ਚੰਡੀਗੜ੍ਹ: ਪਰਮੀਸ਼ ਵਰਮਾ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਜਿਸ ਬਾਰੇ ਕੁੱਝ ਮਹੀਨੇ ਪਹਿਲਾਂ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ `ਤੇ ਜਾਣਕਾਰੀ ਦਿਤੀ ਸੀ। ਹੁਣ ਗੀਤ ਗਰੇਵਾਲ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ ਹੈ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਪਰਮੀਸ਼ ਵਰਮਾ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀਆਂ ਹਨ। ਬੇਬੀ ਸ਼ਾਵਰ ਰਸਮ ਬਾਰੇ ਗੱਲ ਕੀਤੀ ਜਾਏ ਤਾਂ ਪ੍ਰੋਗਰਾਮ ਦੀ ਥੀਮ ਪਿੰਕ ਰੱਖੀ ਗਈ ਸੀ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਮੀਸ਼ ਤੇ ਗੀਤ ਬੇਟੀ ਦੇ ਮੰਮੀ ਡੈਡੀ ਬਣਨ ਵਾਲੇ ਹਨ। ਇਸ ਦੇ ਨਾਲ ਇੱਕ ਤਸਵੀਰ `ਚ ਪਿੰਕ ਯਾਨਿ ਗੁਲਾਬੀ ਰੰਗ ਵਿੱਚ ਬੇਬੀ ਵਰਮਾ ਲਿਖਿਆ ਹੋਇਆ ਹੈ। ਇਹ ਤਸਵੀਰ ਬਹੁਤ ਹੀ ਸੁੰਦਰ ਲੱਗ ਰਹੀ ਹੈ।
ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੇ ਪਿਆਰੀ ਕੈਪਸ਼ਨ ਲਿਖੀ, "ਸਾਡੇ ਸੁਪਨੇ ਸੱਚ ਹੋ ਰਹੇ ਹਨ, ਪਰਮਾਤਮਾ ਬਹੁਤ ਦਿਆਲੂ ਤੇ ਕਿਰਪਾਲੂ ਹੈ। ਲਵ ਯੂ ਬੇਬ ਐਂਡ ਬੇਬੀ ਨੂੰ ਵੀ।"
ਇਨ੍ਹਾਂ ਖੂਬਸੂਰਤ ਤਸਵੀਰਾਂ ;ਤੇ ਵਰਮਾ ਦੇ ਫ਼ੈਨਜ਼ ਦਿਲ ਹਾਰ ਬੈਠੇ ਹਨ। ਉਨ੍ਹਾਂ ਦੀਆਂ ਤਸਵੀਰਾਂ ਤੇ ਹੁਣ ਤੱਕ ਲੱਖਾਂ ਲਾਈਕਸ ਤੇ ਕਮੈਂਟਸ ਆ ਚੁੱਕੇ ਹਨ। ਹਰ ਕੋਈ ਨਵੇਂ ਬਣਨ ਵਾਲੇ ਪੈਰੇਂਟਸ ਨੂੰ ਸ਼ੁੱਭਕਾਮਨਾਵਾਂ ਤੇ ਦੁਆਵਾਂ ਦੇ ਰਿਹਾ ਹੈ।
ਇਸ ਦੇ ਨਾਲ ਹੀ ਪਰਮੀਸ਼ ਨੇ ਪਤਨੀ ਗੀਤ ਨਾਲ ਜੋ ਤਸਵੀਰ ਸ਼ੇਅਰ ਕੀਤੀ ਉਸ ਵਿੱਚ ਗਰੇਵਾਲ ਨੇ ਕੋਟ ਪੈਂਟ ਪਾਇਆ ਹੋਇਆ ਹੈ, ਜਦਕਿ ਗੀਤ ਬੇਬੀ ਪਿੰਕ ਰੰਗ ਦੇ ਸੂਟ `ਚ ਨਜ਼ਰ ਆ ਰਹੀ ਹੈ। ਦੋਵਾਂ ਦੀ ਜੋੜੀ ਬੇਹੱਦ ਪਿਆਰੀ ਲੱਗ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਨੇ ਪਿਛਲੇ ਸਾਲ 21 ਅਕਤੂਬਰ 2021 ਨੂੰ ਗੀਤ ਗਰੇਵਾਲ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਕੁੱਝ ਮਹੀਨੇ ਬਾਅਦ ਹੀ ਇਸ ਜੋੜੇ ਨੇ ਸੋਸ਼ਲ ਮੀਡੀਆ ਤੇ ਫ਼ੈਨਜ਼ ਤੇ ਚਾਹੁਣ ਵਾਲਿਆਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ।