Pakistani Singer Nayyara Noor Death:ਪਾਕਿਸਤਾਨੀ ਗਾਇਕਾ ਨਈਆਰਾ ਨੂਰ ਦੇ ਫੈਨਜ਼ ਲਈ ਇੱਕ ਦੁਖਦਾਈ ਖਬਰ ਆਈ ਹੈ। ਨਈਆਰਾ ਨੂਰ ਦਾ ਦੇਹਾਂਤ ਹੋ ਗਿਆ ਹੈ। ਨਈਆਰਾ ਨੇ 71 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਨਈਆਰਾ ਦੇ ਪ੍ਰਸ਼ੰਸਕ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਸਮੇਤ ਪੂਰੇ ਦੱਖਣੀ ਏਸ਼ੀਆ ਵਿੱਚ ਮੌਜੂਦ ਹਨ। ਨਈਆਰਾ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਜਾਰੀ ਹੈ।
ਨਈਆਰਾ ਦਾ ਜਨਮ 1950 ਵਿੱਚ ਗੁਹਾਟੀ, ਅਸਾਮ ਵਿੱਚ ਹੋਇਆ ਸੀ। ਉਹਨਾਂ ਪਿਤਾ ਇੱਕ ਵਪਾਰੀ ਸਨ। ਆਪਣੇ ਕਾਰੋਬਾਰ ਨੂੰ ਵਧਾਉਣ ਲਈ ਉਹ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਆ ਕੇ ਆਸਾਮ ਆ ਕੇ ਵੱਸ ਗਏ। ਨਈਆਰਾ ਦੇ ਪਿਤਾ ਆਲ ਇੰਡੀਆ ਮੁਸਲਿਮ ਲੀਗ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ। ਉਹਨਾਂ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਅਸਾਮ ਦੌਰੇ ਦੀ ਮੇਜ਼ਬਾਨੀ ਕੀਤੀ ਸੀ।
ਨਹੀਂ ਲਈ ਸੀ ਗਾਇਕੀ ਦੀ ਟ੍ਰੇਨਿੰਗ
ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ, ਨਈਆਰਾ ਆਪਣੇ ਭੈਣ-ਭਰਾ ਅਤੇ ਮਾਂ ਨਾਲ ਲਾਹੌਰ, ਪਾਕਿਸਤਾਨ ਚਲੀ ਗਈ, ਹਾਲਾਂਕਿ ਨਈਆਰਾ ਦੇ ਪਿਤਾ ਜਾਇਦਾਦ ਕਾਰਨ 1993 ਤੱਕ ਭਾਰਤ ਵਿੱਚ ਰਹੇ। ਨਈਆਰਾ ਨੂਰ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ। ਸ਼ੁਰੂ ਤੋਂ ਹੀ ਨਈਆਰਾ ਨੂੰ ਭਜਨ ਗਾਇਕਾ ਕਾਨਨ ਦੇਵੀ ਅਤੇ ਗ਼ਜ਼ਲ ਗਾਇਕਾ ਬੇਗਮ ਅਖ਼ਤਰ ਦੇ ਗੀਤ ਪਸੰਦ ਸਨ। ਪਰ ਨਈਆਰਾ ਨੇ ਗਾਇਕੀ ਦੀ ਕੋਈ ਟ੍ਰੇਨਿੰਗ ਨਹੀਂ ਲਈ। ਕਿਹਾ ਜਾਂਦਾ ਹੈ ਕਿ ਗਾਇਕੀ ਦੀ ਦੁਨੀਆ ਵਿੱਚ ਉਨ੍ਹਾਂ ਦਾ ਕਦਮ ਮਹਿਜ਼ ਇਤਫ਼ਾਕ ਸੀ।
1968 ਵਿੱਚ, ਨੈਸ਼ਨਲ ਕਾਲਜ ਆਫ਼ ਆਰਟਸ, ਲਾਹੌਰ ਵਿੱਚ ਸਾਲਾਨਾ ਸਮਾਗਮ ਦੌਰਾਨ, ਪ੍ਰੋਫੈਸਰ ਇਸਰਾਰ ਨੇ ਉਹਨਾਂ ਨੂੰ ਗਾਉਂਦੇ ਸੁਣਿਆ ਅਤੇ ਉਹਨਾਂ ਨੂੰ ਰੇਡੀਓ ਪਾਕਿਸਤਾਨ ਪ੍ਰੋਗਰਾਮਾਂ ਲਈ ਗਾਉਣ ਦੀ ਬੇਨਤੀ ਕੀਤੀ। ਉਸ ਤੋਂ ਬਾਅਦ ਕੀ ਸੀ ਨਈਆਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।