Jaswinder Brar On Accident: ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਹਾਸਿਲ ਕੀਤੀ ਹੈ। ਗਾਇਕਾ ਲੰਬੇ ਸਮੇਂ ਤੋਂ ਸੰਗੀਤ ਜਗਤ ਵਿੱਚ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੀ ਹੈ। ਪਰ ਇੱਕ ਸਮਾਂ ਗਾਇਕਾ ਦੀ ਜ਼ਿੰਦਗੀ ਵਿੱਚ ਅਜਿਹਾ ਵੀ ਆਇਆ ਜਦੋਂ ਉਹ ਇੱਕ ਬਹੁਤ ਵੱਡੇ ਹਾਦਸੇ ਦਾ ਸ਼ਿਕਾਰ ਹੋਈ। ਦਰਅਸਲ, ਗਾਇਕਾ ਜਸਵਿੰਦਰ ਬਰਾੜ ਸਾਲ 2006 ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਲਾਂਕਿ ਇਸ ਦੌਰਾਨ ਗਾਇਕਾ ਦੀ ਚੰਗੀ ਕਿਸਮਤ ਨੇ ਉਨ੍ਹਾਂ ਨੂੰ ਬਚਾ ਲਿਆ। ਪਰ ਇਸ ਤੋਂ ਬਾਅਦ ਗਾਇਕਾ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਇਸਦਾ ਖੁਲਾਸਾ ਹਾਲ ਹੀ ਵਿੱਚ ਜਸਵਿੰਦਰ ਬਰਾੜ ਵੱਲੋਂ ਕੀਤਾ ਗਿਆ ਹੈ।





ਦੱਸ ਦੇਈਏ ਕਿ Radio Haanji Sydney ਇੰਸਟਾਗ੍ਰਾਮ ਹੈਂਡਲ ਉੱਪਰ ਇਸਦੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਸ ਵਿੱਚ ਇੱਕ ਖਾਸ ਗੱਲਬਾਤ ਦੌਰਾਨ ਗਾਇਕਾ ਨੇ ਆਪਣੇ ਉਸ ਸਮੇਂ ਦੀ ਗੱਲ ਕੀਤੀ ਜਦੋਂ ਉਹ ਡੂੰਘੇ ਤਣਾਅ ਵਿੱਚੋਂ ਗੁਜ਼ਰ ਰਹੀ ਸੀ। ਗਾਇਕਾ ਨੇ ਗੱਲਬਾਤ ਦੌਰਾਨ ਸਾਲ 2006 ਵਿੱਚ ਹੋਏ ਹਾਦਸੇ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਸ ਦੌਰਾਨ ਰੱਜ ਕੇ ਰੁਆਵਾਂ ਟੇਪ ਆਈ ਸੀ। ਉਸ ਤੋਂ ਬਾਅਦ ਅਸੀ ਵਰਲਡ ਟੂਰ ਤੇ ਜਾਣਾ ਸੀ। ਉਹ ਸਾਡਾ ਲਾਸਟ ਟੂਰ ਸੀ ਤਰਨਤਾਰਨ। ਉਹ ਕਹਿੰਦੇ ਹਨ ਕਿ ਵਾਹਿਗੂਰੁ ਕੁਝ ਗੱਲਾਂ ਪਹਿਲਾਂ ਹੀ ਕਹਾ ਦਿੰਦਾ...ਉਦੋਂ ਆਪਾ ਨੋਟ ਨੀ ਕਰਦੇ... ਉਸ ਦਿਨ ਮਿਊਜ਼ੀਸ਼ੀਅਨ ਸਾਰੇ ਕਹਿਣ ਕੀ ਮੈਮ ਅੱਜ ਆਪਣਾ ਲਾਸਟ ਪ੍ਰੋਗਰਾਮ ਆ... ਫਿਰ ਆਪਾ... ਅਗਲੀ ਗੱਲ ਤਾਂ ਉਹ ਕਹਿਣ ਹੀ ਨਾ... ਕਿ ਹਫ਼ਤਾ ਰਿਹਰਸਲ ਕਰਕੇ ਆਪਾਂ ਵਰਲਡ ਟੂਰ ਤੇ ਜਾਣਾ... ਉਹ ਪ੍ਰਮਾਤਮਾ ਕਹਾ ਰਿਹਾ ਸੀ। ਫਿਰ ਇਹ ਚੀਜ਼ਾਂ ਬਾਅਦ ਵਿੱਚ ਨੋਟ ਕੀਤੀਆਂ ਤੇ ਸੱਚੀ ਉਨ੍ਹਾਂ ਦਾ ਲਾਸਟ ਪ੍ਰੋਗਰਾਮ ਹੀ ਬਣ ਗਿਆ...


ਇਸ ਤੋਂ ਅੱਗੇ ਜਸਵਿੰਦਰ ਬਰਾੜ ਦੱਸਦੀ ਹੈ ਕਿ ਜਦੋਂ ਐਕਸੀਡੈਂਟ ਹੋਇਆ ਤਾਂ ਅਸੀ ਪਿਛਲੀ ਗੱਡੀ ਵਿੱਚ ਸੀ। ਉਸ ਹਾਦਸੇ ਤੋਂ ਬਾਅਦ ਮੈਂ ਡਿਪ੍ਰੈਸ਼ਨ ਵਿੱਚ ਚਲੀ ਗਈ। ਉਨ੍ਹਾਂ ਦੱਸਿਆ ਕਿ ਇੰਨਾ ਬੁਰਾ ਡਿਪ੍ਰੈਸ਼ਨ ਸੀ ਕਿ ਕਈ ਬੁਰੇ ਕਮੈਂਟ ਕਰਦੇ ਉਨ੍ਹਾਂ ਨੂੰ ਮੈਂ ਪੁੱਛਣਾ ਚਾਹੁੰਦੀ ਆ... ਉਸ ਸੱਤ ਸਾਲ ਮੇੇਰੇ ਘਰ ਵਾਲ਼ਿਆਂ ਨੇ ਇੰਝ ਕੱਢੇ ਕੀ ਸਵੇਰੇ ਇਹ ਉੱਠੇਗੀ ਸ਼ਾਇਦ ਨਹੀਂ ਉੱਠੇਗੀ... ਬਿਨ੍ਹਾਂ ਪਾਣੀ ਤੋਂ ਮੇਰੇ ਅੰਦਰ ਕੁਝ ਨਈ ਜਾਂਦਾ ਸੀ। ਮੇਰੇ ਪਤੀ ਬਾਹਰ ਹੁੰਦੇ ਸੀ, ਮੈਨੂੰ ਇੰਝ ਲੱਗਦਾ ਸੀ ਉਹ ਵੀ ਮਰ ਜਾਣਗੇ ਤਾਂ ਫਿਰ ਮੈਂ ਕਿਵੇਂ ਜਿਓਣਾ...


ਕਾਬਿਲੇਗੌਰ ਹੈ ਕਿ ਸਾਲ 2006 ਵਿੱਚ ਗਾਇਕਾ ਇਸ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਸੀ। ਇਸ ਦੌਰਾਨ ਉਨ੍ਹਾਂ ਦੇ ਮਿਊਜ਼ੀਸ਼ੀਅਨ ਮਾਰੇ ਗਏ ਸੀ। ਇਸ ਸਦਮੇ ਵਿੱਚੋਂ ਬਾਹਰ ਆਉਣ ਲਈ ਜਸਵਿੰਦਰ ਬਰਾੜ ਨੂੰ ਕਈ ਸਾਲ ਲੱਗ ਗਏ।