Jaya Bachchan On Manipur Women Video: ਮਨੀਪੁਰ ਹਿੰਸਾ ਵਿੱਚ ਔਰਤਾਂ ਨੂੰ ਨੰਗੇ ਕਰਕੇ ਸੜਕ 'ਤੇ ਘੁਮਾਉਣ ਦੀ ਸ਼ਰਮਨਾਕ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ ਰੋਸ ਦਾ ਮਾਹੌਲ ਹੈ। ਇਸ ਘਟਨਾ 'ਤੇ ਅਦਾਕਾਰਾਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਆਮ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 


ਇਹ ਵੀ ਪੜ੍ਹੋ: ਅੰਦਰੋਂ ਬੇਹੱਦ ਆਲੀਸ਼ਾਨ ਹੈ ਸ਼ਾਹਰੁਖ ਖਾਨ ਦਾ ਬੰਗਲਾ 'ਮੰਨਤ', ਗੌਰੀ ਖਾਨ ਨੇ ਤਸਵੀਰ ਸ਼ੇਅਰ ਕਰ ਲਿਿਖਿਆ, 'ਹਰ ਕੋਣਾ ਹੈ ਬੇਹੱਦ ਖਾਸ'


ਹਰ ਕੋਈ ਇਸ ਘਟਨਾ ਦੀ ਸਖ਼ਤ ਨਿੰਦਾ ਕਰ ਰਿਹਾ ਹੈ ਅਤੇ ਇਸ ਨੂੰ ਮਾੜਾ ਕਹਿ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਨਹੀਂ ਦੇਖ ਸਕੀ, ਇਹ ਬਹੁਤ ਦੁਖਦਾਈ ਹੈ।


ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਜਯਾ ਬੱਚਨ ਨੇ ਕਿਹਾ, 'ਮੈਂ ਉਹ ਵੀਡੀਓ ਪੂਰੀ ਤਰ੍ਹਾਂ ਨਹੀਂ ਦੇਖਿਆ, ਮੈਂ ਨਹੀਂ ਦੇਖ ਸਕੀ। ਮੈਨੂੰ ਬਹੁਤ ਬੁਰਾ ਲੱਗਾ, ਮੈਂ ਬਹੁਤ ਸ਼ਰਮਿੰਦਾ ਸੀ... ਇਹ ਗੱਲ ਮਈ ਦੇ ਮਹੀਨੇ ਹੋਈ ਸੀ ਅਤੇ ਹੁਣ ਇਹ ਵਾਇਰਲ ਹੋ ਗਈ ਹੈ। ਪਰ ਕਿਸੇ ਨੇ ਇੱਕ ਲਫਜ਼ ਵੀ ਹਮਦਰਦੀ ਨਹੀਂ ਦਿਖਾਈ, ਇਹ ਹੈ ਔਰਤਾਂ ਦੀ ਇੱਜ਼ਤ। ਇਹ ਬਹੁਤ ਨਿਰਾਸ਼ ਕਰਨ ਵਾਲਾ ਹੈ। ਹਰ ਦਿਨ ਉੱਤਰ ਪ੍ਰਦੇਸ਼ 'ਚ....ਉੱਥੇ ਦਾ ਤਾਂ ਕਹਿਣਾ ਹੀ ਨਹੀਂ ਚਾਹੀਦਾ। ਉੱਥੇ ਦੀਆਂ ਅੱਧੀਆਂ ਚੀਜ਼ਾਂ ਤਾਂ ਦੱਸੀਆਂ ਹੀ ਨਹੀਂ ਜਾਂਦੀਆਂ। ਪੂਰੇ ਦੇਸ਼ 'ਚ ਕੀ ਹੋ ਰਿਹਾ ਹੈ ਮਹਿਲਾਵਾਂ ਦਾ ਇੰਨਾਂ ਅਪਮਾਨ...ਇਹ ਬਹੁਤ ਹੀ ਦੁੱਖ ਦੀ ਗੱਲ ਹੈ।









ਸਾਰੇ ਸੈਲੇਬਸ ਨੇ ਕੀਤੀ ਨਿੰਦਾ
ਜਯਾ ਬੱਚਨ ਤੋਂ ਪਹਿਲਾਂ ਅਕਸ਼ੇ ਕੁਮਾਰ, ਰੇਣੁਕਾ ਸ਼ਹਾਣੇ, ਆਸ਼ੂਤੋਸ਼ ਰਾਣਾ, ਅਨੁਪਮ ਖੇਰ, ਵਿਵੇਕ ਅਗਨੀਹੋਤਰੀ, ਸੋਨੂੰ ਸਮੇਤ ਕਈ ਸੈਲੇਬਸ ਰਿਐਕਟਰ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰ ਚੁੱਕੇ ਹਨ। ਅਨੁਪਮ ਖੇਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਮਣੀਪੁਰ 'ਚ ਦੋ ਔਰਤਾਂ ਨਾਲ ਇਸ ਤਰ੍ਹਾਂ ਦੇ ਰਵੱਈਏ ਦੀ ਘਟਨਾ ਸ਼ਰਮਨਾਕ ਹੈ। ਮਨ ਵਿੱਚ ਬਹੁਤ ਗੁੱਸਾ ਵੀ ਜਾਗ ਪਿਆ ਹੈ। ਮੈਂ ਸੂਬਾ ਸਰਕਾਰ/ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਜਿਹੀ ਸਜ਼ਾ ਜਿਸ ਬਾਰੇ ਕਿਸੇ ਨੂੰ ਭਵਿੱਖ ਵਿੱਚ ਸੋਚਣ ਤੋਂ ਵੀ ਕੰਬ ਉੱਠੇਗੀ।'




ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੇ ਕੀਤੀ ਰਣਜੀਤ ਬਾਵਾ ਦੀ ਖੂਬ ਤਾਰੀਫ, ਨਵੇਂ ਗਾਣੇ 'ਨੀ ਮਿੱਟੀਏ' ਬਾਰੇ ਕਹੀ ਇਹ ਗੱਲ