Kulhad Pizza Couple: ਜਲਧੰਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਇਸ ਜੋੜੇ ਨੇ ਹਾਲ ਹੀ ਵਿੱਚ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ ਕਿ ਸਾਨੂੰ ਗੈਂਗਸਟਰ ਧਮਕੀਆਂ ਦੇ ਰਹੇ ਨੇ ਅਤੇ ਸਾਡੀ ਜਾਨ ਨੂੰ ਖਤਰਾ ਹੈ। ਜਿਸ ਤੋਂ ਬਾਅਦ ਹੁਣ ਇਸ ਜੋੜੇ ਦੀ ਸੁਰੱਖਿਆ ਵਿੱਚ 2 ਪੁਲਿਸ ਦੇ ਮੁਲਾਜ਼ਮ ਤੈਨਾਤ ਕੀਤੇ ਗਏ ਹਨ।
ਹੁਣ ਜਲੰਧਰ ਦੇ ਏਸੀਪੀ ਦੇ ਵੱਲੋਂ ਹਾਈਕੋਰਟ ਦੇ ਵਿੱਚ ਦੱਸਿਆ ਗਿਆ ਕਿ ਕੁੱਲੜ ਪੀਜ਼ਾ ਕਪਲ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ। 2 ਪੁਲਿਸ ਦੇ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਵਿੱਚ ਤੈਨਾਤ ਰਹਿਣਗੇ। ਇੱਕ ਪੀਸੀਆਰ ਦੀ ਗੱਡੀ ਵੀ ਉਹਨਾਂ ਦੇ ਘਰ ਅਤੇ ਰੈਸਟੋਰੈਂਟ ਦੀ ਰਖਵਾਲੀ ਕਰੇਗੀ ਅਤੇ ਪੁਲਿਸ ਦੀ ਨਜ਼ਰ ਇਨ੍ਹਾਂ ਤੇ ਬਣੀ ਰਹੇਗੀ।
ਦੱਸਣਯੋਗ ਹੈ ਕਿ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਕੁੱਲੜ ਪੀਜ਼ਾ ਕਪਲ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ। ਕਿਉਂਕਿ ਸੋਸ਼ਲ ਮੀਡੀਆ ਤੇ ਕੁੱਲੜ ਪਿੱਜ਼ਾ ਕਪਲ ਕਾਫੀ ਐਕਟਿਵ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਸ ਤੋਂ ਬਾਅਦ ਹੁਣ ਇਹਨਾਂ ਦੀ ਸੁਰੱਖਿਆ ਦੇ ਵਿੱਚ 2 ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਕਿ ਉਹ ਕਿਹੜੇ ਨੇ ਜੋ ਇਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ। ਹਾਈ ਕੋਰਟ ਦੇ ਵਿੱਚ ਕੁੱਲੜ ਪਿੱਜ਼ਾ ਕਪਲ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਤਾਂ ਹੁਣ 2 ਪੁਲਿਸ ਦੇ ਮੁਲਾਜ਼ਮ ਇਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਰਹਿਣਗੇ। ਇੱਕ ਪੀਸੀਆਰ ਦੀ ਗੱਡੀ ਦਾ ਪ੍ਰਬੰਧ ਕੀਤਾ ਗਿਆ ਜੋ ਇਹਨਾਂ ਦੇ ਘਰ ਅਤੇ ਰੈਸਟੋਰੈਂਟ ਤੇ ਨਜ਼ਰ ਬਣਾਈ ਰੱਖੇਗੀ। ਦੋਵੇਂ ਮੁਲਾਜ਼ਮ ਪੁਲਿਸ ਦਾ ਇਹਨਾਂ ਦੇ ਨਾਲ ਹਮੇਸ਼ਾ ਤੈਨਾਤ ਰਹਿਣਗੇ। ਤਾਂ ਜੋ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਪੈਦਾ ਹੋਵੇ।