Meena Kumari Birth Anniversary: ਆਪਣੇ ਜ਼ਮਾਨੇ ਦੀ ਬਹੁਤ ਹੀ ਖੂਬਸੂਰਤ ਅਦਾਕਾਰਾ ਮੀਨਾ ਕੁਮਾਰੀ ਨੂੰ ਲੋਕ ਮੰਜੂ ਦੇ ਨਾਂ ਨਾਲ ਬੁਲਾਉਂਦੇ ਸਨ। ਮੀਨਾ ਦਾ ਜਨਮ ਅੱਜ ਦੇ ਦਿਨ ਹੀ ਸਾਲ 1933 ਵਿੱਚ ਹੋਇਆ ਸੀ। ਮੀਨਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ। ਮੀਨਾ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਸ਼ਰਾਬੀ ਹੋ ਗਈ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆ ਦੀ ਕੋਈ ਖਬਰ ਨਹੀਂ ਹੁੰਦੀ ਸੀ। ਮੀਨਾ ਦੀ ਜ਼ਿੰਦਗੀ ਵਿੱਚ ਸਿਰਫ਼ ਦੁੱਖ-ਦਰਦ ਹੀ ਸੀ, ਉੇਹ ਮਰਦੇ ਦਮ ਤੱਕ ਸੱਚੇ ਪਿਆਰ ਲਈ ਤਰਸਦੀ ਰਹੀ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਉਹ ਜ਼ਿੰਦਗੀ ਵਿੱਚ ਸਿਰਫ਼ ਆਪਣੀਆਂ ਗੱਲਾਂ ਹੀ ਸੁਣਦੀ ਰਹਿੰਦੀ ਸੀ ਅਤੇ ਆਪਣੀ ਹੀ ਦੁਨੀਆ 'ਚ ਗੁੰਮ ਰਹਿੰਦੀ ਸੀ।
ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਸ਼ਹਿਬਾਜ਼ ਨੂੰ ਗਿਫਟ ਕੀਤੀ ਮਰਸਡੀਜ਼ ਬੈਂਜ਼ ਕਾਰ, ਕੀਮਤ ਸੁਣ ਉੱਡ ਜਾਣਗੇ ਹੋਸ਼
ਪਰ ਮੀਨਾ ਹਮੇਸ਼ਾ ਤੋਂ ਸ਼ਰਾਬੀ ਨਹੀਂ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਪਹਿਲਾ ਵਿਆਹ ਮਸ਼ਹੂਰ ਫਿਲਮ ਡਾਇਰੈਕਟਰ ਮਰਹੂਮ ਕਮਾਲ ਅਮਰੋਹੀ ਦੇ ਨਾਲ ਹੋਇਆ ਸੀ। ਇਸ ਵਿਆਹ ਤੋਂ ਮੀਨਾ ਨੂੰ ਕੁੱਝ ਹਾਸਲ ਨਹੀਂ ਹੋਇਆ। ਉਨ੍ਹਾਂ ਦਾ ਦਿਲ ਟੁੱਟਿਆ ਅਤੇ ਅੰਤ ਨੂੰ ਦੋਵਾਂ ਨੇ ਤਲਾਕ ਲੈ ਲਿਆ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਮੀਨਾ ਦੀ ਜ਼ਿੰਦਗੀ 'ਚ ਅਜਿਹੇ ਸ਼ਖਸ ਦੀ ਐਂਟਰੀ ਹੋਈ ਸੀ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਬਹਾਰ ਲਿਆਂਦੀ ਅਤੇ ਉਨ੍ਹਾਂ ਦੀ ਜ਼ਿੰਦਗੀ ਖੁਸ਼ੀਆ ਨਾਲ ਭਰ ਦਿੱਤੀ। ਉਹ ਸ਼ਖਸ ਕੋਈ ਹੋਰ ਨਹੀਂ, ਬਲਕਿ ਧਰਮਿੰਦਰ ਸੀ। ਮੀਨਾ ਉਦੋਂ ਤੱਕ ਨਸ਼ਾ ਨਹੀਂ ਕਰਦੀ ਸੀ ਜਦੋਂ ਤੱਕ ਉਨ੍ਹਾਂ ਦਾ ਪਿਆਰ ਯਾਨੀ ਧਰਮਿੰਦਰ ਉਨ੍ਹਾਂ ਦੇ ਨਾਲ ਸੀ। ਧਰਮਿੰਦਰ ਨੇ ਇੱਕ ਵਾਰ ਭਰੀ ਮਹਿਫਲ 'ਚ ਮੀਨਾ ਨੂੰ ਜ਼ੋਰਦਾਰ ਥੱਪੜ ਮਾਰਿਆ ਜੋ ਉਹ ਬਰਦਾਸ਼ਤ ਨਾ ਕਰ ਸਕੀ ਅਤੇ ਧਰਮਿੰਦਰ ਦੇ ਧੋਖੇ ਨੇ ਮੀਨਾ ਨੂੰ ਤੋੜ ਦਿੱਤਾ ਜਿਸ ਕਾਰਨ ਉਹ ਸ਼ਰਾਬੀ ਹੋ ਗਈ।
ਬਾਲੀਵੁੱਡ 'ਚ ਮੀਨਾ ਦੇ ਲੱਖਾਂ ਪ੍ਰਸ਼ੰਸਕ ਸਨ ਪਰ ਧਰਮਿੰਦਰ ਉਨ੍ਹਾਂ ਦੀ ਨਜ਼ਰ 'ਚ ਆ ਗਏ। ਧਰਮਿੰਦਰ ਨਾਲ ਮੀਨਾ ਦਾ ਅਫੇਅਰ ਕਰੀਬ 3 ਸਾਲ ਤੱਕ ਚੱਲਿਆ ਪਰ ਇਸ ਤੋਂ ਬਾਅਦ ਧਰਮਿੰਦਰ ਨੇ ਵੀ ਮੀਨਾ ਦਾ ਸਾਥ ਛੱਡ ਦਿੱਤਾ। ਮੀਨਾ ਆਪਣਾ ਪਿਆਰ ਗੁਆ ਕੇ ਸ਼ਰਾਬ ਵਿੱਚ ਡੁੱਬ ਗਈ ਅਤੇ ਉਸਦੀ ਜ਼ਿੰਦਗੀ ਵਿੱਚ ਸਿਰਫ਼ ਸ਼ਰਾਬ ਹੀ ਰਹਿ ਗਈ। ਹਮੇਸ਼ਾ ਮੀਨਾ ਆਪਣੇ ਪਰਸ ਵਿਚ ਸ਼ਰਾਬ ਦੀ ਛੋਟੀ ਬੋਤਲ ਰੱਖਣ ਲੱਗ ਪਈ ਅਤੇ ਫਿਰ ਉਨ੍ਹਾਂ ਨੂੰ ਬਲੱਡ ਕੈਂਸਰ ਹੋ ਗਿਆ ਜਿਸ ਕਾਰਨ 31 ਮਾਰਚ 1972 ਨੂੰ 40 ਸਾਲ ਦੀ ਉਮਰ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਧਰਮਿੰਦਰ ਦੇ ਪਿਆਰ 'ਚ ਪਾਗਲ ਸੀ ਮੀਨਾ
ਕਿਹਾ ਜਾਂਦਾ ਹੈ ਕਿ ਮਹਾਨ ਅਭਿਨੇਤਰੀ ਧਰਮਿੰਦਰ ਦੇ ਪਿਆਰ ਵਿੱਚ ਪਾਗਲ ਸੀ। ਪਰ ਉਨ੍ਹਾਂ ਦੀ ਇਹ ਪ੍ਰੇਮ ਕਹਾਣੀ ਕਦੇ ਵੀ ਆਪਣੇ ਅੰਤ ਤੱਕ ਨਹੀਂ ਪਹੁੰਚ ਸਕੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਧਰਮਿੰਦਰ ਨੂੰ ਫਿਲਮਾਂ 'ਚ ਲਿਆਉਣ ਦਾ ਸਿਹਰਾ ਮੀਨਾ ਕੁਮਾਰੀ ਨੂੰ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮੀਨਾ ਕੁਮਾਰੀ ਫਿਲਮ ਮੇਕਰਸ ਨੂੰ ਆਪਣੀ ਹਰ ਫਿਲਮ 'ਚ ਧਰਮਿੰਦਰ ਨੂੰ ਐਕਟਰ ਦੇ ਤੌਰ 'ਤੇ ਲੈਣ ਦੀ ਜ਼ਿੱਦ ਕਰਦੀ ਹੁੰਦੀ ਸੀ। ਇਸ ਦੇ ਨਾਲ ਹੀ ਮੇਕਰਸ ਨੂੰ ਉਨ੍ਹਾਂ ਦੀ ਜ਼ਿੱਦ ਮੰਨਣੀ ਪੈਂਦੀ ਸੀ, ਕਿਉਂਕਿ ਮੀਨਾ ਕੁਮਾਰੀ ਉਸ ਸਮੇਂ ਵੱਡੀ ਸੁਪਰਸਟਾਰ ਸੀ। ਅਜਿਹੇ 'ਚ ਧਰਮਿੰਦਰ ਅਤੇ ਮੀਨਾ ਕੁਮਾਰੀ ਨੇ 'ਮੈਂ ਭੀ ਲੜਕੀ ਹੂੰ', 'ਪੂਰਨਿਮਾ', 'ਕਾਜਲ', 'ਫੂਲ ਔਰ ਪੱਥਰ', 'ਮੰਝਲੀ ਦੀਦੀ', 'ਬਹਾਰੋਂ ਕੀ ਮੰਜ਼ਿਲ' ਵਰਗੀਆਂ ਫਿਲਮਾਂ ਸਮੇਤ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ।
ਧਰਮਿੰਦਰ ਦੀ ਲੋਕਪ੍ਰਿਅਤਾ ਕਾਰਨ ਰਿਸ਼ਤੇ ਵਿੱਚ ਆਈ ਸੀ ਦਰਾਰ
ਇਸ ਦੌਰਾਨ ਇੰਡਸਟਰੀ 'ਚ ਇਹ ਗੱਲ ਫੈਲ ਗਈ ਸੀ ਕਿ ਧਰਮਿੰਦਰ ਅਤੇ ਮੀਨਾ ਕੁਮਾਰੀ ਵਿਚਾਲੇ ਨੇੜਤਾ ਵਧਣ ਲੱਗੀ ਹੈ। ਉਨ੍ਹਾਂ ਦੇ ਅਫੇਅਰ ਦੀ ਚਰਚਾ ਹਰ ਪਾਸੇ ਹੋਣ ਲੱਗੀ। ਦੂਜੇ ਪਾਸੇ ਧਰਮਿੰਦਰ ਅਤੇ ਮੀਨਾ ਕੁਮਾਰੀ ਦੀ ਨਿੱਜੀ ਜ਼ਿੰਦਗੀ 'ਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਫਿਰ ਕੁਝ ਅਜਿਹਾ ਹੋਇਆ ਜਿਸ ਨੇ ਮੀਨਾ ਕੁਮਾਰੀ ਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਖੋਹ ਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਫੂਲ ਔਰ ਪੱਥਰ' ਦੀ ਸਫਲਤਾ ਤੋਂ ਬਾਅਦ ਧਰਮਿੰਦਰ ਦੀ ਲੋਕਪ੍ਰਿਅਤਾ ਵਧਣ ਲੱਗੀ। ਧਰਮਿੰਦਰ ਨੂੰ ਕਈ ਹੋਰ ਫਿਲਮਾਂ ਦੀ ਪੇਸ਼ਕਸ਼ ਹੋਈ ਅਤੇ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਕਾਰਨ ਧਰਮਿੰਦਰ ਕਾਫੀ ਵਿਅਸਤ ਰਹਿਣ ਲੱਗੇ।
ਧਰਮਿੰਦਰ ਨੇ ਅਫੇਅਰ ਤੋਂ ਜ਼ਿਆਦਾ ਕਰੀਅਰ 'ਤੇ ਦਿੱਤਾ ਧਿਆਨ
ਧਰਮਿੰਦਰ ਦੇ ਜ਼ਿਆਦਾ ਰੁੱਝੇ ਹੋਣ ਕਾਰਨ ਉਨ੍ਹਾਂ ਅਤੇ ਮੀਨਾ ਕੁਮਾਰੀ ਵਿਚਾਲੇ ਦੂਰੀ ਵਧਣ ਲੱਗੀ। ਮੀਨਾ ਕੁਮਾਰੀ ਧਰਮਿੰਦਰ ਨੂੰ ਲੈ ਕੇ ਕਾਫੀ ਪਜ਼ੈਸਿਵ ਯਾਨਿ ਜਨੂੰਨੀ ਸੀ। ਉਨ੍ਹਾਂ ਨੂੰ ਧਰਮਿੰਦਰ ਦਾ ਇੰਨਾ ਬਿਜ਼ੀ ਹੋਣਾ ਬਿਲਕੁਲ ਵੀ ਪਸੰਦ ਨਹੀਂ ਸੀ। ਉਹ ਚਾਹੁੰਦੀ ਸੀ ਕਿ ਧਰਮਿੰਦਰ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ। ਹਾਲਾਂਕਿ ਧਰਮਿੰਦਰ ਨੇ ਉਸ ਸਮੇਂ ਆਪਣੇ ਫਿਲਮੀ ਕਰੀਅਰ 'ਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ 'ਚ ਹੌਲੀ-ਹੌਲੀ ਉਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਗਿਆ ਸੀ।
ਮੀਨਾ ਕੁਮਾਰੀ ਨੂੰ ਨਜ਼ਰਅੰਦਾਜ਼ ਕਰਨ ਲੱਗੇ ਸੀ ਧਰਮਿੰਦਰ
ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਮੀਨਾ ਕੁਮਾਰੀ ਦੀ ਸਿਹਤ ਵਿਗੜਨ ਲੱਗੀ ਤਾਂ ਧਰਮਿੰਦਰ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਬਾਅਦ 'ਚ ਦੋਹਾਂ ਨੇ ਇਕ-ਦੂਜੇ ਨਾਲ ਬ੍ਰੇਕਅੱਪ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਬ੍ਰੇਕਅੱਪ ਤੋਂ ਬਾਅਦ ਫਿਲਮ 'ਲਵ ਐਂਡ ਗੌਡ' ਦੀ ਪਾਰਟੀ 'ਚ ਮਿਲੇ ਸਨ ਪਰ ਦੋਵਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ। ਕਿਹਾ ਜਾਂਦਾ ਹੈ ਕਿ ਮੀਨਾ ਕੁਮਾਰੀ ਨੂੰ ਉਸ ਪਾਰਟੀ 'ਚ ਦੇਖ ਕੇ ਧਰਮਿੰਦਰ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਸ ਦੇ ਨਾਲ ਹੀ ਮੀਨਾ ਕੁਮਾਰੀ ਨੇ ਇਸ ਤੋਂ ਨਾਰਾਜ਼ ਹੋ ਕੇ ਪਾਰਟੀ ਨੂੰ ਵਿਚਾਲੇ ਹੀ ਛੱਡ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਮੀਨਾ ਕੁਮਾਰੀ ਨੇ ਇਸ ਪਾਰਟੀ 'ਚ ਕਾਫੀ ਤਮਾਸ਼ਾ ਕੀਤਾ ਸੀ, ਜਿਸ ਤੋਂ ਬਾਅਦ ਧਰਮਿੰਦਰ ਨੇ ਮੀਨਾ ਕੁਮਾਰੀ ਨੂੰ ਸਭ ਦੇ ਸਾਹਮਣੇ ਥੱਪੜ ਵੀ ਮਾਰਿਆ ਸੀ। ਇਸ ਤੋਂ ਬਾਅਦ ਹੀ ਮੀਨਾ ਨਸ਼ੇ 'ਚ ਡੁੱਬਣ ਲੱਗ ਪਈ ਅਤੇ ਡਿਪਰੈਸ਼ਨ 'ਚ ਚਲੀ ਗਈ ਸੀ।