ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਹਰ ਸਮੇਂ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ। ਵੱਡੇ-ਵੱਡੇ ਸਿਤਾਰੇ ਆਪਸ 'ਚ ਲੜਦੇ ਰਹਿੰਦੇ ਹਨ ਤੇ ਇਸ ਦੀ ਝਲਕ ਹਮੇਸ਼ਾ ਉਨ੍ਹਾਂ ਦੇ ਗੀਤਾਂ, ਇੰਟਰਵਿਊਜ਼ ਜਾਂ ਜਨਤਕ ਗੱਲਬਾਤ 'ਚ ਨਜ਼ਰ ਆ ਜਾਂਦੀ ਹੈ। ਅਜਿਹਾ ਹੀ ਵਿਵਾਦ ਸੋਨਮ ਬਾਜਵਾ ਦੇ ਟਾਕ ਸ਼ੋਅ 'ਦਿਲ ਦੀਆਂ ਗੱਲਾਂ' 'ਚ ਉਦੋਂ ਪੈਦਾ ਹੋਇਆ, ਜਦੋਂ ਕਰਨ ਔਜਲਾ ਨੇ ਅੰਮ੍ਰਿਤ ਮਾਨ 'ਤੇ ਟਿੱਪਣੀ ਕੀਤੀ।


ਕਰਨ ਔਜਲਾ ਨੂੰ ਪੁੱਛਿਆ ਗਿਆ ਕਿ ਉਹ ਅੰਮ੍ਰਿਤ ਮਾਨ ਤੋਂ ਕਿਹੜੇ ਗੁਣ ਹਾਸਲ ਕਰਨਾ ਚਾਹੁੰਦੇ ਹਨ, ਜਿਸ ਦਾ ਉਨ੍ਹਾਂ ਨੇ ਹੈਰਾਨੀਕੁਨ ਜਵਾਬ ਦਿੱਤਾ, "ਕੋਈ ਨਹੀਂ"। ਇਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ ਪੋਸਟ ਕੈਪਸ਼ਨ ਰਾਹੀਂ ਜਵਾਬ ਦਿੱਤਾ। ਵਿਵਾਦ ਜ਼ਿਆਦਾ ਨਾ ਚੱਲਿਆ, ਪਰ ਦੋਵਾਂ ਗਾਇਕਾਂ ਦੇ ਫੈਨਜ਼ ਇਸ ਗੱਲ ਨੂੰ ਨਾ ਭੁੱਲੇ। ਇਨ੍ਹਾਂ ਦੋਹਾਂ ਦੇ ਫੈਨਜ਼ ਰੋਜ਼ਾਨਾ ਆਪਸ ਵਿੱਚ ਭਿੜਦੇ ਰਹਿੰਦੇ ਹਨ। ਕਈ ਵਾਰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹਨ।


ਇੱਕ ਤਾਜ਼ਾ ਇੰਟਰਵਿਊ 'ਚ ਅੰਮ੍ਰਿਤ ਮਾਨ ਤੋਂ ਇਸ ਵਿਵਾਦ ਬਾਰੇ ਪੁੱਛਿਆ ਗਿਆ ਸੀ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਪੌਜ਼ੇਟਿਵ ਗੱਲ ਹੈ। ਅੰਮ੍ਰਿਤ ਮਾਨ ਨੇ ਜਵਾਬ ਦਿੱਤਾ ਕਿ ਕਰਨ ਤੇ ਉਨ੍ਹਾਂ ਵਿਚਕਾਰ ਕੁਝ ਵਿਚਾਰਧਾਰਕ ਅੰਤਰ ਹੋ ਸਕਦੇ ਹਨ, ਪਰ ਕਿਸੇ ਵੀ ਤਰ੍ਹਾਂ ਇੱਕ-ਦੂਜੇ ਦੇ ਦੁਸ਼ਮਣ ਨਹੀਂ ਹਨ।


ਉਨ੍ਹਾਂ ਨੇ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ। ਜਿਹੜੇ ਫੈਨਜ਼ ਸੋਸ਼ਲ ਮੀਡੀਆ 'ਤੇ ਭਿੜ ਰਹੇ ਹਨ, ਉਹ ਇੱਕ ਲਾਈਨ ਬਣਾਉਣ ਤੇ ਕਿਸੇ ਵੀ ਸਥਿਤੀ 'ਚ ਇਸ ਨੂੰ ਪਾਰ ਨਾ ਕਰੋ। ਉਨ੍ਹਾਂ ਕਿਹਾ ਕਿ ਦੋਵੇਂ ਅਦਾਕਾਰ ਲੋਕਾਂ ਦੇ ਪਿਆਰ ਕਾਰਨ ਇੱਥੇ ਹਨ ਤੇ ਉਨ੍ਹਾਂ ਨੂੰ ਕਿਸੇ ਨਾਲ ਨਫ਼ਰਤ ਕਰਦੇ ਨਹੀਂ ਵੇਖਣਾ ਚਾਹੁੰਦੇ।


ਉਨ੍ਹਾਂ ਨੇ ਵਿਵਾਦ ਇਹ ਇਹ ਕਹਿ ਕੇ ਖਤਮ ਕਰ ਦਿੱਤਾ ਕਿ ਦੋਵੇਂ ਕਲਾਕਾਰ ਆਪਣੀ ਬੇਹੱਦ ਸਖ਼ਤ ਮਿਹਨਤ ਕਾਰਨ ਇੰਡਸਟਰੀ 'ਚ ਹਨ ਤੇ ਇਹੀ ਉਹ ਚੀਜ਼ ਹੈ ਜੋ ਉਨ੍ਹਾਂ ਨੂੰ ਵਧੇਰੇ ਸਫਲਤਾ ਪ੍ਰਾਪਤ ਕਰਨ 'ਚ ਸਹਾਇਤਾ ਕਰੇਗੀ। ਹਰ ਕੋਈ ਆਪਣਾ ਕੰਮ ਕਰ ਰਿਹਾ ਹੈ ਤੇ ਕਰਦਾ ਰਹੇਗਾ।


ਇਹ ਵੀ ਪੜ੍ਹੋ: Diljit Dosanjh: 'ਹੌਂਸਲਾ ਰੱਖ' 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣਗੇ ਹੈਪੀ ਰਾਏਕੋਟੀ, ਖੁਦ ਕੀਤਾ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904