨੂੰ ਦੁਪਹਿਰ 12.30 ਵਜੇ ਪ੍ਰਭੂ ਕੁੰਜ ਲਿਜਾਇਆ ਜਾਵੇਗਾ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਹੋਰ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਦੇ ਨਾਲ ਹੀ ਸ਼ਾਮ ਕਰੀਬ 4 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਿਵਾਜੀ ਪਾਰਕ ਲਿਜਾਇਆ ਜਾਵੇਗਾ ਜਿੱਥੇ ਸ਼ਾਮ 6.30 ਵਜੇ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਨਿੱਜੀ ਜ਼ਿੰਦਗੀ 'ਚ ਲਤਾ ਮੰਗੇਸ਼ਕਰ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ

ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ (Lata Mangeshkar) ਹਿੰਦੀ ਸਿਨੇਮਾ ਦੀ ਉਹ ਕੋਹਿਨੂਰ ਸਨ, ਜਿਨ੍ਹਾਂ ਨੂੰ ਕਰੋੜਾਂ ਲੋਕ ਪਿਆਰ ਕਰਦੇ ਹਨ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਦਮ 'ਤੇ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਸੀ। ਹਾਲਾਂਕਿ ਆਪਣੇ ਕਰੀਅਰ ਤੋਂ ਲੈ ਕੇ ਨਿੱਜੀ ਜ਼ਿੰਦਗੀ 'ਚ ਲਤਾ ਮੰਗੇਸ਼ਕਰ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਸੀ। ਛੋਟੀ ਉਮਰ 'ਚ ਹੀ ਲਤਾ ਦੇ ਸਿਰ ਤੋਂ ਪਿਤਾ ਦਾ ਹੱਥ ਉੱਠ ਗਿਆ ਸੀ। ਉਨ੍ਹਾਂ ਦਾ ਪਰਿਵਾਰ ਵੱਡਾ ਸੀ ਤੇ ਘਰ ਦੀ ਸਭ ਤੋਂ ਵੱਡੀ ਬੇਟੀ ਹੋਣ ਦੇ ਨਾਤੇ ਲਤਾ ਮੰਗੇਸ਼ਕਰ 'ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ।

ਦਿੱਗਜ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਭਾਰਤ ਸਮੇਤ ਦੁਨੀਆ ਭਰ ਦੀਆਂ ਦਿੱਗਜ ਸ਼ਖਸੀਅਤਾਂ ਨੇ ਲਤਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਖਿਆ, 'ਉਨ੍ਹਾਂ ਦਾ ਦਿਹਾਂਤ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਹਮੇਸ਼ਾ ਸਾਰੇ ਸੰਗੀਤ ਦੀ ਖੋਜ ਕਰਨ ਵਾਲਿਆਂ ਲਈ ਇੱਕ ਪ੍ਰੇਰਨਾ ਸਰੋਤ ਸੀ। ਲਤਾ ਦੀਦੀ ਇੱਕ ਗੂੜ੍ਹੀ ਦੇਸ਼ ਭਗਤ ਸੀ। ਉਹ ਹਮੇਸ਼ਾ ਸਵਤੰਤਰਵੀਰ ਸਾਵਰਕਰ ਦੀ ਵਿਚਾਰਧਾਰਾ ਵਿੱਚ ਪੱਕਾ ਵਿਸ਼ਵਾਸ ਰੱਖਦੀ ਰਹੀ ਹੈ।  ਉਨ੍ਹਾਂ ਦਾ ਜੀਵਨ ਬਹੁਤ ਸਾਰੀਆਂ ਪ੍ਰਾਪਤੀਆਂ ਨਾਲ ਭਰਪੂਰ ਰਿਹਾ ਹੈ। ਲਤਾ ਜੀ ਹਮੇਸ਼ਾ ਸਾਡੇ ਸਾਰਿਆਂ ਲਈ ਚੰਗੇ ਕੰਮਾਂ ਲਈ ਪ੍ਰੇਰਨਾ ਸਰੋਤ ਰਹੇ ਹਨ। ਭਾਰਤੀ ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੀ ਆਵਾਜ਼ ਨੇ 30 ਹਜ਼ਾਰ ਤੋਂ ਵੱਧ ਗੀਤ ਗਾ ਕੇ ਸੰਗੀਤ ਜਗਤ ਨੂੰ ਨਿਹਾਲ ਕੀਤਾ ਹੈ। ਲਤਾ ਦੀਦੀ ਬਹੁਤ ਸ਼ਾਂਤ ਸੁਭਾਅ ਦੀ ਅਤੇ ਪ੍ਰਤਿਭਾ ਨਾਲ ਅਮੀਰ ਸੀ। ਸ਼ਿਵ ਸੈਨਾ ਦੇ ਬੁਲਾਰੇ ਅਤੇ ਰਾਜ ਸਭਾ ਸਾਂਸਦ ਸੰਜੇ ਰਾਉਤ ਨੇ ਲਿਖਿਆ, ਤੇਰੇ ਬਿਨਾਂ ਕੀ ਜੀਨਾ।  
ਲੰਬੇ ਸਮੇਂ ਤੋਂ ਸੀ ਬਿਮਾਰ  
ਜਨਵਰੀ ਵਿੱਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਨੂੰ ਨਿਮੋਨੀਆ ਹੋ ਗਿਆ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਸ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਵੈਂਟੀਲੇਟਰ ਸਪੋਰਟ ਵੀ ਹਟਾ ਦਿੱਤਾ ਗਿਆ ਸੀ ਪਰ 5 ਫਰਵਰੀ ਨੂੰ ਉਸਦੀ ਹਾਲਤ ਵਿਗੜਨ ਲੱਗੀ ਅਤੇ ਉਸਨੂੰ ਦੁਬਾਰਾ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ। ਆਖ਼ਰ 6 ਫਰਵਰੀ ਨੂੰ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਆਖਰੀ ਸਾਹ ਲਿਆ।
ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ 'ਚ ਦਿਹਾਂਤ

ਆਪਣੀ ਸੁਰੀਲੀ ਆਵਾਜ਼ ਨਾਲ ਦੇਸ਼-ਦੁਨੀਆ 'ਤੇ ਦਹਾਕਿਆਂ ਤੱਕ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। 'ਭਾਰਤ ਰਤਨ' ਨਾਲ ਸਨਮਾਨਿਤ ਮਸ਼ਹੂਰ ਗਾਇਕਾ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ। ਉਹ 92 ਸਾਲਾਂ ਦੇ ਸਨ। ਦੁਨੀਆ ਭਰ 'ਚ 'ਨਾਈਟਿੰਗੇਲ ਆਫ ਇੰਡੀਆ' ਦੇ ਨਾਂ ਨਾਲ ਜਾਣੀ ਜਾਂਦੀ ਲਤਾ ਮੰਗੇਸ਼ਕਰ ਨੇ ਹਿੰਦੀ ਸਿਨੇਮਾ 'ਚ ਮਹਿਲਾ ਪਲੇਬੈਕ ਗਾਇਕੀ 'ਤੇ ਕਰੀਬ ਪੰਜ ਦਹਾਕਿਆਂ ਤੱਕ ਰਾਜ ਕੀਤਾ।

ਪਿਛੋਕੜ

Lata Mangeshkar Death LIVE: ਆਪਣੀ ਸੁਰੀਲੀ ਆਵਾਜ਼ ਨਾਲ ਦੇਸ਼-ਦੁਨੀਆ 'ਤੇ ਦਹਾਕਿਆਂ ਤੱਕ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। 'ਭਾਰਤ ਰਤਨ' ਨਾਲ ਸਨਮਾਨਿਤ ਮਸ਼ਹੂਰ ਗਾਇਕਾ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ। ਉਹ 92 ਸਾਲਾਂ ਦੇ ਸਨ। ਦੁਨੀਆ ਭਰ 'ਚ 'ਨਾਈਟਿੰਗੇਲ ਆਫ ਇੰਡੀਆ' ਦੇ ਨਾਂ ਨਾਲ ਜਾਣੀ ਜਾਂਦੀ ਲਤਾ ਮੰਗੇਸ਼ਕਰ ਨੇ ਹਿੰਦੀ ਸਿਨੇਮਾ 'ਚ ਮਹਿਲਾ ਪਲੇਬੈਕ ਗਾਇਕੀ 'ਤੇ ਕਰੀਬ ਪੰਜ ਦਹਾਕਿਆਂ ਤੱਕ ਰਾਜ ਕੀਤਾ।


ਲੰਬੇ ਸਮੇਂ ਤੋਂ ਸੀ ਬਿਮਾਰ  
ਜਨਵਰੀ ਵਿੱਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਨੂੰ ਨਿਮੋਨੀਆ ਹੋ ਗਿਆ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਸ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਵੈਂਟੀਲੇਟਰ ਸਪੋਰਟ ਵੀ ਹਟਾ ਦਿੱਤਾ ਗਿਆ ਸੀ ਪਰ 5 ਫਰਵਰੀ ਨੂੰ ਉਸਦੀ ਹਾਲਤ ਵਿਗੜਨ ਲੱਗੀ ਅਤੇ ਉਸਨੂੰ ਦੁਬਾਰਾ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ। ਆਖ਼ਰ 6 ਫਰਵਰੀ ਨੂੰ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਆਖਰੀ ਸਾਹ ਲਿਆ।
 
ਦਿੱਗਜ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਭਾਰਤ ਸਮੇਤ ਦੁਨੀਆ ਭਰ ਦੀਆਂ ਦਿੱਗਜ ਸ਼ਖਸੀਅਤਾਂ ਨੇ ਲਤਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਖਿਆ, 'ਉਨ੍ਹਾਂ ਦਾ ਦਿਹਾਂਤ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਹਮੇਸ਼ਾ ਸਾਰੇ ਸੰਗੀਤ ਦੀ ਖੋਜ ਕਰਨ ਵਾਲਿਆਂ ਲਈ ਇੱਕ ਪ੍ਰੇਰਨਾ ਸਰੋਤ ਸੀ। ਲਤਾ ਦੀਦੀ ਇੱਕ ਗੂੜ੍ਹੀ ਦੇਸ਼ ਭਗਤ ਸੀ। ਉਹ ਹਮੇਸ਼ਾ ਸਵਤੰਤਰਵੀਰ ਸਾਵਰਕਰ ਦੀ ਵਿਚਾਰਧਾਰਾ ਵਿੱਚ ਪੱਕਾ ਵਿਸ਼ਵਾਸ ਰੱਖਦੀ ਰਹੀ ਹੈ।


ਉਨ੍ਹਾਂ ਦਾ ਜੀਵਨ ਬਹੁਤ ਸਾਰੀਆਂ ਪ੍ਰਾਪਤੀਆਂ ਨਾਲ ਭਰਪੂਰ ਰਿਹਾ ਹੈ। ਲਤਾ ਜੀ ਹਮੇਸ਼ਾ ਸਾਡੇ ਸਾਰਿਆਂ ਲਈ ਚੰਗੇ ਕੰਮਾਂ ਲਈ ਪ੍ਰੇਰਨਾ ਸਰੋਤ ਰਹੇ ਹਨ। ਭਾਰਤੀ ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੀ ਆਵਾਜ਼ ਨੇ 30 ਹਜ਼ਾਰ ਤੋਂ ਵੱਧ ਗੀਤ ਗਾ ਕੇ ਸੰਗੀਤ ਜਗਤ ਨੂੰ ਨਿਹਾਲ ਕੀਤਾ ਹੈ। ਲਤਾ ਦੀਦੀ ਬਹੁਤ ਸ਼ਾਂਤ ਸੁਭਾਅ ਦੀ ਅਤੇ ਪ੍ਰਤਿਭਾ ਨਾਲ ਅਮੀਰ ਸੀ। ਸ਼ਿਵ ਸੈਨਾ ਦੇ ਬੁਲਾਰੇ ਅਤੇ ਰਾਜ ਸਭਾ ਸਾਂਸਦ ਸੰਜੇ ਰਾਉਤ ਨੇ ਲਿਖਿਆ, ਤੇਰੇ ਬਿਨਾਂ ਕੀ ਜੀਨਾ।  

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.