Satinder Sartaaj-Neeru Bajwa Kali Jotta New Song: ਪੰਜਾਬੀ ਕਲਾਕਾਰ ਸਤਿੰਦਰ ਸਰਤਾਜ (Satinder Sartaaj) ਆਪਣੀ ਉੱਚੀ ਅਤੇ ਸੁੱਚੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਵੀ ਪ੍ਰਸ਼ੰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ। ਦੱਸ ਦੇਈਏ ਕਿ ਕਲਾਕਾਰ ਪਹਿਲੀ ਵਾਰ ਅਦਾਕਾਰਾ ਨੀਰੂ ਬਾਜਵਾ (Neeru Bajwa) ਨਾਲ ਫਿਲਮ ਕਲੀ ਜੋਟਾ ਵਿੱਚ ਦਿਖਾਈ ਦੇਣਗੇ। ਦੋਵਾਂ ਦੀ ਲਵ ਕੈਮਿਸਟ੍ਰੀ ਦੀ ਖਾਸ ਝਲਕ ਫਿਲਮ ਦੇ ਟੀਜ਼ਰ ਰਾਹੀਂ ਦਿਖਾਈ ਗਈ ਹੈ। ਜੀ ਹਾਂ, ਫਿਲਮ ਕਲੀ ਜੋਟਾ ਦੇ ਪਹਿਲੇ ਗੀਤ ਨਿਹਾਰ ਲੈਣ ਦੇ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸਨੂੰ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਹੈ।


ਅਦਾਕਾਰਾ ਨੀਰੂ ਬਾਜਵਾ ਨੇ ਫਿਲਮ ਕਲੀ ਜੋਟਾ ਦੇ ਗੀਤ ਨਿਹਾਰ ਲੈਣ ਦੇ ਦਾ ਟੀਜ਼ਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰ ਨੀਰੂ ਨੇ ਕੈਪਸ਼ਨ ਵਿੱਚ ਲਿਖਿਆ, ਫਿਲਮ ਕਲੀ ਜੋਟਾ ਦੇ ਨਿਹਾਰ ਲੈਣ ਦੇ ਦਾ ਮਨਮੋਹਕ ਟੀਜ਼ਰ ਦੇਖੋ!  ✨@timesmusichub ਨਾਲ ਜੁੜੇ ਰਹੋ, ਗੀਤ 4 ਜਨਵਰੀ ਨੂੰ ਆਉਟ ਹੋਵੇਗਾ। ਇਸ ਗੀਤ ਦੀ ਰਿਲੀਜ਼ ਡੇਟ ਨੂੰ ਜਾਣਨ ਤੋਂ ਬਾਅਦ ਪ੍ਰਸ਼ੰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।









ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਫਿਲਮ ਨਿਰਮਾਤਾਵਾਂ ਨੇ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਕਲੀ ਜੋਟਾ ਦਾ ਸ਼ਾਨਦਾਰ ਪੋਸਟਰ ਸ਼ੇਅਰ ਕੀਤਾ ਸੀ। ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕਾਂ ਵਿੱਚ ਫਿਲਮ ਨੂੰ ਦੇਖਣ ਲਈ ਉਤਸ਼ਾਹ ਵੱਧ ਗਿਆ ਸੀ। ਨੀਰੂ ਬਾਜਵਾ ਰਾਬੀਆ ਅਤੇ ਸਤਿੰਦਰ ਸਰਤਾਜ ਦੀਦਾਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ 3 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।