pollywood star on independence day: 15 ਅਗਸਤ ਯਾਨਿ ਅੱਜ ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ਸਿਆਸੀ ਆਗੂਆਂ ਦੇ ਨਾਲ-ਨਾਲ ਆਮ ਜਨਤਾ, ਬਾਲੀਵੁੱਡ, ਪਾਲੀਵੁੱਡ ਸਿਤਾਰੇ ਵੀ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਮੌਕੇ ਫਿਲਮੀ ਸਿਤਾਰਿਆਂ ਨੇ ਬੇਹੱਦ ਖਾਸ ਤਰੀਕੇ ਨਾਲ ਆਜ਼ਾਦੀ ਦਿਵਸ ਮਨਾਇਆ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਸ ਮੌਕੇ ਪੰਜਾਬੀ ਗਾਇਕ ਮਨਕੀਰਤ ਔਲਖ, ਗੁਰੂ ਰੰਧਾਵਾ, ਮਿਸ ਪੂਜਾ, ਪੰਜਾਬੀ ਮਾੱਡਲ ਕਮਲ ਚੀਮਾ ਸਣੇ ਹੋਰ ਵੀ ਕਈ ਪਾਲੀਵੁੱਡ ਸਿਤਾਰਿਆਂ ਵੱਲੋਂ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ।
ਆਜ਼ਾਦੀ ਦਿਵਸ ਮੌਕੇ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਅਦਾਕਾਰ ਸਿਧਾਂਤ ਮਲਹੋਤਰਾ ਨਾਲ ਆਪਣੀ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਆਜ਼ਾਦੀ ਦਿਵਸ ਦੀਆਂ ਮੁਬਾਰਕਾਂ...
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਤਿਰੰਗੇ ਝੰਡੇ ਦੀ ਤਸਵੀਰ ਸ਼ੇਅਰ ਕਰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ।
ਪੰਜਾਬੀ ਮਾਡਲ ਅਦਾਕਾਰਾ ਕਮਲ ਚੀਮਾ ਵੱਲੋਂ ਵੀ ਇਸ ਮੌਕੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਕਿਸ ਚੀਜ਼ ਕਾ ਜਸ਼ਨ ਮਨਾਉ... ਕਿਸ ਬਾਤ ਕਾ ਝੰਡਾ ਲਹਿਰਾਉਂ...ਉਤਾਰ ਕੇ ਕਪੜੇ ਬੇਆਬਰੂ ਕਰਕੇ ਔਰਤ ਕੋ...ਜ਼ਰ-ਜ਼ਰ ਕਰਨਾ ਕਿਆ ਯੇ ਹੈ ਵੋ ਆਜ਼ਾਦੀ...
ਦੱਸ ਦੇਈਏ ਕਿ ਆਜ਼ਾਦੀ ਦਿਹਾੜੇ ਮੌਕੇ ਅੱਜ ਦੇਸ਼ ਦਾ ਮਾਹੌਲ ਬੇਹੱਦ ਖੁਸ਼ੀਆਂ ਅਤੇ ਜਸ਼ਨ ਵਾਲਾ ਬਣਿਆ ਹੋਇਆ ਹੈ। ਇਸ ਮੌਕੇ ਕਈ ਸ਼ਾਨਦਾਰ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਕਈ ਲੋਕ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।