Sakhiye Saheliye Song Out Now: ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਨਿਰਮਲ ਰਿਸ਼ੀ ਅਤੇ ਤਾਨੀਆ ਸਟਾਰਰ ਫਿਲਮ 'ਗੋਡੇ ਗੋਡੇ ਚਾਅ' ਦਾ ਪਹਿਲਾ ਗੀਤ 'ਸਖੀਏ ਸਹੇਲੀਏ' ਰਿਲੀਜ਼ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜ਼ੀ ਸਟੂਡੀਓਜ਼ ਵੱਲੋਂ ਵੀ.ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ 'ਗੋਡੇ ਗੋਡੇ ਚਾਅ' ਦਾ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਹੈ। ਜਿਸ ਵਿੱਚ ਸੋਨਮ ਬਾਜਵਾ ਅਤੇ ਨਿਰਮਲ ਰਿਸ਼ੀ ਦਾ ਸ਼ਾਨਦਾਰ ਅੰਦਾਜ਼ ਦਰਸ਼ਕਾਂ ਦਾ ਮਨ ਮੋਹ ਰਿਹਾ ਹੈ। ਤੁਸੀ ਵੀ ਵੇਖੋ ਇਹ ਸ਼ਾਨਦਾਰ ਗੀਤ...
ਦੱਸ ਦੇਈਏ ਕਿ 'ਗੋਡੇ ਗੋਡੇ ਚਾਅ' ਦੇ ਮਜ਼ੇਦਾਰ ਟ੍ਰੇਲਰ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। 'ਸਖੀਏ ਸਹੇਲੀਏ' ਵਿੱਚ ਸੋਨਮ ਬਾਜਵਾ ਮੇਹੁਲ ਗਦਾਨੀ ਦੁਆਰਾ ਕੋਰੀਓਗ੍ਰਾਫ਼ ਕੀਤਾ ਗਿਆ ਗਿੱਧਾ ਪੇਸ਼ ਕਰ ਰਹੀ ਹੈ। ਗੀਤ ਸੋਨਮ ਦੀਆਂ ਮਨਮੋਹਕ ਅਦਾਵਾਂ ਅਤੇ ਖੁਸ਼ੀ ਦੇ ਪ੍ਰਗਟਾਵੇ ਦੇ ਨਾਲ ਵਿਆਹ ਦੀਆਂ ਧੁਨਾਂ ਨੂੰ ਪੂਰੀ ਤਰ੍ਹਾਂ ਕੈਪਚਰ ਕਰਦਾ ਹੈ! ਜੋ ਸਭਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਗੀਤ ਦੇ ਬੋਲ ਹਰਿੰਦਰ ਕੌਰ ਦੁਆਰਾ ਲਿਖੇ ਗਏ ਹਨ, ਸੰਗੀਤ ਰਾਕੇਸ਼ ਰੈਕਸ ਦੁਆਰਾ ਦਿੱਤਾ ਗਿਆ ਹੈ ਅਤੇ ਜੈਸਮੀਨ ਅਖਤਰ ਦੁਆਰਾ ਗਾਇਆ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਆਪਣੀ ਵਿਲੱਖਣ ਕਹਾਣੀ, ਪ੍ਰਸ਼ੰਸਾਯੋਗ ਕਾਸਟਿੰਗ, ਆਕਰਸ਼ਕ ਸੰਗੀਤ ਅਤੇ ਵਿਜ਼ੁਅਲਸ ਦੇ ਕਾਰਨ ਪ੍ਰਸ਼ੰਸਾ ਮਿਲਣਾ ਜਾਰੀ ਹੈ। ਫਿਲਮ 'ਕਿਸਮਤ' ਅਤੇ 'ਕਿਸਮਤ 2' ਫੇਮ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਇਸ ਫਿਲਮ ਵਿੱਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ ਬਿੰਦਰਖੀਆ, ਗੁਰਜੈਜ਼ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਸੰਗੀਤ ਟਿਪਸ ਪੰਜਾਬੀ 'ਤੇ ਉਪਲਬਧ ਹੈ। ਫਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫਿਲਮ 'ਗੁੱਡੀਆਂ ਪਟੋਲੇ' ਦੀ ਬਲਾਕਬਸਟਰ ਸਫਲਤਾ ਤੋਂ ਬਾਅਦ ਸੋਨਮ ਬਾਜਵਾ ਅਤੇ ਤਾਨੀਆ ਦੇ ਆਨ-ਸਕ੍ਰੀਨ ਰੀਯੂਨੀਅਨ ਨੂੰ ਵੀ ਦਰਸਾਉਂਦੀ ਹੈ। 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਦਰਸ਼ਕਾਂ ਨੂੰ ਲੁਭਾਉਣ ਵਿੱਚ ਸਫਲ ਹੋਵੇਗੀ ਜਾਂ ਨਹੀਂ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਸੋਨਮ ਬਾਜਵਾ ਫਿਲਮ ਗੋਡੇ ਗੋਡੇ ਚਾਅ ਤੋਂ ਇਲਾਵਾ ਕੈਰੀ ਆਨ ਜੱਟਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।