Binnu Dhillon Remembers His Mom Dad On Their Marriage Anniversary: ਬਿਨੂੰ ਢਿੱਲੋਂ ਪੰਜਬੀ ਇੰਡਸਟਰੀ ਦੇ ਸਟਾਰ ਕਲਾਕਾਰ ਹਨ। ਉਨ੍ਹਾਂ ਨੇ ਇਹ ਮੁਕਾਮ ਆਪਣੇ ਹੁਨਰ ਤੇ ਮੇਹਨਤ ਦੇ ਦਮ ‘ਤੇ ਹਾਸਲ ਕੀਤਾ ਹੈ। ਅੱਜ ਬਿਨੂੰ ਢਿੱਲੋਂ ਦੀ ਪੰਜਾਬ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਬਿਨੂੰ ਭਾਵੇਂ ਆਪਣੇ ਐਕਟਿੰਗ ਦੇ ਕਰੀਅਰ ‘ਚ ਸਫਲਤਾ ਦਾ ਸੁਆਦ ਚੱਖ ਰਹੇ ਹਨ, ਪਰ ਅਸਲ ਜ਼ਿੰਦਗੀ ‘ਚ ਐਕਟਰ ਦੇ ਲਈ ਸਾਲ 2022 ਵਧੀਆ ਨਹੀਂ ਰਿਹਾ ਸੀ। 2022 ਹੀ ਉਹ ਸਾਲ ਹੈ, ਜਦੋਂ ਬਿਨੂੰ ਢਿੱਲੋਂ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਖੋਹ ਦਿੱਤਾ ਸੀ।
ਇਸੇ ਸਾਲ ਜਨਵਰੀ ‘ਚ ਬਿਨੂੰ ਢਿੱਲੋਂ ਦੇ ਪਿਤਾ ਦਾ ਦੇਹਾਂਤ ਹੋਇਆ ਸੀ ਅਤੇ ਪਿਤਾ ਦੇ ਦੇਹਾਂਤ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਨ੍ਹਾਂ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ ਸੀ। ਇਸ ਸਭ ਦੇ ਦਰਮਿਆਨ ਵੀ ਬਿਨੂੰ ਖੁਦ ਨੂੰ ਨਾ ਸਿਰਫ ਸੰਭਾਲ ਰਹੇ ਹਨ, ਬਲਕਿ ਲੋਕਾਂ ਨੂੰ ਹਸਾਉਣ ਦਾ ਕੰਮ ਵੀ ਕਰ ਰਹੇ ਹਨ। ਬਿਨੂੰ ਢਿੱਲੋਂ ਦੇ ਮਾਪਿਆਂ ਦੀ ਅੱਜ ਯਾਨਿ 7 ਦਸੰਬਰ ਨੂੰ ਮੈਰਿਜ ਐਨੀਵਰਸਰੀ ਹੈ। ਇਸ ਮੌਕੇ ਐਕਟਰ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੋ ਗਿਆ। ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਮਾਪਿਆਂ ਦਾ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਦੇ ਬੈਕਗਰਾਊਂਡ ‘ਚ ਬਿਨੂੰ ਨੇ ਅੰਮ੍ਰਿਤ ਮਾਨ ਦਾ ਗਾਣਾ ‘ਮਾਂ’ ਚਲਾਇਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਿਨੂੰ ਨੇ ਕੈਪਸ਼ਨ ‘ਚ ਲਿਖਿਆ, ‘ਹੈਪੀ ਮੈਰਿਜ ਐਨੀਵਰਸਰੀ ਮੰਮੀ ਪਾਪਾ ਜੀ, ਮਿਸਿੰਗ ਯੂ।’
ਫੈਨਜ਼ ਵੀ ਬਿਨੂੰ ਦੇ ਇਸ ਵੀਡੀਓ ਨੂੰ ਦੇਖ ਇਮੋਸ਼ਨਲ ਹੋ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ‘ਤੇ ਕਮੈਂਟਸ ਤੇ ਲਾਈਕ ਕਰਕੇ ਫੈਨਜ਼ ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ। ਬਿਨੂੰ ਢਿੱਲੋਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ। ਇਸ ਸਮੇਂ ਉਹ ਆਪਣੀ ਅਗਲੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਇਹ ਦੋਵੇਂ ਹੀ ਫਿਲਮਾਂ 2023 ਵਿੱਚ ਰਿਲੀਜ਼ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਕਰਮਜੀਤ ਅਨਮੋਲ ਨੇ ਲੰਡਨ ‘ਚ ਬਣਾਇਆ ਵੇਸਣ ਦਾ ਕੜਾਹ, ਗਿੱਪੀ ਗਰੇਵਾਲ ਨੇ ਕੀਤੀ ਖੂਬ ਮਸਤੀ