Rashmirekha Ojha Suicide: ਪ੍ਰਸਿੱਧ ਉੜੀਆ ਟੈਲੀਵਿਜ਼ਨ ਅਦਾਕਾਰਾ ਰਸ਼ਮੀਰੇਖਾ ਓਝਾ ਦੀ ਮੌਤ ਹੋ ਗਈ ਹੈ। ਉਸਦੀ ਲਾਸ਼ ਭੁਵਨੇਸ਼ਵਰ ਵਿੱਚ ਕਿਰਾਏ ਦੇ ਮਕਾਨ ਵਿੱਚ ਪੱਖੇ ਨਾਲ ਲਟਕਦੀ ਮਿਲੀ। ਉਹ ਇੱਥੇ ਨਯਾਪੱਲੀ ਇਲਾਕੇ ਵਿੱਚ ਰਹਿੰਦੀ ਸੀ। ਮੀਡੀਆ ਰਿਪੋਰਟਾਂ ਮੁਤਾਬਕ 23 ਸਾਲਾ ਰਸ਼ਮੀ ਦੇ ਪਿਤਾ ਨੇ ਇਸ ਮਾਮਲੇ 'ਚ ਬੇਟੀ ਦੇ ਲਿਵ-ਇਨ ਪਾਰਟਨਰ ਸੰਤੋਸ਼ ਪਾਤਰਾ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਸੰਤੋਸ਼ ਨੇ ਹੀ ਉਨ੍ਹਾਂ ਨੂੰ ਆਪਣੀ ਬੇਟੀ ਦੀ ਮੌਤ ਦੀ ਸੂਚਨਾ ਦਿੱਤੀ ਸੀ।


ਇਹ ਘਟਨਾ 18 ਜੂਨ ਦੀ ਰਾਤ ਦੀ ਹੈ। ਸ਼ਨੀਵਾਰ ਨੂੰ ਪਿਤਾ ਨੇ ਰਸ਼ਮੀ ਨੂੰ ਕਈ ਫੋਨ ਕੀਤੇ ਪਰ ਅਦਾਕਾਰਾ ਨੇ ਫੋਨ ਨਹੀਂ ਚੁੱਕਿਆ। ਬਾਅਦ ਵਿਚ ਸੰਤੋਸ਼ ਨੇ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਰਸ਼ਮੀ ਦਾ ਦੇਹਾਂਤ ਹੋ ਗਿਆ ਹੈ। ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਸੰਤੋਸ਼ ਅਤੇ ਰਸ਼ਮੀ ਉਸ ਘਰ 'ਚ ਪਤੀ-ਪਤਨੀ ਦੇ ਰੂਪ 'ਚ ਰਹਿੰਦੇ ਸਨ। ਇਹ ਜਾਣਕਾਰੀ ਘਰ ਦੇ ਮਾਲਕ ਨੇ ਦਿੱਤੀ। ਰਸ਼ਮੀ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਬੇਟੀ ਦੇ ਲਿਵ-ਇਨ ਰਿਲੇਸ਼ਨਸ਼ਿਪ ਬਾਰੇ ਨਹੀਂ ਪਤਾ ਸੀ।


ਪੁਲਿਸ ਨੇ ਅਸਾਧਾਰਨ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਪੋਸਟਮਾਰਟਮ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਪੁਲਿਸ ਮੁਤਾਬਕ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਕਿਉਂਕਿ ਰਸ਼ਮੀ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਉਸਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਹਫਤੇ ਪਹਿਲਾਂ ਬੰਗਾਲੀ ਸਿਨੇਮਾ ਦੀ ਅਦਾਕਾਰਾ ਬਿਦਿਸ਼ਾ ਦੇ ਮਜੂਮਦਾਰ ਦੀ ਲਾਸ਼ ਵੀ ਕੋਲਕਾਤਾ ਦੇ ਉਨ੍ਹਾਂ ਦੇ ਅਪਾਰਟਮੈਂਟ ਤੋਂ ਮਿਲੀ ਸੀ। ਪੁਲੀਸ ਨੇ ਘਰ ਦਾ ਦਰਵਾਜ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ।


ਬਿਦਿਸ਼ਾ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਸੀ, ਜਿਸ ਵਿੱਚ ਉਸਨੇ ਕੰਮ ਨਾ ਮਿਲਣ ਦੀ ਗੱਲ ਕੀਤੀ ਸੀ। ਇਸ ਤੋਂ ਪਹਿਲਾਂ ਬੰਗਾਲੀ ਅਭਿਨੇਤਰੀ ਪੱਲਬੀ ਡੇ ਵੀ ਕਿਰਾਏ ਦੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਖ਼ੁਦਕੁਸ਼ੀ ਦਾ ਖ਼ਦਸ਼ਾ ਵੀ ਪ੍ਰਗਟਾਇਆ ਸੀ ਅਤੇ ਉਸ ਦੇ ਲਿਵ-ਇਨ ਪਾਰਟਨਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।