Manpreet Manna Controversy: ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਲਗਾਤਾਰ ਆਪਣੇ ਵਿਵਾਦਿਤ ਬਿਆਨਾਂ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਗਾਇਕ ਵੱਲੋਂ ਨਾ ਸਿਰਫ ਪ੍ਰੇਮ ਢਿੱਲੋਂ ਸਗੋਂ ਹੋਰ ਲੋਕਾਂ ਨੂੰ ਵੀ ਬੁਰਾ ਭਲਾ ਕਿਹਾ ਜਾ ਰਿਹਾ ਹੈ। ਜਿਸਦੇ ਵੀਡੀਓ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੇ ਕੀਤੇ ਗਏ। ਇਨ੍ਹਾਂ ਵੀਡੀਓ ਦੇ ਇੰਟਰਨੈੱਟ ਉੱਪਰ ਵਾਈਰਲ ਹੁੰਦੇ ਹੀ ਵਿਵਾਦ ਖੜ੍ਹਾ ਹੋ ਗਿਆ। ਇਸ ਵਿਚਾਲੇ ਮਨਪ੍ਰੀਤ ਮੰਨਾ ਦੇ ਪਰਿਵਾਰ ਵਾਲਿਆਂ ਵੱਲੋਂਂ ਵੀ ਗਾਇਕ ਨਾਲ ਰਿਸ਼ਤਾ ਤੋੜ ਦਿੱਤਾ ਹੈ। 


ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਮੈਂ ਮਨਪ੍ਰੀਤ ਮੰਨਾ ਦਾ ਭਰਾ ਬੋਲ ਰਿਹਾ। ਜੋ ਵੀ ਇਹ ਦਾਰੂ ਪੀ ਕੇ ਜੱਥੇਦਾਰ ਸਾਬ੍ਹ ਅਤੇ ਹੋਰਾਂ ਨੂੰ ਗੱਦ-ਮੰਦ ਬੋਲ ਰਿਹਾ ਸਾਡੀ ਫੈਮਿਲੀ ਅਤੇ ਰਿਸ਼ੇਤਾਦਾਰਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ। ਜੋ ਇਸਨੂੰ ਲਈ ਬੈਠੇ ਆ ਉਨ੍ਹਾਂ ਉੱਪਰ ਉਲਟੀ ਕਾਰਵਾਈ ਹੋਣੀ ਚਾਹੀਦੀ ਹੈ।





 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਮੰਨਾ ਨੇ ਲਾਈਵ ਆ ਪ੍ਰੇਮ ਢਿੱਲੋਂ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਲਈ। ਉਸਨੇ ਵੀਡੀਓ ਸ਼ੇਅਰ ਕਰ ਕਿਹਾ ਕਿ ਅਸੀ ਚਲਾਈਆਂ ਗੋਲੀਆਂ ਇਨ੍ਹਾਂ ਦੇ ਘਰ। ਇੱਥੇ ਵੇਖੋ ਇੰਟਰਨੈੱਟ ਤੇ ਵਾਈਰਲ ਹੋ ਰਿਹਾ ਇਹ ਵੀਡੀਓ...






 


ਇਸਦੇ ਨਾਲ ਹੀ ਮਨਪ੍ਰੀਤ ਮੰਨਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਹੁਣ ਆਪਣੀ ਗਲਤੀ ਦੀ ਮਾਫੀ ਮੰਗਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ...ਮਨਪ੍ਰੀਤ ਮੰਨੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਵੀਡੀਓ ਪਾਈ ਸੀ ਬਣਾ ਕੇ ਮੈਂ...ਪਹਿਲੀ ਗੱਲ ਤਾਂ ਤੁਸੀ ਸਾਡੇ ਸਿੱਖ ਕੌਮ ਦੇ ਯੋਧੇ ਹੋ...ਹੱਥ ਬੰਨ੍ਹ ਕੇ ਮਾਫੀ ਆ ਜੀ। ਜੇਕਰ ਅਸੀ ਗਲਤੀ ਕੀਤੀ ਆ ਤਾਂ ਮੰਨਣ ਨੂੰ ਰਾਜ਼ੀ ਆ। ਤੁਹਾਡੇ ਬੱਚੇ ਆ ਸਾਰੀ ਸਿੱਖ ਕੌਮ ਤੋਂ ਮਾਫੀ ਮੰਗਦੇ ਹਾਂ...