Mankirt Aulakh New Track: ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਪਹਿਲਾਂ ਉਹ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਲੈਕੇ ਕਾਫ਼ੀ ਸਮਾਂ ਸੁਰਖੀਆਂ `ਚ ਰਹੇ। ਇਸ ਤੋਂ ਬਾਅਦ ਉਹ ਵਿਦੇਸ਼ ਚਲੇ ਗਏ। ਹੁਣ ਔਲਖ ਮੁੜ ਤੋਂ ਲਾਈਮਲਾਈਟ `ਚ ਆ ਗਏ ਹਨ। ਦਰਅਸਲ, ਪੰਜਾਬੀ ਸਿੰਗਰ ਨੇ ਆਪਣੇ ਅਗਲੇ ਗੀਤ ਦਾ ਐਲਾਨ ਕੀਤਾ ਹੈ।
ਮਨਕੀਰਤ ਔਲਖ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਅਗਲੇ ਗੀਤ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ । ਔਲਖ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਦਿੱਤੀ, "ਨੈਕਸਟ ਟਰੈਕ (ਅਗਲਾ ਗੀਤ), ਸਟੇ ਟਿਊਨਡ (ਜੁੜੇ ਰਹੋ ਮੇਰੇ ਨਾਲ), ਵਾਹਿਗੁਰੂ ਮੇਹਰ ਕਰਿਓ ।"
ਦੱਸ ਦਈਏ ਕਿ ਔਲਖ ਨੇ ਪਿਛਲੇ ਮਹੀਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਸੀ । ਉਸ ਤੋਂ ਬਾਅਦ ਹੁਣ ਇਸ ਗੀਤ ਦੀ ਸ਼ੂਟਿੰਗ ਹੋ ਰਹੀ ਹੈ। ਹੋ ਸਕਦਾ ਹੈ ਕਿ ਅਗਸਤ ਵਿੱਚ ਹੀ ਔਲਖ ਆਪਣੇ ਫ਼ੈਨਜ਼ ਨੂੰ ਨਵੇਂ ਗੀਤ ਦਾ ਤੋਹਫ਼ਾ ਦੇਣ ।
ਕਾਬਿਲੇਗ਼ੌਰ ਹੈ ਕਿ ਔਲਖ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ । ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ `ਤੇ ਹੀ 6.1 ਮਿਲੀਅਨ ਯਾਨਿ 61 ਲੱਖ ਫ਼ਾਲੋਅਰਜ਼ ਹਨ । ਉਹ ਬੇਸ਼ੱਕ ਸੋਸ਼ਲ ਮੀਡੀਆ `ਤੇ ਅੱਜ ਕੱਲ ਜ਼ਿਆਦਾ ਐਕਟਿਵ ਨਹੀਂ ਹਨ, ਪਰ ਇਸ ਦਰਮਿਆਨ ਉਹ ਆਪਣੇ ਫ਼ੈਨਜ਼ ਨਾਲ ਹਰ ਛੋਟੀ ਵੱਡੀ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ ।