Guggu Gill Give Love Definition: ਅਦਾਕਾਰ ਗੁੱਗੂ ਗਿੱਲ ਪੰਜਾਬੀ ਸਿਨੇਮਾ ਜਗਤ ਵਿੱਚ ਲੰਬੇ ਸਮੇਂ ਤੋਂ ਰਾਜ਼ ਕਰਦੇ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਆਪਣੇ ਸਮੇਂ ਤੋਂ ਲੈ ਕੇ ਅਦਾਕਾਰ ਅੱਜ ਵੀ ਪੰਜਾਬੀ ਇੰਡਸਟਰੀ ਵਿੱਚ ਐਕਵਿਟ ਹਨ। ਗੁੱਗੂ ਗਿੱਲ 63 ਸਾਲ ਦੀ ਉਮਰ ਵਿੱਚ ਵੀ ਆਪਣਾ ਜਲਵਾ ਦਿਖਾ ਰਹੇ ਹਨ। ਹਾਲ ਹੀ ਵਿੱਚ ਪੰਜਾਬੀ ਅਦਾਕਾਰ ਪਿਆਰ ਦੀ ਅਸਲ ਪਰਿਭਾਸ਼ਾ ਦਿੰਦੇ ਹੋਏ ਨਜ਼ਰ ਆਏ। ਦਰਅਸਲ, ਅਦਾਕਾਰਾ ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਲਾਕਾਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਗੁੱਗੂ ਗਿੱਲ ਪਿਆਰ ਦੀ ਸ਼ਾਨਦਾਰ ਪਰਿਭਾਸ਼ਾ ਦਿੰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਸੁਣੋ ਪਿਆਰ ਪ੍ਰਤਿ ਗੁੱਗੂ ਗਿੱਲ ਦੇ ਕੀ ਵਿਚਾਰ ਹਨ।





ਦਰਅਸਲ, ਤਾਨੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਵੀਡੀਓ ਵਿੱਚ ਗੁੱਗੂ ਗਿੱਲ ਪਿਆਰ ਦੀ ਪਰਿਭਾਸ਼ਾ ਦਿੰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਗੁੱਗੂ ਗਿੱਲ ਇਹ ਕਹਿ ਰਹੇ ਹਨ ਕਿ ਮੇਰਾ ਕੋਈ ਤਜ਼ੁਰਬਾ ਹੈ ਨਈ ਪਿਆਰ ਕਰਨ ਦੇ ਸਿਲਸਿਲੇ ਵਿੱਚ... ਪਰ ਅੱਜ ਕੱਲ੍ਹ ਜ਼ਿਆਦਾ ਹੀ ਖੁਲਮ ਖੁੱਲਾ ਕੰਮ ਹੋ ਰਿਹਾ ਹੈ। ਇਹ ਠੀਕ ਨਈ... ਹਰ ਚੀਜ਼ ਸਟੇਪ ਵਾਏ ਸਟੇਪ ਜਿਵੇਂ ਕੀ ਮੈਂ ਸੋਚਦਾ ਪੁਰਾਣੇ ਜ਼ਮਾਨੇ ਵਿੱਚ ਹੁੰਦਾ ਸੀ... ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ, ਲੜਕੀ ਦੀ ਇੱਜ਼ਤ ਦਾ ਖਿਆਲ ਰੱਖਦੇ ਹੋਏ...ਕਿ ਉਹ ਬਦਨਾਮ ਨਾ ਹੋ ਜਾਏ... ਇਸ ਤਰ੍ਹਾਂ ਕਰਕੇ ਪਿਆਰ ਹੋਣਾ ਚਾਹਿਦਾ... ਜਿਸ ਤੋਂ ਬਾਅਦ ਤਾਨੀਆ ਜਵਾਬ ਦਿੰਦੇ ਹੋਏ ਕਹਿੰਦੀ ਹੈ ਕਿ ਇਹ ਜੋ ਸਰ ਨੇ ਕਿਹਾ ਇਹੋ ਜਿਹਾ ਮੁੰਡਾ ਚਾਹਿਦਾ...

ਗੁੱਗੂ ਗਿੱਲ ਦੀ ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇਹ ਨਹੀਂ ਕਿ ਰੱਬ ਨੇ ਇਹੋ ਜਿਹੀ ਸੋਚ ਵਾਲੇ ਲੋਕ ਸਿਰਜੇ ਨਹੀਂ,,ਬਸ ਓਹ ਮਿਲ ਹੀ ਓਹਨਾਂ ਨੂੰ ਜਾਂਦੇ ਨੇ ਜਿਹਨਾਂ ਨੂੰ ਓਹਨਾਂ ਦੀ ਕਦਰ ਨਹੀਂ ਹੁੰਦੀ,,,❤️


ਕਾਬਿਲੇਗੌਰ ਹੈ ਕਿ ਗੁੱਗੂ ਗਿੱਲ ਅਦਾਕਾਰਾ ਤਾਨੀਆ ਅਤੇ ਐਮੀ ਵਿਰਕ ਨਾਲ ਫਿਲਮ ਓਏ ਮੱਖਣਾ ਵਿੱਚ ਕੰਮ ਕਰਦੇ ਹੋਏ ਦਿਖਾਈ ਦਿੱਤੇ ਸੀ। ਇਸ ਵਿੱਚ ਉਹ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੇ। ਇਸ ਤੋਂ ਇਲਾਵਾ ਤਾਨੀਆ ਮਿੱਤਰਾਂ ਦਾ ਨਾਂ ਚੱਲਦਾ ਵਿੱਚ ਗਿੱਪੀ ਗਰੇਵਾਲ ਨਾਲ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੀ ਸੀ।