ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਫਿਲਮ ਇੰਡਸਟਰੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਨੇਹਾ ਨੇ ਕਿਹਾ ਹੈ ਕਿ ਫਿਲਮ ਇੰਡਸਟਰੀ ਵਿੱਚ ਗਾਇਕਾਂ ਨੂੰ ਘੱਟ ਹੀ ਭੁਗਤਾਨ ਕੀਤਾ ਜਾਂਦਾ ਹੈ।


ਇਸ ਬਾਰੇ ਬੋਲਦਿਆਂ ਮਸ਼ਹੂਰ ਗਾਇਕਾ ਨੇ ਕਿਹਾ, "ਬਾਲੀਵੁੱਡ ਵਿੱਚ ਗਾਉਣ ਲਈ ਸਾਨੂੰ ਪੈਸੇ ਨਹੀਂ ਮਿਲਦੇ। ਦਰਅਸਲ, ਕੀ ਹੁੰਦਾ ਹੈ ਕਿ ਉਹ ਸੋਚਦੇ ਹਨ ਕਿ ਜੇਕਰ ਸੁਪਰ ਹਿੱਟ ਗਾਣਾ ਆਉਂਦਾ ਹੈ ਤਾਂ ਗਾਇਕ ਸ਼ੋਅ ਰਾਹੀਂ ਕਮਾਈ ਕਰਨਗੇ।"

31 ਸਾਲਾ ਗਾਇਕਾ ਨੇ ਕਿਹਾ, "ਮੈਨੂੰ ਲਾਈਵ ਸ਼ੋਅ ਤੇ ਹੋਰ ਥਾਵਾਂ ਤੋਂ ਚੰਗੀ ਰਕਮ ਮਿਲਦੀ ਹੈ, ਪਰ ਬਾਲੀਵੁੱਡ ‘ਚ ਅਜਿਹਾ ਨਹੀਂ ਹੈ। ਉਹ ਸਾਨੂੰ ਗਾਉਣ ਲਈ ਪੈਸੇ ਨਹੀਂ ਦਿੰਦੇ।"

ਨੇਹਾ ਕੱਕੜ ਦੀ ਪ੍ਰਸਿੱਧੀ ਅਤੇ ਕਮਾਈ ਦੀ ਗੱਲ ਕਰੀਏ ਤਾਂ ਉਸਨੇ ਆਪਣੇ ਸੰਘਰਸ਼ ਨਾਲ ਭਰੀ ਇੱਕ ਤਸਵੀਰ ਸਾਂਝੀ ਕੀਤੀ. ਨੇਹਾ ਨੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਸ ‘ਚ ਉਸਨੇ ਰਿਸ਼ੀਕੇਸ਼ ਵਿਚ ਆਪਣੇ ਬੰਗਲੇ ਦੀ ਤਸਵੀਰ ਦੇ ਨਾਲ-ਨਾਲ ਉਸ ਘਰ ਨੂੰ ਸਾਂਝਾ ਕੀਤਾ ਜਿਸ ਵਿਚ ਉਹ ਪਰਿਵਾਰ ਨਾਲ ਕਿਰਾਏ ਦੇ ਇਕ ਕਮਰੇ ਵਿਚ ਰਹਿੰਦੀ ਸੀ।



ਇਹ ਵੀ ਪੜ੍ਹੋ :

ਸਮੁੰਦਰ ‘ਚ ਸਟੰਟ ਕਰ ਰਹੀ ਸੀ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰ, ਤਾਂ ਫਿਸਲਿਆ ਪੈਰ ਤੇ ਧੜੱਮ ਕਰ ਡਿੱਗੀ

ਮਿਆ ਖਲੀਫਾ ਦਾ ਵਿਆਹ ਇਸ ਕਰਕੇ ਹੋਇਆ ਪੋਸਟਪੋਨ, ਕਿਹਾ- ਮਰ ਗਈ ਤਾਂ ਇਹ ਪਾ ਕੇ ਦਫਨਾਇਓ