Anmol Kwatra Video: ਅਨਮੋਲ ਕਵਾਤਰਾ ਦਾ ਨਾਮ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਤਨਦੇਹੀ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਇਸ ਦੇ ਨਾਲ ਨਾਲ ਉਸ ਨੂੰ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ। ਉਹ ਅਕਸਰ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਮਾੜੇ ਸਿਹਤ ਸਿਸਟਮ 'ਤੇ ਕਰਾਰੇ ਤੰਜ ਕੱਸਦਾ ਰਹਿੰਦਾ ਹੈ। ਇਸ ਦੇ ਨਾਲ ਨਾਲ ਅਨਮੋਲ ਦੀ ਕਾਫੀ ਵਧੀਆ ਫੈਨ ਫਾਲੋਇੰਗ ਹੈ। ਇਸ ਦਰਮਿਆਨ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।    


ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੱਸੀ ਗਿੱਲ ਦੀ ਧੀ ਰੂਜਸ ਕੌਰ ਬਣੀ ਗਾਇਕਾ, ਪਿਤਾ ਨਾਲ ਗਾਣਾ ਗਾਉਂਦੀ ਆਈ ਨਜ਼ਰ, ਦੇਖੋ ਵੀਡੀਓ


ਅਨਮੋਲ ਕਵਾਤਰਾ ਦੀ ਐਨਜੀਓ 'ਏਕ ਜ਼ਰੀਆ' 'ਚ ਉਹ ਲੋਕ ਸੇਵਾ ਕਰਨ ਪਹੁੰਚੇ, ਜਿਨ੍ਹਾਂ ਕੋਲੋਂ ਕਿਸੇ ਨੂੰ ਉਮੀਦ ਨਹੀਂ ਸੀ। ਦਰਅਸਲ, ਇਹ 4 ਨੌਜਵਾਨ ਸੀ, ਜੋ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ  ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ। ਇਹ 4 ਨੌਜਵਾਨ ਅਨਮੋਲ ਕਵਾਤਰਾ ਦੇ ਐਨਜੀਓ ਸੇਵਾ ਕਰਨ ਲਈ ਪਹੁੰਚੇ। ਇਸ ਦਰਮਿਆਨ ਅਨਮੋਲ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਉਨ੍ਹਾਂ ਨਾਲ ਮੁਲਾਕਾਤ ਦੀ ਝਲਕ ਦਿਖਾਈ। ਵੀਡੀਓ 'ਚ ਤੁਸੀਂ ਇਨ੍ਹਾਂ ਨੌਜਵਾਨਾਂ ਨੂੰ ਬੋਲਦੇ ਵੀ ਸੁਣ ਸਕਦੇ ਹੋ ਕਿ ਉਹ ਅਨਮੋਲ ਕਵਾਤਰਾ ਦੇ ਸਾਰੇ ਵੀਡੀਓਜ਼ ਦੇਖਦੇ ਹਨ ਅਤੇ ਉਸ ਦੇ ਪੌਡਕਾਸਟ ਵੀ ਸੁਣਦੇ ਹਨ। ਇਸ ਤੋਂ ਬਾਅਦ ਅਨਮੋਲ ਨੇ ਉਨ੍ਹਾਂ ਨੂੰ ਜ਼ਿੰਦਗੀ 'ਚ ਸਹੀ ਰਾਹ 'ਤੇ ਚੱਲਣ 'ਤੇ ਹਮੇਸ਼ਾ ਸੱਚ ਨਾਲ ਖੜੇ ਰਹਿਣ ਦੀ ਸਲਾਹ ਵੀ ਦਿੱਤੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਸਮਾਜ ਸੇਵਾ ਕਰਨ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ ਸੀ। ਉਹ ਪਿਛਲੇ 8-9 ਸਾਲਾਂ ਤੋਂ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਉਸ ਦੀ ਨੌਜਵਾਨਾਂ 'ਚ ਕਾਫੀ ਵਧੀਆ ਫੈਨ ਫਾਲੋਇੰਗ ਹੈ। 


ਇਹ ਵੀ ਪੜ੍ਹੋ: ਸਰਗੁਣ ਮਹਿਤਾ ਤੇ ਐਮੀ ਵਿਰਕ ਦੀ 'ਕਿਸਮਤ' ਫਿਰ ਸਿਨੇਮਾਘਰਾਂ 'ਚ ਹੋਈ ਰਿਲੀਜ਼, ਵੈਲੇਨਟਾਈਨ ਵੀਕ ਮੌਕੇ ਫੈਨਜ਼ ਨੂੰ ਮਿਲਿਆ ਸਰਪ੍ਰਾਈਜ਼