ਚੰਡੀਗੜ੍ਹ: ਮਸ਼ਹੂਰ ਗਾਇਕ ਮੀਕਾ ਸਿੰਘ ਅੱਜ ਆਪਣਾ 44ਵਾਂ ਜਨਮ ਦਿਨ ਮਨਾ ਰਹੇ ਹਨ। ਮੀਕਾ ਸਿੰਘ ਬਾਲੀਵੁੱਡ ਤੇ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਚਿਹਰਾ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੀਕਾ ਸਿੰਘ ਦਾ ਹਰ ਗਾਣਾ ਹਿੱਟ ਹੁੰਦਾ ਹੈ। ਬਾਲੀਵੁੱਡ ਵਿੱਚ ਮੀਕਾ ਦਾ ਨਾਮ ਉਨ੍ਹਾਂ ਗਾਇਕਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦਾ ਇੱਕ ਗਾਣਾ ਕਿਸੇ ਫਿਲਮ ਦੀ ਸਕਸੈਸ ਹੋਣ ਦਾ ਕਾਰਨ ਵੀ ਬਣਦਾ ਹੈ ਪਰ ਆਪਣੀ ਸਕਸੈਸ ਦੇ ਨਾਲ ਮੀਕਾ ਆਪਣੇ ਨਾਲ ਜੁੜੇ ਕਈ ਵਿਵਾਦਾਂ ਕਰਕੇ ਵੀ ਮਸ਼ਹੂਰ ਰਹਿੰਦੇ ਹਨ।

ਸਾਲ 2006 ਵਿੱਚ ਮੀਕਾ ਨੇ ਬੌਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੂੰ ਆਪਣੇ ਜਨਮ ਦਿਨ ਮੌਕੇ ਕੇਕ ਕੱਟਣ ਤੋਂ ਬਾਅਦ ਜਨਤਕ ਲਿੱਪ ਕਿੱਸ ਕਰ ਦਿੱਤਾ ਸੀ ਜਿਸ ਨਾਲ ਕਾਫੀ ਹੰਗਾਮਾ ਹੋਇਆ। ਰਾਖੀ ਇਸ ਮਾਮਲੇ ਲਈ ਅਦਾਲਤ ਵੀ ਗਈ ਸੀ। ਇਹ ਮਾਮਲਾ ਲੰਬੇ ਸਮੇਂ ਤੱਕ ਮੀਡੀਆ ਵਿੱਚ ਛਾਇਆ ਰਿਹਾ।

ਮੀਕਾ ਨੇ ਸ਼ੁਰੂਆਤ ਵਿੱਚ ਵੱਡੇ ਭਰਾ ਦਲੇਰ ਮਹਿੰਦੀ ਨਾਲ ਇੱਕ ਗਿਟਾਰਿਸਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਮੀਕਾ ਸਿੰਘ ਨੇ ਦਲੇਰ ਮਹਿੰਦੀ ਲਈ ਸੁਪਰਹਿਟ ਗਾਣਾ 'ਡਰਦੀ  ਰਬ ਰਬ ਕਰ ਦੀ' ਨੂੰ ਕੰਪੋਜ਼ ਕੀਤਾ ਸੀ। ਇਸ ਤੋਂ ਬਾਅਦ ਮੀਕਾ ਨੇ ਖੁਦ ਗਾਣਾ ਗਾਉਣ ਬਾਰੇ ਸੋਚਿਆ।

ਮੀਕਾ ਸਿੰਘ ਵੀ ਹਿੱਟ ਐਂਡ ਰਨ ਮਾਮਲੇ ਵਿੱਚ ਫਸ ਚੁੱਕੇ ਹਨ। ਸਾਲ 2014 ਵਿੱਚ ਮੀਕਾ ਸਿੰਘ 'ਤੇ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰਨ ਦਾ ਇਲਜ਼ਾਮ ਲੱਗਿਆ। ਇਸ ਦੌਰਾਨ ਆਟੋ ਵਿੱਚ ਬੈਠੀਆਂ ਸਵਾਰੀਆਂ ਨੂੰ ਕਾਫੀ ਸੱਟਾਂ ਲੱਗੀਆਂ ਸੀ।

ਮੀਕਾ ਸਿੰਘ 'ਤੇ ਵੀ ਕਸਟਮ ਟੈਕਸ ਚੋਰੀ ਦਾ ਦੋਸ਼ ਵੀ ਲੱਗਿਆ ਹੈ। ਸਾਲ 2013 ਵਿੱਚ, ਮੀਕਾ ਬੈਂਕਾਕ ਤੋਂ ਮੁੰਬਈ ਵਾਪਸ ਆ ਰਹੇ ਸੀ। ਇਸ ਦੌਰਾਨ ਉਨ੍ਹਾਂ ਕੋਲ ਲੋੜ ਤੋਂ ਜ਼ਿਆਦਾ ਵਿਦੇਸ਼ੀ ਰਕਮ ਸੀ। ਮੀਕਾ ਸਿੰਘ ਨੂੰ ਕਸਟਮ ਅਧਿਕਾਰੀਆਂ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ।

ਇੱਕ ਵਾਰ ਮੀਕਾ ਸਿੰਘ ਨੇ ਆਪਣੇ ਇੱਕ ਲਾਈਵ ਪ੍ਰੋਗਰਾਮ ਵਿੱਚ ਡਾਕਟਰ ਨੂੰ ਥੱਪੜ ਮਾਰ ਦਿੱਤਾ ਸੀ। ਮੀਕਾ ਅਨੁਸਾਰ, ਉਹ ਡਾਕਟਰ female crowd ਦੇ ਵਿਚਕਾਰ ਨੱਚ ਰਿਹਾ ਸੀ। ਐਸੇ ਵਿੱਚ ਮੀਕਾ ਸਿੰਘ ਨੂੰ ਗੁੱਸਾ ਆਇਆ ਤੇ ਉਨ੍ਹਾਂ ਨੇ ਡਾਕਟਰ ਦੇ ਥੱਪੜ ਜੱੜ ਦਿੱਤਾ।

ਹੁਣ ਹਾਲ ਹੀ ਦੇ ਵਿੱਚ ਮੀਕਾ ਸਿੰਘ ਦਾ ਅਦਾਕਾਰ ਕਮਾਲ ਆਰ ਖਾਨ ਨਾਲ ਵੀ ਪੰਗਾ ਪਿਆ ਹੈ। ਕਮਾਲ ਖਾਨ ਨੇ ਮੀਕਾ ਨੂੰ ਨੱਕ ਤੋਂ ਗਾਉਣ ਵਾਲਾ ਸਿੰਗਰ ਦਾ ਟੈਗ ਦਿੱਤਾ। ਇਸ ਤੋਂ ਮੀਕਾ ਸਿੰਘ ਕਾਫੀ ਭੜਕੇ ਤੇ ਕਮਾਲ ਤੋਂ ਬਦਲਾ ਲੈਣ ਲਈ ਉਨ੍ਹਾਂ ਦੇ ਘਰ ਵੀ ਪਹੁੰਚੇ ਸੀ। ਹੁਣ ਇਸ ਹਿੱਟ ਆਰਟਿਸਟ ਤੇ ਵਿਵਾਦਾਂ ਦੇ ਕਿੰਗ ਨੂੰ ਉਨ੍ਹਾਂ ਦੇ ਬਰਥਡੇ 'ਤੇ ਅਸੀਂ ਦਿੰਦੇ ਹਾਂ ਢੇਰ ਸਾਰੀਆਂ ਮੁਬਾਰਕਾਂ।