Actor Pankaj Tripathi: ਬਾਲੀਵੁੱਡ ਅਭਿਨੇਤਾ ਪੰਕਜ ਤ੍ਰਿਪਾਠੀ ਦੀ ਭੈਣ ਅਤੇ ਜੀਜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੋਵੇਂ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਤੋਂ ਨਿਰਸਾ ਆ ਰਹੇ ਸਨ। ਕਾਰ ਨੂੰ ਪੰਕਜ ਦਾ ਜੀਜਾ ਰਾਜੇਸ਼ ਤਿਵਾਰੀ ਉਰਫ ਮੁੰਨਾ ਤਿਵਾਰੀ ਚਲਾ ਰਿਹਾ ਸੀ। ਜਦੋਂਕਿ ਭੈਣ ਸਵਿਤਾ ਕਾਰ ਵਿੱਚ ਸਵਾਰ ਸੀ। 




ਨਿਰਸਾ 'ਚ ਹਾਦਸੇ ਤੋਂ ਬਾਅਦ ਦੋਵੇਂ ਜ਼ਖਮੀ ਹਨ। ਦੋਵਾਂ ਨੂੰ ਤੁਰੰਤ SNMMCH ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੰਕਜ ਤ੍ਰਿਪਾਠੀ ਦੇ ਜੀਜਾ ਮੁੰਨਾ ਤਿਵਾਰੀ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਦੌਰਾਨ ਉਸ ਦੀ ਭੈਣ ਸਰਿਤਾ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਹੈ।




ਪੰਕਜ ਤ੍ਰਿਪਾਠੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਸਾਥੀਆਂ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਜੇਸ਼ ਤਿਵਾਰੀ ਉਰਫ ਮੁੰਨਾ ਤਿਵਾਰੀ ਆਪਣੀ ਪਤਨੀ ਸਵਿਤਾ ਤਿਵਾਰੀ ਦੇ ਨਾਲ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਪਿੰਡ ਤੋਂ ਚਿਤਰੰਜਨ ਜਾ ਰਿਹਾ ਸੀ। ਰਾਜੇਸ਼ ਤਿਵਾਰੀ ਆਪਣੀ ਕਾਰ ਖੁਦ ਚਲਾ ਰਿਹਾ ਸੀ, ਜਦੋਂ ਕਿ ਉਸ ਦੀ ਪਤਨੀ ਗੱਡੀ ਵਿੱਚ ਆਪਣੇ ਪਤੀ ਦੇ ਨਾਲ ਸਵਾਰ ਸੀ। ਧਨਬਾਦ ਤੋਂ ਬੰਗਾਲ ਜਾ ਰਹੇ NH 19 'ਤੇ ਨਿਰਸਾ ਬਾਜ਼ਾਰ 'ਚ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਦੀ ਕਾਰ ਕਰੀਬ ਤਿੰਨ ਫੁੱਟ ਚੌੜੇ ਡਿਵਾਈਡਰ ਨਾਲ ਟਕਰਾ ਗਈ। ਕਾਰ ਦੀ ਹਾਲਤ ਦੇਖ ਲੱਗਦਾ ਹੈ ਕਿ ਇਹ ਕਾਫੀ ਸਪੀਡ ਨਾਲ ਡਿਵਾਈਡਰ ਨਾਲ ਟਕਰਾਈ ਹੋਵੇਗੀ।


ਸੜਕ ਹਾਦਸੇ 'ਚ ਜੀਜਾ ਦੀ ਮੌਤ
ਹਾਦਸੇ 'ਚ ਡਿਵਾਈਡਰ ਕਾਰ ਦੇ ਬੋਨਟ ਨੂੰ ਚੀਰਦਾ ਹੋਇਆ ਡਰਾਇਵਿੰਗ ਸੀਟ ਤੋਂ ਪਿੱਛੇ ਵਾਲੀ ਸੀਟ ਤੱਕ ਪਹੁੰਚ ਗਿਆ। ਇਸ ਨਾਲ ਕਾਰ ਦੇ ਬੋਨਟ ਤੋਂ ਲੈਕੇ ਪਿਛਲੀ ਸੀਟ ਤੱਕ ਦੇ ਪਰਖੱਚੇ ਉੱਡ ਗਏ। ਹਾਦਸੇ 'ਚ ਦੋਵੇਂ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਦੋਹਾਂ ਨੂੰ ਤੁਰੰਤ ਐੱਸ.ਐੱਨ.ਐੱਮ.ਐੱਮ.ਐੱਚ. ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਰਾਜੇਸ਼ ਤਿਵਾਰੀ ਦੀ ਮੌਤ ਹੋ ਗਈ। ਜਦਕਿ ਉਨ੍ਹਾਂ ਦੀ ਪਤਨੀ ਸਵਿਤਾ ਤਿਵਾਰੀ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਸਵਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਧਨਬਾਦ 'ਚ ਰਹਿਣ ਵਾਲੇ ਉਸ ਦੇ ਜਾਣਕਾਰਾਂ ਦੀ ਭੀੜ SNMMCH ਹਸਪਤਾਲ 'ਚ ਇਕੱਠੀ ਹੋ ਗਈ।


ਚਿਰਾਗ ਪਾਸਵਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਲੋਜਪਾ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, 'ਮੈਂ ਆਪਣੇ ਦੋਸਤ ਅਤੇ ਅਭਿਨੇਤਾ ਭਰਾ ਪੰਕਜ ਤ੍ਰਿਪਾਠੀ ਦੇ ਜੀਜਾ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਦੀ ਖਬਰ ਸੁਣ ਕੇ ਹੈਰਾਨ ਹਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਦੁੱਖ ਦੀ ਇਸ ਘੜੀ ਵਿੱਚ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।






ਮੁੰਨਾ ਤਿਵਾਰੀ ਦੇ ਸਾਥੀ ਨੇ ਦੱਸਿਆ ਕਿ ਰਾਜੇਸ਼ ਤਿਵਾਰੀ ਚਿਤਰੰਜਨ 'ਚ ਰੇਲਵੇ 'ਚ ਕੰਮ ਕਰਦਾ ਸੀ। ਉਸ ਦੀ ਡਿਊਟੀ ਰੇਲਵੇ ਦੇ ਜੀਐਮ ਦਫ਼ਤਰ ਵਿੱਚ ਸੀ। ਉਹ ਛੁੱਟੀ 'ਤੇ ਗੋਪਾਲਗੰਜ ਸਥਿਤ ਆਪਣੇ ਘਰ ਗਿਆ ਸੀ। ਇਹ ਹਾਦਸਾ ਗੋਪਾਲਗੰਜ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ। ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਵੀ ਉਨ੍ਹਾਂ ਦੇ ਰਿਸ਼ਤੇਦਾਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰਿਵਾਰਕ ਮੈਂਬਰ ਹਸਪਤਾਲ ਪੁੱਜਣ ਲਈ ਰਵਾਨਾ ਹੋ ਗਏ ਹਨ।