Gurpreet Ghuggi Karamjit Anmol In Dil DIyan Gallan 2: ਪੰਜਾਬੀ ਸਿਨੇਮਾ ਜਗਤ ਨੂੰ ਆਪਣੀ ਸ਼ਾਨਦਾਰ ਕਾਮੇਡੀ ਨਾਲ ਜਿੱਤਣ ਵਾਲੇ ਸਟਾਰ ਗੁਰਪ੍ਰੀਤ ਘੁੱਗੀ (Gurpreet Ghuggi) ਅਤੇ ਕਰਮਜੀਤ (Karamjit Anmol) ਅਨਮੋਲ ਸੋਨਮ ਬਾਜਵਾ (Sonam Bajwa) ਦੇ ਸ਼ੋਅ ਦਿਲ ਦੀਆਂ ਗੱਲਾਂ ਸੀਜ਼ਨ 2 (Dil Diyan Gallan Season 2) ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਦੌਰਾਨ ਦੋਵੇਂ ਕਲਾਕਾਰ ਆਪਣੀ ਜ਼ਿੰਦਗੀ ਨਾਲ ਜੁੜੇ ਭਾਵੁਕ ਜ਼ਜਬਾਤਾਂ ਨੂੰ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ। ਜਿਸ ਨੂੰ ਸੁਣ ਸੋਨਮ ਬਾਜਵਾ ਦੀਆਂ ਅੱਖਾਂ ਵੀ ਨਮ ਹੋ ਗਈਆਂ। ਦੱਸ ਦੇਈਏ ਕਿ ਸ਼ੋਅ ਦੇ ਐਪੀਸੋਡ ਦਾ ਛੋਟਾ ਜਿਹਾ ਵੀਡੀਓ ਸੋਨਮ ਵੱਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਦੋਵੇਂ ਕਾਮੇਡੀ ਕਲਾਕਾਰ ਦਿਖਾਈ ਦੇ ਰਹੇ ਹਨ।


ਸੋਨਮ ਬਾਜਵਾ ਨੇ ਸ਼ੋਅ ਦੇ ਐਪੀਸੋਡ ਦਾ ਵੀਡੀਓ ਕਲਿੱਪ ਸ਼ੇਅਰ ਕਰ ਲਿਖਿਆ, 20 ਨਵੰਬਰ ਸ਼ਾਮੀ 7 ਵਜੇ ਵੇਖਾਂਗੇ ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਦੇ ਹਾਸਿਆਂ ਤੇ ਹੰਜੂਆ ਦਾ ਸਫ਼ਰ🛣️। ਸਾਡੇ ਨਾਲ ਵੇਖੋ ਦਿਲ ਦੀਆਂ ਗੱਲਾਂ ਸੀਜ਼ਨ 2 ਦਾ ਇਹ ਐਪੀਸੋਡ।









ਕਾਬਿਲੇਗੌਰ ਹੈ ਕਿ ਸੋਨਮ ਬਾਜਵਾ ਦੇ ਇਸ ਸ਼ੋਅ ਵਿੱਚ ਫਿਲਮ ਇੰਡਸਟਰੀ ਦੇ ਸਿਤਾਰੇ ਆਪਣੇ ਦਿਲ ਦੇ ਜ਼ਜਬਾਤ ਸਾਂਝੇ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਦੌਰਾਨ ਉਨ੍ਹਾਂ ਕਲਾਕਾਰਾਂ ਨਾਲ ਕੁਝ ਫਨ ਐਕਟੀਵੀਟੀਜ਼ ਵੀ ਕੀਤੀਆਂ ਜਾਂਦੀਆਂ ਹਨ। ਜੋ ਕਿ ਪ੍ਰਸ਼ੰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ।


ਕਾਬਿਲੇਗੌਰ ਹੈ ਕਿ ਸੋਨਮ ਬਾਜਵਾ ਦੇ ਇਸ ਸ਼ੋਅ ਵਿੱਚ ਫਿਲਮ ਇੰਡਸਟਰੀ ਦੇ ਸਿਤਾਰੇ ਆਪਣੇ ਦਿਲ ਦੇ ਜ਼ਜਬਾਤ ਸਾਂਝੇ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਦੌਰਾਨ ਉਨ੍ਹਾਂ ਕਲਾਕਾਰਾਂ ਨਾਲ ਕੁਝ ਫਨ ਐਕਟੀਵੀਟੀਜ਼ ਵੀ ਕੀਤੀਆਂ ਜਾਂਦੀਆਂ ਹਨ। ਜੋ ਕਿ ਪ੍ਰਸ਼ੰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ। ਕਰਮਜੀਤ ਅਨਮੋਲ ਦੀ ਗੱਲ ਕਰਿਏ ਤਾਂ ਉਹ ਬਹੁਤ ਜਲਦ ਫਿਲਮ ਮੌਜਾਂ ਹੀ ਮੌਜਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ (DASTAAN-E-SIRHIND) ਵਿੱਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।