Punjabi Singer Nirvair Died In Road Accident: ਜਿੱਥੇ ਇੱਕ ਪਾਸੇ ਪੰਜਾਬੀ ਮਿਊਜ਼ਿਕ ਇੰਡਸਟਰੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਉਭਰ ਨਹੀਂ ਸਕੀ, ਉੱਥੇ ਹੀ ਦੂਜੇ ਪਾਸੇ ਇੱਕ ਹੋਰ ਨੌਜਵਾਨ ਪ੍ਰਤਿਭਾਸ਼ਾਲੀ ਨਿਰਵੈਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਮੈਲਬੌਰਨ ਬੇਸਡ ਪੰਜਾਬੀ ਗਾਇਕ ਨਿਰਵੈਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਨਿਰਵੈਰ ਸਿੰਘ ਦੀ ਮੈਲਬੌਰਨ ਵਿੱਚ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਅਤੇ ਇਸ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਹ ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਡਿਗਰਸ ਰੈਸਟ ਦੇ ਉਪਨਗਰ ਵਿੱਚ ਤਿੰਨ ਕਾਰਾਂ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਨਿਰਵੈਰ ਸਿੰਘ ਆਪਣੀ ਕਾਰ ਵਿੱਚ ਫਸ ਗਏ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਨਿਰਵੈਰ ਨੇ ਐਲਬਮ 'ਮੇਰੀ ਵਾਰੀ' ਦੇ ਗੀਤ 'ਤੇਰੇ ਬੀਨਾ' ਨਾਲ ਪ੍ਰਸਿੱਧੀ ਹਾਸਲ ਕੀਤੀ ਸੀ। ਮਰਹੂਮ ਗੀਤਕਾਰ ਨਾਲ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਅਤੇ ਪੰਜਾਬੀ ਗਾਇਕ ਗਗਨ ਕੋਕਰੀ ਨੇ ਨਿਰਵੈਰ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ। ਗਗਨ ਨੇ ਨਿਰਵੀਰ ਦੀ ਯਾਦ ਵਿੱਚ ਇੱਕ ਭਾਵੁਕ ਪੋਸਟ ਲਿਖੀ।
ਉਹਨਾਂ ਨੇ ਲਿਖਿਆ - "ਨਿਰਵੈਰ ਭਾਈ ਮੈਂ ਇਹ ਸੁਣ ਕੇ ਹੀ ਹੁਣੇ-ਹੁਣੇ ਉੱਠਿਆ ਹਾਂ 🙏 ਟੈਕਸੀ ਵੀ ਇਕਠੇ ਚਲਾਈ ਏ, ਪਹਿਲੀ ਵਾਰ ਗਿਆ ਵੀ ਇਕੱਠੀ ਵਾਹੀ ਐਲਬਮ ਅਤੇ ਮੈਂ ਜਾਣਦਾ ਹਾਂ ਕਿ ਤੂੰ ਕੰਮ ਵਿਚ ਬਿਜ਼ੀ ਹੋ ਗਿਆ ਸੀ, ਸੀ ਹਰ ਵਾਰ ਜਦੋਂ ਕੁਜ਼ ਜ਼ਿੰਦਗੀ ਚ ਹਾਸਿਲ ਕੀਤਾ ਕਿਤਾ ਤੇਰਾ ਫੋਨ ਆਇਆ ਤੇ ਹੁਣ ਆਖਰੀ ਕਾਲ ਤੇਰੀ ਦੋਬਾਰਾ ਗਾਣਾ ਸ਼ੂਰੂ ਕਰਨ ਲਾਈ ਸੀ, ਤੇਰਾ ਗਾਣਾ ਤੇਰੇ ਬਿਨਾਂ ਸਾਡੀ ਐਲਬਮ ਮਾਈ ਟਰਨ ਦਾ ਸਭ ਤੋਂ ਵਧੀਆ ਗਾਣਾ ਸੀ ਜਿਸ ਤੋਂ ਅਸੀਂ ਸਾਰੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਵੀਰ ਤੂ ਇੰਸਾਨ ਬਹੁਤ ਵਧਿਆ ਸੀ ਅਤੇ ਪੂਰੇ ਮੈਲਬੌਰਨ ਲਈ ਤੇਰੀ ਜਾਣਾ ਸ਼ੌਕਿੰਗ ਏ 🙏 ਰੈਸਟ ਇਨ ਪੀਸ ਬਰੋ
ਪੋਸਟ ਸ਼ੇਅਰ ਕਰਦੇ ਹੋਏ ਗਗਨ ਕੋਕਰੀ ਨੇ ਮਰਹੂਮ ਨਿਰਵੈਰ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਨਿਰਵੈਰ ਦਾ ਆਖ਼ਰੀ ਗਾਣਾ ਤਿੰਨ ਸਾਲ ਪਹਿਲਾਂ ਰਿਲੀਜ਼ ਹੋਇਆ ਸੀ, ਜਿਸਦਾ ਸਿਰਲੇਖ ਹੈ 'ਹਿੱਕ ਠੋਕ ਕੇ', ਇਹ ਗੁਰਲੇਜ ਅਖਤਰ ਨਾਲ ਇੱਕ ਡੁਏਟ ਗਾਣਾ ਸੀ।