Mika Singh Akanksha Puri: ਬਾਲੀਵੁੱਡ ਦੇ ਸਭ ਤੋਂ ਐਲੀਜਿਬਲ ਬੈਚਲਰ ਅਤੇ ਗਾਇਕ ਮੀਕਾ ਸਿੰਘ ਨੂੰ ਆਪਣੀ ਵੋਹਟੀ ਮਿਲ ਗਈ ਹੈ। ਮੀਕਾ ਨੇ ਆਪਣੀ ਦੋਸਤ ਅਤੇ ਮਸ਼ਹੂਰ ਅਭਿਨੇਤਰੀ ਆਕਾਂਕਸ਼ਾ ਪੁਰੀ ਨੂੰ ਆਪਣੀ ਦੁਲਹਨ ਵਜੋਂ ਚੁਣਿਆ ਹੈ, ਹਾਲਾਂਕਿ ਦੋਵਾਂ ਨੇ ਅਜੇ ਵਿਆਹ ਨਹੀਂ ਕੀਤਾ ਹੈ। ਮੀਕਾ ਨੇ ਸਿਰਫ ਅਕਾਂਕਸ਼ਾ ਦਾ ਬਰੇਸਲੇਟ ਅਤੇ ਮਾਲਾ ਪਾ ਕੇ ਐਲਾਨ ਕੀਤਾ ਹੈ ਕਿ ਉਹ ਅਕਾਂਕਸ਼ਾ ਨੂੰ ਆਪਣੀ ਵੋਹਟੀ ਦੇ ਰੂਪ `ਚ ਚੁਣਦੇ ਹਨ। ਹੁਣ ਹਰ ਕੋਈ ਇਸ ਗੱਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੋਵੇਗਾ ਕਿ ਮੀਕਾ ਅਤੇ ਅਕਾਂਕਸ਼ਾ ਦਾ ਵਿਆਹ ਕਦੋਂ ਹੋਵੇਗਾ, ਪਰ ਉਦੋਂ ਤੱਕ ਅਸੀਂ ਤੁਹਾਨੂੰ ਉਹ ਸਭ ਕੁਝ ਦੱਸ ਰਹੇ ਹਾਂ ਜੋ ਤੁਹਾਨੂੰ ਮੀਕਾ ਦੀ ਵੋਹਟੀ ਯਾਨੀ ਅਕਾਂਕਸ਼ਾ ਬਾਰੇ ਜਾਣਨ ਦੀ ਲੋੜ ਹੈ।


ਪਾਪਾ ਪੁਲਿਸ ਵਿੱਚ ਹਨ ਅਤੇ ਮਾਂ ਜੋਤਸ਼ੀ ਹੈ
ਆਕਾਂਕਸ਼ਾ ਪੁਰੀ ਦਾ ਜਨਮ 26 ਜੁਲਾਈ 1988 ਨੂੰ ਭੋਪਾਲ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਇੱਥੋਂ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਦੇ ਪਿਤਾ ਆਰ ਕੇ ਪੁਰੀ ਸੇਵਾਮੁਕਤ ਏ.ਸੀ.ਪੀ. ਹਨ, ਜਦਕਿ ਮਾਤਾ ਚਿਤਰਾ ਪੁਰੀ ਇੱਕ ਜੋਤਸ਼ੀ ਹੈ।


ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਮਾਡਲ ਵੀ ਹੈ
ਅਕਾਂਕਸ਼ਾ ਪੁਰੀ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਮਾਡਲ ਵੀ ਹੈ। 2010 ਵਿੱਚ ਆਕਾਂਕਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਮਸ਼ਹੂਰ ਪ੍ਰਿੰਟ ਸ਼ੂਟ ਵੀ ਕੀਤੇ। ਉਹ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆਈ। ਫਿਰ ਸਾਊਥ ਫਿਲਮਾਂ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।


'ਕੈਲੰਡਰ ਗਰਲ' ਨਾਲ ਬਾਲੀਵੁੱਡ ਡੈਬਿਊ
2015 'ਚ ਅਕਾਂਕਸ਼ਾ ਨੇ ਮਧੁਰ ਭੰਡਾਰਕਰ ਦੀ ਫਿਲਮ 'ਕੈਲੰਡਰ ਗਰਲ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਫਿਲਮ 'ਚ ਆਕਾਂਕਸ਼ਾ ਨੇ 'ਨੰਦਿਤਾ ਮੈਨਨ' ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਆਕਾਂਕਸ਼ਾ ਨੇ ਚਿੱਠੀ, ਜਹਾਂ ਤੁਮ ਹੋ, ਮੈਂ ਜਿਸ ਦਿਨ ਭੁਲਾ ਦੂ, ਬੇਵਫਾ ਤੇਰਾ ਮੁਸਕਰਨਾ ਵਰਗੇ ਕਈ ਮਿਊਜ਼ਿਕ ਵੀਡੀਓ ਵੀ ਕੀਤੇ ਹਨ।


ਵਿਘਨਹਾਰਤਾ ਗਣੇਸ਼ ਸੀਰੀਅਲ `ਚ ਨਿਭਾਇਆ ਸੀ ਦੇਵੀ ਪਾਰਵਤੀ ਦਾ ਰੋਲ
ਫਿਲਮਾਂ ਤੋਂ ਇਲਾਵਾ, ਆਕਾਂਕਸ਼ਾ ਪੁਰੀ ਨੇ ਪ੍ਰਸਿੱਧ ਟੀਵੀ ਸ਼ੋਅ ਵਿਘਨਹਾਰਤਾ ਗਣੇਸ਼ ਵਿੱਚ ਦੇਵੀ ਪਾਰਵਤੀ ਦੀ ਭੂਮਿਕਾ ਵੀ ਨਿਭਾਈ ਸੀ। ਦੇਵੀ ਪਾਰਵਤੀ ਦੇ ਕਿਰਦਾਰ 'ਚ ਅਕਾਂਕਸ਼ਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ।


ਕਿੰਗਫਿਸ਼ਰ ਏਅਰਲਾਈਨਜ਼ ਵਿੱਚ ਕੈਬਿਨ ਕਰੂ
ਆਕਾਂਕਸ਼ਾ ਪੁਰੀ ਨੇ ਵਿਜੇ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਲਈ ਅੰਤਰਰਾਸ਼ਟਰੀ ਕੈਬਿਨ ਕਰੂ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਤੁਹਾਨੂੰ ਦੱਸ ਦੇਈਏ ਕਿ ਆਕਾਂਕਸ਼ਾ ਪੁਰੀ ਸਭ ਤੋਂ ਪਹਿਲਾਂ ਹੌਸਪਿਟੈਲਿਟੀ (ਪ੍ਰਾਹੁਣਚਾਰੀ) ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਪਰ ਬਾਅਦ ਵਿੱਚ ਉਸਨੂੰ ਇੱਕ ਤਾਮਿਲ ਫਿਲਮ ਵਿੱਚ ਕੰਮ ਕਰਨ ਦਾ ਆਫਰ ਮਿਲਿਆ।


ਲੱਖਾਂ ਦੀ ਗਿਣਤੀ `ਚ ਫ਼ੈਨਜ਼
ਅਕਾਂਕਸ਼ਾ ਨੇ ਆਪਣੀ ਸ਼ੁਰੂਆਤ ਤਮਿਲ ਫਿਲਮ 'ਐਲੇਕਸ ਪਾਂਡੀਅਨ' ਨਾਲ ਕੀਤੀ ਅਤੇ ਫਿਰ ਉਹ ਫਿਲਮ 'ਤਿਹਾੜ' 'ਚ ਵੀ ਨਜ਼ਰ ਆਈ। ਇਸ ਤੋਂ ਇਲਾਵਾ ਉਹ ਕੰਨੜ ਅਤੇ ਮਲਿਆਲਮ ਫਿਲਮ ਇੰਡਸਟਰੀਜ਼ ਵਿੱਚ ਕੰਮ ਕਰ ਚੁੱਕੀ ਹੈ। ਆਕਾਂਕਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 1.4 ਮਿਲੀਅਨ ਫਾਲੋਅਰਜ਼ ਹਨ।


ਪਾਰਸ ਛਾਬੜਾ ਨੂੰ ਕੀਤਾ ਡੇਟ 
ਆਕਾਂਕਸ਼ਾ ਬਿੱਗ ਬੌਸ 13 ਫੇਮ ਪਾਰਸ ਛਾਬੜਾ ਨੂੰ ਡੇਟ ਕਰ ਰਹੀ ਸੀ। ਪਰ ਪਾਰਸ ਅਤੇ ਮਾਹਿਰਾ ਦੀ ਨੇੜਤਾ ਵਧਣ ਤੋਂ ਬਾਅਦ ਆਕਾਂਕਸ਼ਾ ਅਤੇ ਪਾਰਸ ਵੱਖ ਹੋ ਗਏ। ਪਾਰਸ ਛਾਬੜਾ ਨਾਲ ਅਕਾਂਕਸ਼ਾ ਪੁਰੀ ਦਾ ਰਿਸ਼ਤਾ ਭਾਵੇਂ ਜ਼ਿਆਦਾ ਸਮਾਂ ਨਾ ਚੱਲ ਸਕਿਆ ਪਰ ਮੀਕਾ ਸਿੰਘ 'ਚ ਅਕਾਂਕਸ਼ਾ ਪੁਰੀ ਨੂੰ ਦੋਸਤ ਦੇ ਨਾਲ ਜੀਵਨ ਸਾਥਣ ਵੀ ਮਿਲ ਗਿਆ ਹੈ।