Sunny Malton On rapper Naseeb-Aman Aujla Fight: ਰੈਪਰ ਨਸੀਬ ਅਤੇ ਯੂਟਿਊਬਰ ਅਮਨ ਔਜਲਾ ਵਿਚਾਲੇ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਜੰਗ ਛਿੜੀ ਹੋਈ ਹੈ। ਇਸਦੀ ਸ਼ੂਰੁਆਤ ਰੈਪਰ ਨਸੀਬ ਦੇ ਇੰਟਰਵਿਊ ਤੋਂ ਹੋਈ। ਜਿਸ ਵਿੱਚ ਉਸਨੇ ਨਾ ਸਿਰਫ ਮੂਸਾ ਜੱਟ ਦਾ ਜ਼ਿਕਰ ਕੀਤਾ ਬਲਕਿ ਖੁਦ ਦੀ ਤੁਲਨਾ ਉਸ ਨਾਲ ਕੀਤੀ ਅਤੇ ਕਿਹਾ ਕਿ ਮੈਂ ਬਿਲਕੁੱਲ ਉਸ ਵਰਗਾ ਹੀ ਆਂ। ਹਾਲਾਂਕਿ ਇਹ ਗੱਲ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਈ। ਜਿਸ ਤੋਂ ਬਾਅਦ ਉਹ ਸਾਰੇ ਰੈਪਰ ਨਸੀਬ ਉੱਪਰ ਭੜਕ ਗਏ। ਪਰ ਹੱਦ ਤਾਂ ਉਸ ਸਮੇਂ ਪਾਰ ਹੋ ਗਈ ਜਦੋਂ ਯੂਟਿਊਬਰ ਅਮਨ ਔਜਲਾ ਅਤੇ ਰੈਪਰ ਨਸੀਬ ਵਿਚਾਲੇ ਗਰਮਾ ਗਰਮੀ ਵੱਧ ਗਈ। ਇਸ ਵਿਚਾਲੇ ਹੁਣ ਰੈਪਰ ਸੰਨੀ ਮਾਲਟਨ ਦੀ ਪੋਸਟ ਸਾਹਮਣੇ ਆਈ ਹੈ। ਜਿਸ ਵਿੱਚ ਕਲਾਕਾਰ ਨੇ ਸੋਸ਼ਲ ਮੀਡੀਆ ਉੱਪਰ ਹੋ ਰਹੀਆਂ ਗੱਲਾਂ ਨੂੰ ਬਕਵਾਸ ਕਿਹਾ ਹੈ।


ਦਰਅਸਲ, ਰੈਪਰ ਸੰਨੀ ਮਾਲਟਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸਾਂਝੀ ਕਰ ਲਿਖਿਆ, ਸੋਸ਼ਲ ਮੀਡੀਆ 'ਤੇ ਹਰ ਰੋਜ਼ ਬਹੁਤ ਕੁਝ ਵਾਪਰ ਰਿਹਾ ਹੈ, ਮੈਂ ਅੱਜ ਕੱਲ੍ਹ ਬਹੁਤ ਸਾਰੀਆਂ ਬਕਵਾਸ ਚੀਜ਼ਾਂ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਫੋਕਸ ਸਾਡੇ ਭਰਾ ਨੂੰ ਇਨਸਾਫ ਦਿਵਾਉਣ 'ਤੇ ਹੈ। ਇਹ ਸਾਰੇ ਲੋਕ ਚੰਗੇ ਅਤੇ ਮਾੜੇ ਵਿੱਚ ਸਾਡੇ ਭਰਾ ਦੇ ਨਾਂਅ ਦਾ ਜ਼ਿਕਰ ਕਰ ਰਹੇ ਜੋ ਕਿ ਬੇਲੋੜਾ ਹੈ। ਸਿਰਫ ਇਕ ਚੀਜ਼ ਜੋ ਮਾਇਨੇ ਰੱਖਦੀ ਹੈ ਉਹ ਹੈ ਨਿਆਂ। ਸਾਡੇ ਵਿੱਚੋਂ ਕਿਸੇ ਕੋਲ ਵੀ ਜਵਾਬ ਨਹੀਂ ਹੈ ਪਰ ਆਓ ਆਪਾਂ ਸੋਸ਼ਲ ਮੀਡੀਆ 'ਤੇ ਧਿਆਨ ਭਟਕਾਉਣ ਦਾ ਕਾਰਨ ਨਾ ਬਣੀਏ।


ਦੱਸ ਦੇਈਏ ਕਿ ਸੰਨੀ ਮਾਲਟਨ ਨੂੰ ਸਿੱਧੂ ਮੂਸੇਵਾਲਾ ਦਾ ਨਾਂਅ ਕਿਸੇ ਵੀ ਵਿਵਾਦ ਵਿੱਚ ਘਸੀਟਣਾ ਪਸੰਦ ਨਹੀਂ ਆਇਆ। ਜਿਸ ਤੋਂ ਬਾਅਦ ਉਨ੍ਹਾਂ ਇਹ ਪੋਸਟ ਸਾਂਝੀ ਕੀਤੀ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਸੰਨੀ ਮਾਲਟਨ ਅਤੇ ਮੂਸੇਵਾਲਾ ਬੇਹੱਦ ਖਾਸ ਦੋਸਤ ਸੀ। ਦੋਵਾਂ ਦੀ ਦੋਸਤੀ ਕਿਸੇ ਕੋਲੋਂ ਲੁੱਕੀ ਨਹੀਂ ਹੈ। ਇਸ ਤੋਂ ਇਲਾਵਾ ਸਿੱਧੂ ਦੀ ਯਾਦ ਵਿੱਚ ਰੈਪਰ ਮਾਲਟਨ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟਾਂ ਅਤੇ ਵੀਡੀਓਜ਼ ਸਾਂਝੇ ਕਰਦਾ ਰਹਿੰਦਾ ਹੈ।

Read More: Aman Aujla: ਯੂਟਿਊਬਰ ਅਮਨ ਔਜਲਾ 'ਤੇ ਰੈਪਰ ਨਸੀਬ ਵਿਚਾਲੇ ਛਿੜੀ ਜੰਗ, ਜਾਣੋ ਕਿਉਂ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਭਿੜੇ ?