Mankirt Aulakh Son Imtiyaz Aulakh: ਪੰਜਾਬੀ ਗਾਇਕ ਮਨਕੀਰਤ ਔਲਖ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰਦੇ ਹਨ। ਇਸ ਤੋਂ ਇਲਾਵਾ ਮਨਕੀਰਤ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਉਹ ਆਪਣੇ ਨਾਲ-ਨਾਲ ਪੁੱਤਰ ਇਮਤਿਆਜ਼ ਸਿੰਘ ਔਲਖ ਦੇ ਕਿਊਟ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਰਹਿੰਦਾ ਹੈ। ਇਸ ਵਿਚਾਲੇ ਕਲਾਕਾਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦਾ ਮਸਤੀ ਭਰਿਆ ਅੰਦਾਜ਼ ਦਿਖਾਈ ਦੇ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...
ਪੰਜਾਬੀ ਗਾਇਕ ਮਨਕੀਰਤ ਔਲਖ ਨੇ ਇਹ ਵੀਡੀਓ ਆਪਣੇ ਪੁੱਤਰ ਇਮਤਿਆਜ਼ ਨਾਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਕਲਾਕਾਰ ਨੇ ਲਿਖਿਆ, ਜ਼ਿਆਦਾ ਟਾਈਮ ਗੋਰਿਏ ਨੀ ਜਿੰਮ 'ਚ ਸਪੈਂਡ ਹੁੰਦਾ.... ਦੱਸ ਦੇਈਏ ਕਿ ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਮਨਕੀਰਤ ਔਲਖ ਦਾ ਗੀਤ ਜ਼ਹਿਰ ਜੱਟ ਚੱਲ ਰਿਹਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਵੱਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਭਾਵੁਕ ਕੈਪਸ਼ਨ ਲਿਖੀ। ਇਸ ਕੈਪਸ਼ਨ ਵਿੱਚ ਕਲਾਕਾਰ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਇਸ ਨੂੰ ਲਿਖਦੇ ਹੋਏ ਮਨਕੀਰਤ ਔਲਖ ਨੇ ਕਿਹਾ ਵਾਹ ਓ ਰੱਬਾ !! ਸਭ ਬਦਲਦੇ ਦੇਖੇ ਵਕਤ ਨਾਲ, ਬਸ ਤੇਰੇ ਤੋਂ ਡੋਰਾਂ ਨੇ ਰੱਬਾ... ਮੈਂ ਧੰਨਵਾਦ ਕਰਦਾ ਵਕਤ ਦਾ ਜਿੰਨੇ ਸਭ ਦੀ ਔਕਾਤ ਦਿਖਾ ਤੀ... ਨਹੀਂ ਚੰਗੇ ਟਾਈਮ ਇਹ ਰੂਪ ਕਿੱਥੇ ਦਿਖਣੇ ਸੀ ਲੋਕਾਂ ਦੇ... ਅਕਸ ਵੀ ਤਾਂ ਨਹੀ ਸੀ ਪਹਿਲਾਂ, ਸਭ ਨੰ ਆਪਣਾ ਸਮਝਿਆ ਸੀ, ਪਰ ਇੱਥੇ ਕੋਈ ਨਹੀਂ ਕਿਸੇ ਦਾ, ਸਭ ਮਤਲਬ ਤੇ ਨਾਂਅ ਦੇ ਯਾਰ ਨੇ... ਸੱਚੇ ਬੰਦੇ ਦੀ ਤੇ ਸੱਚ ਦੀ ਜਿੱਤ ਹੁੰਦੀ ਆ... ਇਹੀ ਸੁਣਿਆ ਸੀ ਅੱਜ ਤੱਕ ਪਰ ਨਹੀਂ... ਗਲਤੀ ਮੇਰੀ ਇਹ ਆ ਜਿਹੜਾ ਬੋਲਣਾ ਨਹੀਂ ਸੀ ਆਉਂਦਾ, ਤਾਂ ਚੁੱਪ ਰਿਹਾ, ਉੱਤੋਂ ਟਾਈਮ ਵੀ ਇਦਾ ਦਾ ਸੀ ਕੁਝ ਬੋਲਣਾ ਠੀਕ ਨਹੀਂ ਸਮਝਿਆ ਮੈਂ... ਪਰ ਉੱਥੋਂ ਦੁਨੀਆਂ ਨੇ ਤਾਂ ਇੱਥੇ ਤੱਕ ਮਜ਼ਬੂਰ ਕੀਤਾ ਕਿ ਦੱਸਾਂ ਅਲਫਾਜ਼ਾ ਚ... ਪਰ ਮੇਰੇ ਅੰਦਰ ਨੇ ਇਜ਼ਾਜ਼ਤ ਨਹੀਂ ਦਿੱਤੀ ਕਿਸੇ ਦੀਆਂ ਮਾੜੀਆਂ ਫਰੋਲਣ ਦੀ... ਇਸ ਪੋਸਟ ਵਿੱਚ ਤੁਸੀ ਵੀ ਵੇਖੋ ਕਲਾਕਾਰ ਵੱਲੋਂ ਹੋਰ ਕੀ-ਕੀ ਗੱਲਾਂ ਪੰਜਾਬੀ ਗਾਇਕ ਨੇ ਕਹੀਆਂ...
ਵਰਕਫਰੰਟ ਦੀ ਗੱਲ ਕਰਿਏ ਤਾਂ ਮਨਕੀਰਤ ਔਲਖ ਦੇ ਨਵੇਂ ਗੀਤ ਜ਼ਹਿਰ ਜੱਟ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਦੱਸ ਦੇਈਏ ਕਿ ਇਹ ਗੀਤ 7 ਅਗਸਤ ਨੂੰ ਰਿਲੀਜ਼ ਹੋਇਆ। ਜਿਸਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਇਸ ਤੋਂ ਇਲਾਵਾ ਮਨਕੀਰਤ ਔਲਖ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ। ਜਿਸ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁਟਾਉਂਦੇ ਹਨ।