Yuvraj Hans Mansi Sharma became Parents Second Time: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਗਾਇਕ ਦੇ ਘਰ ਇੱਕ ਹੋਰ ਨੰਨ੍ਹਾ ਮਹਿਮਾਨ ਆਇਆ ਹੈ। ਇਹ ਖੁਸ਼ਖਬਰੀ ਯੁਵਰਾਜ ਹੰਸ ਵੱਲੋਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਹੈ।
ਪੰਜਾਬੀ ਗਾਇਕ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਰਿਦੂ ਦਾ ਦੀਦੀ ਆ ਗਿਆ... ਬੱਚੀ ਨਾਲ ਬਖਸ਼ਿਸ਼ ਹੋਈ ਹੈ... ਧੰਨਵਾਦ ਬਾਬਾ ਜੀ... ਮਾਨਸੀ ਸ਼ਰਮਾ ਇਸ ਖੂਬਸਰਤ ਤੋਹਫੇ ਲਈ ਧੰਨਵਾਦ...#itsababygirl #babygirl ❤️❤️#itsababygirl #babygirl ❤️❤️...
ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੀ ਇਸ ਖੁਸ਼ੀ ਵਿੱਚ ਪ੍ਰਸ਼ੰਸਕ ਵੀ ਸ਼ਾਮਿਲ ਹੋ ਰਹੇ ਹਨ। ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਵਧਾਈ ਦੇ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਕਲਾਕਾਰ ਨੂੰ ਵਧਾਈ ਦੇ ਖੁਸ਼ੀ ਜਤਾ ਰਹੇ ਹਨ।
ਕਾਬਿਲੇਗੌਰ ਹੈ ਕਿ ਯੁਵਰਾਜ ਹੰਸ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਹਨ। ਹਾਲਾਂਕਿ ਯੁਵਰਾਜ ਆਪਣੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹਨ। ਇਸ ਤੋਂ ਇਲਾਵਾ ਯੁਵਰਾਜ ਨੂੰ ਕਈ ਸਟੇਜ ਸ਼ੋਅ ਦੌਰਾਨ ਵੀ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਯੁਵਰਾਜ ਅਤੇ ਮਾਨਸੀ ਵੱਲੋਂ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਰਿਦਾਨ ਹੰਸ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।