Inderjit Nikku New Song: ਨੀਰੂ ਬਾਜਵਾ ਤੇ ਧੀਰਜ ਕੁਮਾਰ ਸਟਾਰਰ ਫ਼ਿਲਮ `ਕ੍ਰਿਮੀਨਲ` 23 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਗੀਤ ਰਿਲੀਜ਼ ਹੋ ਰਹੇ ਹਨ। ਹਾਲ ਹੀ `ਚ ਗਾਣਾ `ਹਾਈ ਜੱਟ` ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਗੀਤ ਨੂੰ ਜੀ ਖਾਨ ਨੇ ਆਪਣੀ ਅਵਾਜ਼ ਦਿਤੀ ਸੀ।
ਹੁਣ ਇੱਕ ਹੋਰ ਗੀਤ `ਪਿਆਰ ਦੀ ਗੱਲ` ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਇੰਦਰਜੀਤ ਨਿੱਕੂ ਨੇ ਆਪਣੀ ਅਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਹੈੱਪੀ ਰਾਇਕੋਟੀ ਨੇ ਲਿਖੇ ਹਨ, ਜਦਕਿ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ। ਗੀਤ ਵਿੱਚ ਡਾਇਰੈਕਸ਼ਨ ਗੁਰਿੰਦਰ ਸਿੱਧੂ ਦੀ ਹੈ।
ਇਹ ਇੱਕ ਰੋਮਾਂਟਿਕ ਗੀਤ ਹੈ। ਜਿਸ ਵਿੱਚ ਨੀਰੂ ਬਾਜਵਾ ਤੇ ਧੀਰਜ ਕੁਮਾਰ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਲੋਕ ਪਸੰਦ ਕਰ ਰਹੇ ਹਨ। ਇਹ ਗੱਲ ਗੀਤ ਦੇ ਹੇਠਾਂ ਕਮੈਂਟ ਬਾਕਸ `ਚ ਕਮੈਂਟਸ ਦੇਖ ਪਤਾ ਲਗਦੀ ਹੈ। ਇੰਦਰਜੀਤ ਨਿੱਕੂ ਦੀ ਅਵਾਜ਼ `ਚ ਇਹ ਰੋਮਾਂਟਿਕ ਗਾਣਾ ਖੂਬਸੂਰਤ ਲੱਗ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਕ੍ਰਿਮੀਨਲ ਪੰਜਾਬੀ ਸਿਨੇਮਾ ਦੀ ਪਹਿਲੀ ਕ੍ਰਾਈਮ ਥ੍ਰਿਲਰ ਫ਼ਿਲਮ ਹੈ। ਇਸ ਵਿੱਚ ਨੀਰੂ ਬਾਜਵਾ ਤੇ ਧੀਰਜ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਦੂਜੇ ਪਾਸੇ ਪ੍ਰਿੰਸ ਕੰਵਲਜੀਤ ਸਿੰਘ ਨੇ ਫ਼ਿਲਮ `ਚ ਸੀਰੀਅਲ ਕਿੱਲਰ ਦਾ ਕਿਰਦਾਰ ਨਿਭਾਇਆ ਹੈ। ਉਹ ਆਪਣੇ ਕਿਰਦਾਰ `ਚ ਜ਼ਬਰਦਸਤ ਲੱਗ ਰਹੇ ਹਨ। ਇਹ ਫ਼ਿਲਮ 23 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।