Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਜੈਜ਼ੀ ਬੀ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੇ ਹਨ। ਦਰਅਸਲ, ਗਾਇਕ ਜੈਜ਼ੀ ਬੀ (Jazzy B) ਦੇ ਫੁੱਫੜ ਜੀ ਦਾ ਦੇਹਾਂਤ ਹੋ ਗਿਆ ਹੈ। ਇਸ ਦੁੱਖ ਦੀ ਘੜੀ ਵਿੱਚ ਫਿਲਮੀ ਸਿਤਾਰੇ ਵੀ ਦੁੱਖ ਪ੍ਰਗਟਾਵਾ ਕਰ ਰਹੇ ਹਨ। ਦੱਸ ਦੇਈਏ ਕਿ ਇਸਦੀ ਜਾਣਕਾਰੀ ਖੁਦ ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਹੈ। ਉਨ੍ਹਾਂ ਆਪਣੇ ਫੁੱਫੜ ਜੀ ਨਾਲ ਖਾਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਮਸਤੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।



ਇਸ ਕਰੀਬੀ ਦਾ ਹੋਇਆ ਦੇਹਾਂਤ...


ਗਾਇਕ ਜੈਜ਼ੀ ਬੀ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ ‘ਮੈਨੂੰ ਮੇਰੇ ਫੁੱਫੜ ਜੀ ਕਰਕੇ ਸੋਨੇ ਦਾ ਦੰਦ ਮਿਲਿਆ ਸੀ, ਆਰਈਪੀ ਫੁੱਫੜ ਜੀ, ਤੁਸੀਂ ਸਦਾ ਮੇਰੇ ਦਿਲ ‘ਚ ਰਹੋਗੇ’। ਜੈਜ਼ੀ ਬੀ ਦੀ ਇਸ ਪੋਸਟ ‘ਤੇ ਫੈਨਜ਼ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਅਤੇ ਹਰ ਕੋਈ ਉਨ੍ਹਾਂ ਦੇ ਫੁੱਫੜ ਦੇ ਦੇਹਾਂਤ ‘ਤੇ ਸੋਗ ਜਤਾ ਰਿਹਾ ਹੈ।





 


 


ਯੂਜ਼ਰਸ ਨੇ ਜਤਾਇਆ ਦੁੱਖ


ਇਸ ਵੀਡੀਓ ਉੱਪਰ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ, ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 🙏🙏 RIP ਫੁੱਫੜ ਜੀ🙏🙏ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਮੈਨੂੰ ਵੀ ਇੱਕ ਵਾਰੀ ਕਿਸੇ ਬੰਦੇ ਨੇ ਟਿੱਚਰ ਕੀਤੀ ਸੀ ਕਿ ਸੋਨੇ ਦਾ ਦੰਦ ਲਵਾਈ ਫਿਰਦਾ ਮੈਂ ਵੀ ਭੱਜੋ ਚਾਚੇ ਦੀ ਮਿਸਾਲ ਦਿੱਤੀ ਸੀ ਕਿ ਮੇਰੇ ਦਾਦੇ ਪੜਦਾਦੇ ਵੀ ਸੋਨੇ ਦੇ ਦੰਦਾਂ ਦਾ ਸੌਂਕ ਰੱਖਦੇ ਸੀ ਤੇ ਰੱਖਦੇ ਆ ਬੰਦੇ ਨੂੰ ਦੂਜੀ ਗੱਲ ਨੀ ਆਈ ਸੀ. ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਣ ਬਾਬਾ ਭਜਨ ਸਿੰਘ ਮੰਡੇਰ ਨੂੰ 😢...


ਜੈਜ਼ੀ ਬੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਆਪਣੇ ਗੀਤਾਂ ਦੇ ਨਾਲ-ਨਾਲ ਉਹ ਫਿਲਮਾਂ ਵਿੱਚ ਵੀ ਐਕਟਿਵ ਹਨ।