CM Mann Watch Carry On Jatta 3 With Wife: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫਿਲਮ ਕੈਰੀ ਆਨ ਜੱਟਾ 3 ਅੱਜ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਦਰਸ਼ਕ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਦੇਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾਂ. ਗੁਰਪ੍ਰੀਤ ਕੌਰ ਵੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਖੂਬ ਮਸਤੀ ਕਰਦੇ ਹੋਏ ਵੀ ਵੇਖਿਆ ਗਿਆ। ਉਨ੍ਹਾਂ ਨੇ ਆਪਣੇ ਹਾਸਿਆਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਤੁਸੀ ਵੀ ਵੇਖੋ ਇਹ ਵੀਡੀਓ...
ਦੱਸ ਦੇਈਏ ਕਿ ਇਹ ਵੀਡੀਓ ਗਿੱਪੀ ਗਰੇਵਾਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸੀਐਮ ਭਗਵੰਤ ਮਾਨ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਮੈਂ ਉਸ ਐਂਗਲ ਤੋਂ ਮੂਵੀ ਦੇਖ ਰਿਹਾ ਸੀ ਕਿ ਸਾਰੀ ਫਿਲਮ ਲੰਡਨ ਵਿੱਚ ਹੋਈ ਹੈ... ਪਰ ਹਾਂ ਅਗਲੀ ਵਾਰ ਇਨ੍ਹਾਂ ਨੂੰ ਕੈਰੀ ਆਨ ਜੱਟਾ 4, 5 ਅਤੇ 6 ਲਈ ਜੇਕਰ ਲੰਡਨ ਦਾ ਸੈੱਟ ਚਾਹਿਦਾ ਤਾਂ ਉਨ੍ਹਾਂ ਨੂੰ ਲੰਡਨ ਇੱਥੇ ਹੀ ਦਿਖਾ ਦੇਵਾਂਗੇ। ਜੇਕਰ ਵੈਨਕੁਵਰ ਲਗਾਉਣਾ ਤਾਂ ਉਹ ਵੀ ਇੱਥੇ ਹੀ ਦਿਖਾ ਦੇਵਾਂਗੇ। ਬਾਲੀਵੁੱਡ ਤੇ ਵੀ ਪੰਜਾਬੀ ਰਾਜ਼ ਕਰਦੇ ਆ ਅਤੇ ਪਾਲੀਵੁੱਡ ਤੇ ਤਾਂ ਪੰਜਾਬੀਆਂ ਦਾ ਰਾਜ਼ ਹੇਗਾ ਹੀ ਆ...ਗਿੱਪੀ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ...
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' ਦੀ ਵੇਟ ਕਰ ਰਹੇ ਲੋਕਾਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ। ਲੰਬੇ ਇੰਤਜ਼ਾਰ ਦੇ ਬਾਅਦ ਇਹ ਫਿਲਮ 29 ਜੂਨ ਯਾਨਿ ਅੱਜ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਫਿਲਮ ਨੂੰ ਕਾਮੇਡੀ ਕਿੰਗ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।