Chann Sitare Song Oye Makhna: ਐਮੀ ਵਿਰਕ ਤੇ ਤਾਨੀਆ ਸਟਾਰਰ ਫ਼ਿਲਮ ‘ਓਏ ਮੱਖਣਾ’ 4 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਗਾਣਿਆਂ ਨੂੰ ਦਰਸ਼ਕ ਤੇ ਸਰੋਤੇ ਖੂਬ ਪਸੰਦ ਕਰ ਰਹੇ ਹਨ। ਫ਼ਿਲਮ ਦੇ ਜਿਹੜੇ ਗੀਤ ਨੂੰ ਲੋਕ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਹਨ, ਉਹ ਹੈ ‘ਚੰਨ੍ਹ ਸਿਤਾਰੇ’। ਇਸ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ 2 ਹਫ਼ਤਿਆਂ ‘ਚ 15 ਮਿਲੀਅਨ ਯਾਨਿ ਡੇਢ ਕਰੋੜ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਇਸ ਗਾਣੇ ਨੇ ਟੌਪ ਟੈੱਨ ‘ਚ ਜਗ੍ਹਾ ਬਰਕਰਾਰ ਰੱਖੀ ਹੋਈ ਹੈ।




ਪੰਜਾਬੀ ਅਦਾਕਾਰਾ ਤਾਨੀਆ ਨੇ ਸੋਸ਼ਲ ਮੀਡੀਆ ‘ਤੇ ਗਾਣੇ ਦਾ ਵੀਡੀਓ ਸ਼ੇਅਰ ਕਰ ਫ਼ੈਨਜ਼ ਨੂੰ ਧੰਨਵਾਦ ਕੀਤਾ ਹੈ। ਤਾਨੀਆ ਨੇ ਲਿਖਿਆ, “ਓਏ ਮੱਖਣਾ ਦੇ ਲਵ ਸੌਂਗ ਚੰਨ੍ਹ ਸਿਤਾਰੇ ਨੂੰ ਮਿਲ ਰਿਹਾ ਢੇਰ ਸਾਰਾ ਲਵ। 15 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਅਤੇ ਹਾਲੇ ਵੀ ਬੇਸ਼ੁਮਾਰ ਵਿਊਜ਼ ਮਿਲ ਰਹੇ ਹਨ।” 









ਦੱਸ ਦਈਏ ਕਿ ‘ਓਏ ਮੱਖਣਾ’ ਫ਼ਿਲਮ 4 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਮੁੱਖ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ। ਫ਼ਿਲਮ ‘ਚ ਗੁੱਗੂ ਗਿੱਲ ਐਮੀ ਦੇ ਚਾਚੇ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੂੰ ਦਰਸ਼ਕ ਖੂਬ ਪਿਆਰ ਦੇ ਰਹੇ ਹਨ। ਇਕੱਲੀ ਫ਼ਿਲਮ ਹੀ ਨਹੀਂ, ਇਸ ਦੇ ਗੀਤ ਵੀ ਦਰਸ਼ਕ ਤੇ ਸਰੋਤਿਆਂ ਦਾ ਦਿਲ ਜਿੱਤ ਰਹੇ ਹਨ।