Neeru Bajwa First Look Poster In Criminal: ਨੀਰੂ ਬਾਜਵਾ ਅੱਜ ਯਾਨਿ 26 ਅਗਸਤ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ `ਚ ਬਾਜਵਾ ਦੇ ਸਹਿ ਕਲਾਕਾਰਾਂ ਨੇ ਜਨਮਦਿਨ ਦੀਆਂ ਵਧਾਈਆਂ ਦਿਤੀਆਂ ਹਨ। ਦੱਸ ਦਈਏ ਕਿ ਬਾਜਵਾ ਦੀ ਕ੍ਰਾਈਮ ਡਰਾਮਾ ਫ਼ਿਲਮ ਕ੍ਰਿਮੀਨਲ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਫ਼ਿਲਮ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਬਾਜਵਾ ਦੇ ਜਨਮਦਿਨ ਦੇ ਮੌਕੇ ਤੇ ਮੇਕਰਜ਼ ਨੇ ਕ੍ਰਿਮੀਨਲ ਫ਼ਿਲਮ `ਚ ਅਦਾਕਾਰਾ ਦੀ ਝਲਕ ਤੋਂ ਪਰਦਾ ਚੁੱਕ ਦਿਤਾ ਹੈ। ਜੀ ਹਾਂ, ਫ਼ਿਲਮ `ਚ ਬਾਜਵਾ ਮਾਹੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਵੇਗੀ। ਇਹ ਫ਼ਿਲਮ ਬਾਜਵਾ ਦੇ ਕਰੀਅਰ ਦੀ ਪਹਿਲੀ ਕ੍ਰਾਈਮ ਡਰਾਮਾ ਫ਼ਿਲਮ ਹੈ। ਇਸ ਤੋਂ ਪਹਿਲਾਂ ਅਦਾਕਾਰਾ ਹਲਕੀ ਫੁਲਕੀ ਕਾਮੇਡੀ ਫ਼ਿਲਮਾਂ ਕਰਦੇ ਹੀ ਨਜ਼ਰ ਆਈ ਹੈ।









ਫ਼ਿਲਮ ਦੇ ਪੋਸਟਰ `ਤੇ ਨੀਰੂ ਬਾਜਵਾ ਦੀਆਂ ਤਸਵੀਰਾਂ ਦੇਖ ਕੇ ਸਾਫ਼ ਪਤਾ ਲਗਦਾ ਹੈ ਕਿ ਇਹ ਫ਼ਿਲਮ ਜ਼ਬਰਦਸਤ ਕ੍ਰਾਈਮ ਥ੍ਰਿਲਰ ਹੋਵੇਗੀ। ਇਸ ਤੋਂ ਪਹਿਲਾਂ ਹਾਲ ਹੀ `ਚ ਫ਼ਿਲਮ ਦੀ ਫ਼ਰਸਟ ਲੁੱਕ (ਪਹਿਲੀ ਝਲਕ ਯਾਨਿ ਪੋਸਟਰ) ਵੀ ਰਿਵੀਲ ਕੀਤੀ ਗਈ ਸੀ।




ਇਹ ਫ਼ਿਲਮ 23 ਸਤੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।