Yuvraj Hans With Wife Mansi Sharma: ਪੰਜਾਬੀ ਸਿੰਗਰ ਤੇ ਸਿਆਸਤਦਾਨ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਸਿੰਘ ਇੰਡਸਟਰੀ ਦਾ ਜਾਣਿਆ ਮਾਣਿਆ ਐਕਟਰ ਹੈ। ਉਹ ਭਾਵੇਂ ਇੰਨੀਂ ਇੰਡਸਟਰੀ ‘ਚ ਐਕਟਿਵ ਨਹੀਂ ਹੈ, ਪਰ ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਖਾਸ ਕਰਕੇ ਯੁਵਰਾਜ ਦੀ ਪਤਨੀ ਮਾਨਸੀ ਨਾਲ ਉਸ ਦੀਆਂ ਵੀਡੀਓਜ਼ ਨੂੰ ਫ਼ੈਨਜ਼ ਕਾਫ਼ੀ ਪਿਆਰ ਦਿੰਦੇ ਹਨ।




ਮਾਨਸੀ ਸ਼ਰਮਾ ਨੇ ਆਪਣੇ ਪਤੀ ਯੁਵਰਾਜ ਹੰਸ ਨਾਲ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਬੇਹੱਦ ਪਿਆਰੇ ਲੱਗ ਰਹੇ ਹਨ। ਯੁਵਰਾਜ ਫੋਨ ਇਸਤੇਮਾਲ ਕਰ ਰਿਹਾ ਹੈ। ਇਸ ਦੌਰਾਨ ਉਹ ਆਪਣੇ ਫੋਨ ‘ਚ ਪੂਰੀ ਤਰ੍ਹਾਂ ਗੁਆਚਿਆ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਹੀ ਰੀਲ ਬਣਾਉਂਦੀ ਪਤਨੀ ਕਹਿੰਦੀ ਹੈ, “ਸੱਜਣਾ, ਤੇਰੇ ਆਹੀ (ਮੋਬਾਇਲ) ਵੱਜਣਾ।” ਸੋਸ਼ਲ ਮੀਡੀਆ ‘ਤੇ ਜੋੜੇ ਦੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।









ਦਸ ਦਈਏ ਕਿ ਯੁਵਰਾਜ ਹੰਸ ਦੀ ਪਤਨੀ ਮਾਨਸੀ ਪਤਨੀ ਦੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। ਇਸ ਦੇ ਨਾਲ ਨਾਲ ਉਸ ਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿੱਥੇ ਉਹ ਆਪਣੇ ਵਲੌਗ ਬਣਾ ਕੇ ਪਾਉਂਦੀ ਰਹਿੰਦੀ ਹੈ। ਫ਼ੈਨਜ਼ ਉਸ ਦੇ ਵਲੋਗ ਵੀਡੀਓਜ਼ ਨੂੰ ਕਾਫ਼ੀ ਪਸੰਦ ਕਰਦੇ ਹਨ।