Amrita Virk Shared Sad Post: ਪੰਜਾਬੀ ਗਾਇਕ ਅੰਮ੍ਰਿਤਾ ਵਿਰਕ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਆਪਣੇ ਸਮੇਂ ਵਿੱਚ ਉਨ੍ਹਾਂ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਦੱਸ ਦੇਈਏ ਕਿ ਉਹ ਲੰਬੇ ਸਮੇਂ ਤੋਂ ਸੰਗੀਤ ਜਗਤ ਨਾਲ ਜੁੜੀ ਹੋਈ ਹੈ। ਖਾਸ ਗੱਲ ਇਹ ਹੈ ਕਿ ਗਾਇਕਾ ਹੁਣ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਦਰਦ ਭਰੀ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ  ਵਿੱਚ ਦਰਦਨਾਕ ਹਾਦਸੇ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ। 


ਭਰਾ ਨਾਲ ਵੀਜ਼ਾ ਲੈਣ ਜਾ ਰਹੀ ਕੁੜੀ ਨੂੰ ਟਿੱਪਰ ਨੇ ਦਰੜਿਆ


ਦਰਅਸਲ, ਗਾਇਕਾ ਵੱਲੋਂ ਇੱਕ ਕੁੜੀ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਬੇਹੱਦ ਅਫਸੋਸ ਜਨਕ ਹਾਦਸਾ, ਇਹ ਭੈਣ ਆਪਣੇ ਭਰਾ ਨਾਲ ਆਪਣਾ ਅਸਟ੍ਰੇਲੀਆ ਦਾ ਵੀਜਾ ਖੁਸ਼ੀ-ਖੁਸ਼ੀ ਲੈਣ ਗਈ, ਪਰ ਘਰ ਤੋਂ 2 ਕਿ:ਮੀ ਤੇ ਇੱਕ ਮਿਟੀ ਵਾਲਾ ਟਿਪਰ ਦੋਨਾਂ ਨੂੰ ਦਰੜਦਾ ਹੋਇਆ ਗਿਆ,, ਭੈਣ ਅਲੀਸ਼ਾ ਦੀ ਮੌਕੇ ਤੇ ਮੌਤ ਹੋ ਗਈ, ਭਰਾ ਦੀ ਬਾਹ ਨੂੰ ਕੁਚਲਨ ਕਰਕੇ ਸਾਰੀ ਬਾਹ ਅਤੇ ਮੋਢੇ ਤੇ ਫਰਿਕਚਰ ਹੋ ਗਏ !






ਇਨਸਾਨ ਸੋਚਦਾ ਕੀ ਹੈ ਤੇ ਕੁਦਰਤ ਨੁੰ ਮਨਜੂਰ ਕੀ ਹੁੰਦਾ ਹੈ! ਕੋਈ ਅਣਹੋਣੀ ਹੋਣੀ ਸੀ, ਅਲੀਸ਼ਾ ਸਾਰਾ ਭਾਰ ਆਪਣੇ ਤੇ ਲੈ ਗਈ! ਉਹੀ ਭਰਾ ਜੋ ਉਸ ਨੂੰ ਅਸਟਰੇਲੀਆ ਭੇਜਣ ਲਈ ਸਭ ਕੁਝ ਕਰ ਰਿਹਾ ਸੀ, ਹਸਪਤਾਲ ਵਿੱਚੋ ਆ ਕੇ ਆਪਣੀ ਭੈਣ ਨੂੰ ਅੱਗ ਹਵਾਲੇ ਕਰਕੇ ਉਸ ਨੂੰ ਉਸ ਮੂਲਖ ਭੇਜ ਗਿਆ ਜਿਥੋਂ ਕੋਈ ਅੱਜ ਤੱਕ ਮੁੜਿਆ ਨੀ!


ਗਾਇਕਾ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਦੁੱਖ ਜਤਾਇਆ ਜਾ ਰਿਹਾ ਹੈ। ਇਹ ਦਰਦਨਾਕ ਹਾਦਸਾ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਿਹਾ ਹੈ। 


ਵਰਕਫਰੰਟ ਦੀ ਗੱਲ ਕਰਿਏ ਤਾਂ ਅੰਮ੍ਰਿਤਾ ਵਿਰਕ ਅੱਜ ਵੀ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨ ਮੋਹ ਰਹੀ ਹੈ। ਅੱਜ ਵੀ ਉਨ੍ਹਾਂ ਦੇ ਕਈ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।