ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਮਤਿਆਜ਼ ਅਲੀ ਨੇ ਅੱਜ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ ਕੀਤੀ। ਇਸ ਦੀਆਂ ਕੁਝ ਤਸਵੀਰਾਂ ਅਮਨ ਅਰੋੜਾ ਨੇ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ 'ਜਬ ਵੀ ਮੇਟ' ਬਾਲੀਵੁੱਡ ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਇਮਤਿਆਜ਼ ਅਲੀ ਨਾਲ ਅੱਜ ਚੰਡੀਗੜ੍ਹ ਸਥਿਤ ਮੇਰੇ ਦਫਤਰ 'ਚ ਮੁਲਾਕਾਤ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਭਿਆਚਾਰਕ ਤੌਰ 'ਤੇ ਅਮੀਰ ਸੂਬੇ ਵਿੱਚ ਫਿਲਮ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ ਗਈ।









ਤਸਵੀਰਾਂ ਸ਼ੇਅਰ ਕਰਦਿਆਂ ਅਮਨ ਅਰੋੜਾ ਨੇ ਲਿਖਿਆ, "ਜਬ ਵੀ ਮੈੱਟ। ਅੱਜ ਬਾਲੀਵੁੱਡ ਦੇ ਦਿੱਗਜ ਡਾਇਰੈਕਟਰ ਇਮਤਿਆਜ਼ ਅਲੀ ਨਾਲ ਮੇਰੇ ਚੰਡੀਗੜ੍ਹ ਆਫ਼ਿਸ `ਚ ਮੁਲਾਕਾਤ ਹੋਈ। ਪੰਜਾਬ `ਚ ਫ਼ਿਲਮ ਟੂਰਿਜ਼ਮ ਨੂੰ ਪ੍ਰਫੂਲਿਤ ਕਰਨ ਲਈ ਵਿਚਾਰ ਵਟਾਂਦਰਾ ਹੋਇਆ। ਇਸ ਦੇ ਨਾਲ ਹੀ ਅਰੋੜਾ ਨੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਪੰਜਾਬ `ਚ ਕਲਚਰ ਤੇ ਫ਼ਿਲਮ ਟੂਰਿਜ਼ਮ ਨੂੰ ਪ੍ਰਫੂਲਿਤ ਕਰਨ ਦੀ ਕੋਸ਼ਿਸ਼ ਨੂੰ ਸਮਰਥਨ ਦੇਣ ਦੀ ਹਰ ਕੋਸ਼ਿਸ਼ ਕਰਾਂਗਾ।


ਕਾਬਿਲੇਗ਼ੌਰ ਹੈ ਕਿ ਇਮਤਿਆਜ਼ ਅਲੀ ਬਾਲੀਵੁੱਡ ਦੇ ਦਿੱਗਜ ਡਾਇਰੈਕਟਰ ਹਨ, ਜਿਨ੍ਹਾਂ ਨੇ ਕਈ ਸੁਪਰਹਿੱਟ ਹਿੰਦੀ ਫ਼ਿਲਮਾਂ ਡਾਇਰੈਕਟ ਕੀਤੀਆਂ ਤੇ ਲਿਖੀਆਂ ਹਨ। ਜਬ ਵੀ ਮੈਟ ਅਲੀ ਦੇ ਕਰੀਅਰ ਦੀ ਸਭ ਤੋਂ ਬੈਸਟ ਫ਼ਿਲਮ ਮੰਨੀ ਜਾਂਦੀ ਹੈ। ਇਸ ਫ਼ਿਲਮ `ਚ ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਖਾਨ ਨੇ ਮੁੱਖ ਕਿਰਦਾਰ ਨਿਭਾਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਨਾਲ ਨਾਲ ਕ੍ਰਿਟੀਕਸ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ। ਜਬ ਵੀ ਮੈਟ ਫ਼ਿਲਮ ਨੂੰ ਕਈ ਸਾਰੇ ਐਵਾਰਡਜ਼ ਵੀ ਮਿਲੇ ਸੀ। ਜਬ ਵੀ ਮੈਟ, ਲਵ ਆਜ ਕਲ, ਰੌਕਸਟਾਰ, ਹਾਈਵੇ ਤੇ ਤਮਾਸ਼ਾ ਇਮਤਿਆਜ਼ ਅਲੀ ਦੇ ਕਰੀਅਰ ਦੀਆਂ ਬੇਹਤਰੀਨ ਫ਼ਿਲਮਾਂ ਹਨ।