Binnu Dhillon Shares Photo With CM Mann: ਪੰਜਾਬੀ ਇੰਡਸਟਰੀ ਦੇ ਬੈਸਟ ਕਲਾਕਾਰਾਂ ‘ਚੋਂ ਇੱਕ ਬਿਨੂੰ ਢਿੱਲੋਂ ਇੰਨੀਂ ਦਿਨੀਂ ਲਾਈਮਲਾਈਟ ‘ਚ ਬਣੇ ਹੋਏ ਹਨ। ਦਰਅਸਲ, ਬਿਨੂੰ ਇੰਨੀਂ ਆਪਣੀ ਆਉਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਦੌਰਾਨ ਉਹ ਫਿਲਮ ਦੇ ਸੈੱਟ ‘ਤੇ ਖੂਬ ਮਸਤੀ ਕਰ ਰਹੇ ਹਨ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਬਿਨੂੰ ਢਿੱਲੋਂ ਨੇ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਦਰਅਸਲ, ਤਸਵੀਰ ਨਾਲੋਂ ਵੱਧ ਇਸ ਦੀ ਕੈਪਸ਼ਨ ਸੁਰਖੀਆਂ ਬਟੋਰ ਰਹੀ ਹੈ।
ਬਿਨੂੰ ਢਿੱਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ‘ਹੁੰਦੀ ਵੀਰਾਂ ਨਾਲ ਸਰਦਾਰੀ।’ ਦੱਸ ਦਈਏ ਕਿ ਇਸ ਤਸਵੀਰ ‘ਚ ਸੀਐਮ ਮਾਨ ਤੇ ਬਿਨੂੰ ਦੇ ਨਾਲ ਕਰਮਜੀਤ ਅਨਮੋਲ ਵੀ ਖੜੇ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਬਿਨੂੰ ਦੀ ਇਸ ਪੋਸਟ ‘ਤੇ ਹੁਣ ਤੱਕ ਹਜ਼ਾਰਾਂ ਲਾਈਕ ਤੇ ਕਮੈਂਟਸ ਆ ਚੁੱਕੇ ਹਨ।
ਦੱਸ ਦਈਏ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਭਗਵੰਤ ਮਾਨ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਤੇ ਦੇਵ ਖਰੌੜ ਜੁਗਨੂੰ ਕਹਿੰਦਾ ਹੈ ਕਮੇਡੀ ਸੀਰੀਜ਼ ‘ਚ ਕੰਮ ਕਰਦੇ ਹੁੰਦੇ ਸੀ। ਇਸ ਕਾਮੇਡੀ ਸੀਰੀਜ਼ ਰਾਹੀਂ ਇਸ ਟੀਮ ਨੇ ਦਰਸ਼ਕਾਂ ਤੇ ਸਰੋਤਿਆਂ ਨੂੰ ਖੂਬ ਹਸਾਇਆ ਹੈ। ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਭਗਵੰਤ ਮਾਨ ਤੇ ਦੇਵ ਖਰੌੜ ਦੀ ਦੋਸਤੀ ਲਗਭਗ 25-30 ਸਾਲ ਪੁਰਾਣੀ ਹੈ।