Sawaran Sivia Death: ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸਵਰਨ ਸਿੰਘ ਸੀਵੀਆ ਦਾ ਦਿਹਾਂਤ ਹੋ ਗਿਆ ਹੈ ।ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਨਾਮ ਜਪ ਲੈ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਬਾਬਾ ਤੇਰਾ ਨਨਕਾਣਾ ਸਣੇ ਕਈ ਹਿੱਟ ਗੀਤ ਗਾਏ ਹਨ।
ਉਨ੍ਹਾਂ ਨੇ ਆਪਣਾ ਕੈਰੀਅਰ 1983 ਵਿੱਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀਆਂ ਧਾਰਮਿਕ ਐਲਬਮਾਂ 'ਨਾਮ ਜਪ ਲੈ' ਅਤੇ 'ਬਾਬਾ ਤੇਰਾ ਨਨਕਾਣਾ' ਦੇ ਕੁਝ ਬੋਲ ਲਿਖ ਕੇ ਸ਼ੁਰੂ ਕੀਤਾ। ਉਨ੍ਹਾਂ ਦੇ ਲਿਖੇ ਗੀਤ ਅਮਰ ਸਿੰਘ ਚਮਕੀਲਾ, ਸੁਰਜੀਤ ਬਿੰਦਰਖੀਆ, ਦੁਰਗਾ ਰੰਗੀਲਾ, ਸਰਦੂਲ ਸਿਕੰਦਰ, ਜੈਜ਼ੀ ਬੀ, ਮਲਕੀਤ ਸਿੰਘ ਸਣੇ ਕਈ ਗਾਇਕਾਂ ਨੇ ਗਾਏ ਸਨ।
ਗੀਤਕਾਰ ਹੋਣ ਦੇ ਨਾਲ-ਨਾਲ ਉਹ ਲੁਧਿਆਣਾ ਦੀਆਂ ਅਦਾਲਤਾਂ ‘ਚ ਬਤੌਰ ਸਟੈਨੋਗ੍ਰਾਫਰ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਇੱਕ ਭਰਾ ਕਰਨੈਲ ਸਿੰਘ ਸੀਵੀਆ ਵੀ ਇੱਕ ਗੀਤਕਾਰ ਹਨ ਅਤੇ ਪੁੱਤਰ ਸੁਖਜੀਤ ਸਿੰਘ ਸੀਵੀਆ ਵੀ ਇੱਕ ਵਧੀਆ ਗਾਇਕ ਹੈ।
ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਹੋਰ ਪੁੱਤਰ ਵੀ ਹੈ ਜਿਸ ਦਾ ਨਾਮ ਸਰਬਜੀਤ ਸਿੰਘ ਸੀਵੀਆ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ।ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਦਰਸ਼ਨ ਔਲਖ ਨੇ ਵੀ ਸਵਰਨ ਸਿੰਘ ਸੀਵੀਆ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ।