Famous Punjabi Actor Death: ਪੰਜਾਬੀ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਉਹ ਬੀਤੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਸਾਹਮਣੇ ਆਉਣ ਨਾਲ ਫਿਲਮੀ ਹਸਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਚਰਨਜੀਤ ਸੰਧੂ ਬਠਿੰਡੇ ਦੇ ਜੰਮਪਲ ਚਰਨਜੀਤ ਰੰਗ-ਮੰਚ ਨਾਲ ਜੁੜੇ ਹੋਏ ਸੀ। 



ਵੱਖ-ਵੱਖ ਰੇਡੀਓ ਅਤੇ ਟੀ. ਵੀ. ਪ੍ਰੋਗਰਾਮਾਂ ਦਾ ਬਣੇ ਹਿੱਸਾ


ਦੱਸ ਦੇਈਏ ਕਿ ਅਦਾਕਾਰ ਚਰਨਜੀਤ ਨੇ ਟੋਨੀ ਬਾਤਿਸ਼ ਤੋਂ ਨਾਟਕੀ ਪੇਸ਼ਕਾਰੀ ਦੇ ਗੁਰ ਸਿੱਖੇ ਅਤੇ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ। ਇੰਗਲੈਂਡ ਵਿਚ ਵੱਖ ਵੱਖ ਰੇਡੀਓ, ਟੀ. ਵੀ. ਪ੍ਰੋਗਰਾਮ ਕਰਕੇ ਪੰਜਾਬੀ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਥਾਂ ਬਣਾਈ। ਚਰਨਜੀਤ ਸੰਧੂ ਨੇ ਫਿਲਮਾਂ ਬਣਾਉਣ ਤੋਂ ਇਲਾਵਾ ਕਈ ਹਿੱਟ ਪੰਜਾਬੀ ਫਿਲਮਾਂ ਵਿੱਚ ਕੰਮ ਵੀ ਕੀਤਾ। ਜਿਸ ਵਿਚ ਪੰਜਾਬ ਸਿੰਘ, ਜ਼ੋਰਾ ਦੱਸ ਨੰਬਰੀਆ, ਦੁੱਲਾ ਵੈਲੀ, ਅੰਗਰੇਜ਼ ਆਦਿ ਸ਼ਾਮਲ ਹਨ। 


ਫਿਲਮ ਜਗਤ ਨੂੰ ਵੱਡਾ ਝਟਕਾ


ਕਾਬਿਲੇਗੌਰ ਹੈ ਕਿ ਚਰਨਜੀਤ ਸੰਧੂ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਨਾਲ ਅਨੇਕਾਂ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਰਹੇ ਸਨ। ਦੱਸਣਯੋਗ ਹੈ ਕਿ ਚਰਨਜੀਤ ਸੰਧੂ ਨੇ 'ਬਦਲਾ ਜੱਟੀ ਦਾ', 'ਕਠਪੁੱਤਲੀ', 'ਕੀ ਬਣੂੰ ਦੁਨੀਆ ਦਾ', 'ਤੂਫਾਨ ਸਿੰਘ', 'ਅੰਗਰੇਜ਼' ਸਣੇ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ। ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਰੇਡੀਓ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਦੀ ਅਚਾਨਕ ਮੌਤ ਪੰਜਾਬੀ ਸਿਨੇਮਾ ਜਗਤ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੈ। 



Read More: Entertainment Live: ਸ਼ਤਰੂਘਨ ਸਿਨਹਾ ਹਸਪਤਾਲ 'ਚ ਹੋਏ ਭਰਤੀ, ਮਸ਼ਹੂਰ ਗਾਇਕ ਦੇ ਭਰਾ-ਪਿਤਾ ਦੀ ਜ਼ੋਖਿਮ 'ਚ ਇੰਝ ਪਈ ਜਾਨ ਸਣੇ ਅਹਿਮ ਖਬਰਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।