Gurpreet Ghuggi Video: ਗੁਰਪ੍ਰੀਤ ਘੁੱਗੀ ਬੇਹਤਰੀਨ ਪੰਜਾਬੀ ਇੰਡਸਟਰੀ ਦੇ ਬੇਹਤਰੀਨ ਐਕਟਰ ਹੀ ਨਹੀਂ, ਸਗੋਂ ਪਰਫੈਕਟ ਕਾਮੇਡੀਅਨ ਵੀ ਹਨ। ਉਨ੍ਹਾਂ ਦੀ ਕਾਮਿਕ ਟਾਈਮਿੰਗ ਤੇ ਲੋਕਾਂ ਨੂੰ ਹਸਾਉਣ ਦਾ ਟੈਲੇਂਟ ਜ਼ਬਰਦਸਤ ਹੈ। ਇਸੇ ਦੇ ਚਲਦਿਆਂ ਉਨ੍ਹਾਂ ਨੇ ਦੇਸ਼ ਦੁਨੀਆ ‘ਚ ਵੱਡਾ ਨਾਮ ਕਮਾਇਆ ਹੈ। ਹੁਣ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਹਾਲਾਂਕਿ ਸਥਿਤੀ ਅਜਿਹੀ ਸੀ ਕਿ ਕੋਈ ਵੀ ਉੱਥੋਂ ਤੁਰੰਤ ਭੱਜਦਾ, ਪਰ ਅਜਿਹੇ ਸਮੇਂ ‘ਚ ਵੀ ਘੁੱਗੀ ਆਪਣੇ ਫੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲੇ।
ਦਰਅਸਲ, ਗੁਰਪ੍ਰੀਤ ਘੁੱਗੀ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਬਿਨਾਂ ਬੈਂਡ ਚੱਲ ਇੰਗਲੈਂਡ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਫਿਲਹਾਲ ਘੁੱਗੀ ਤੇ ਉਨ੍ਹਾਂ ਦੀ ਟੀਮ ਫਿਲਮ ਦੀ ਸ਼ੂਟਿੰਗ ਚੁੰਨੀ ਦੇ ਇੱਕ ਪਿੰਡ ‘ਚ ਕਰ ਰਹੀ ਹੈ। ਇਸ ਦੌਰਾਨ ਖੇਤਾਂ ‘ਚ ਸ਼ੂਟਿੰਗ ਕਰਦਿਆਂ ਸੈੱਟ ‘ਤੇ ਇੱਕ ਸੱਪ ਨਾਲ ਫਿਲਮ ਦੀ ਟੀਮ ਦਾ ਟਾਕਰਾ ਹੋ ਗਿਆ। ਸਾਰੀ ਟੀਮ ਤਾਂ ਸੱਪ ਦੇਖ ਕੇ ਭੱਜ ਗਈ ਹੋਵੇਗੀ। ਪਰ ਘੁੱਗੀ ਉਥੇ ਖੜੇ ਵੀਡੀਓ ਬਣਾਉਂਦੇ ਹੋਏ ਨਜ਼ਰ ਆਏ। ਵੀਡੀਓ ‘ਚ ਗੁਰਪ੍ਰੀਤ ਘੁੱਗੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਨ੍ਹਾਂ ਦੇ ਸੈੱਟ ‘ਤੇ ਸ਼ੂਟਿੰਗ ਦੇਖਣ ਇੱਕ ਖਾਸ ਮਹਿਮਾਨ ਆਇਆ ਤੇ ਉਸ ਨੂੰ ਆਪਣੇ ਫੈਨਜ਼ ਨਾਲ ਰੂ-ਬ-ਰੂ ਕਰਵਾਉਂਦੇ ਹਨ। ਲੋਕ ਉਨ੍ਹਾਂ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ, ਪਰ ਨਾਲ ਉਨ੍ਹਾਂ ਨੂੰ ਸੱਪ ਤੋਂ ਬਚ ਕੇ ਰਹਿਣ ਦੀ ਨਸੀਹਤ ਵੀ ਦੇ ਰਹੇ ਹਨ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਘੁੱਗੀ ਨੇ ਹਾਲ ਹੀ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਸਮੇਂ ਉਹ ‘ਬਿਨਾਂ ਬੈਂਡ ਚੱਲ ਇੰਗਲੈਂਡ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੇ ਨਾਲ ਨਾਲ ਉਹ ਇਸ ਬਾਲੀਵੁੱਡ ਫਿਲਮ ‘ਕਠਪੁਤਲੀ’ ‘ਚ ਵੀ ਨਜ਼ਰ ਆਏ ਸੀ। ਇਸ ਫਿਲਮ ‘ਚ ਘੁੱਗੀ ਨੇ ਪੁਲਿਸ ਅਫਸਰ ਦਾ ਕਿਰਦਾਰ ਨਿਭਾਇਆ ਸੀ।