Simi Chahal Video: ਸਿਮੀ ਚਾਹਲ ਪੰਜਾਬੀ ਇੰਡਸਟਰੀ ਦੀਆਂ ਖੂਬਸੂਰਤ ਤੇ ਟੌਪ ਅਭਿਨੇਤਰੀਆਂ ‘ਚੋਂ ਇੱਕ ਹੈ। ਉਹ ਇੰਨੀਂ ਦਿਨੀਂ ਕੈਨੇਡਾ ਵਿੱਚ ਹੈ। ਉਹ ਕੈਨੇਡਾ ‘ਚ ਖੂਬ ਐਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਨੂੰ ਕੈਨੇਡਾ ‘ਚ ਇੱਕ ਨਵਾਂ ਦੋਸਤ ਵੀ ਮਿਲ ਗਿਆ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਆਪਣਾ ਵੀਡੀਓ ਵੀ ਸ਼ੇਅਰ ਕੀਤਾ ਹੈ। 


ਸਿਮੀ ਚਾਹਲ ਵੀਡੀਓ ‘ਚ ਕਾਲੇ ਰੰਗ ਦੀ ਗਲਿਹਰੀ ਯਾਨਿ ਕਾਟੋ ਨਾਲ ਨਜ਼ਰ ਆ ਰਹੀ ਹੈ। ਵੀਡੀਓ ਦੇਖ ਕੇ ਇੰਜ ਲੱਗਦਾ ਹੈ ਕਿ ਸਿਮੀ ਨੂੰ ਜਨਾਵਰਾਂ ਨਾਲ ਕਾਫ਼ੀ ਪਿਆਰ ਹੈ। ਅਦਾਕਾਰਾ ਦਾ ਇਹ ਪਿਆਰ ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਕਾਟੋ ਸਿਮੀ ਦੇ ਹੱਥਾਂ ਤੋਂ ਖਾਣ ਦੀ ਚੀਜ਼ ਲੈਂਦੀ ਹੋਈ ਨਜ਼ਰ ਆ ਰਹੀ ਹੈ। ਪਰ ਜਿਵੇਂ ਹੀ ਉਹ ਕਾਟੋ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉੇਹ ਦੂਰ ਭੱਜ ਜਾਂਦੀ ਹੈ। ਸਿਮੀ ਚਾਹਲ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ;ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 









ਦਸ ਦਈਏ ਕਿ ਸਿਮੀ ਚਾਹਲ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਕਈ ਬੇਹਤਰੀਨ ਪੰਜਾਬੀ ਫਿਲਮਾਂ ‘ਚ ਨਜ਼ਰ ਆਈ ਹੈ। ਉਹ ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ ਪੁੱਤ 3’, ‘ਬੰਬੂਕਾਟ, ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਸਮੇਤ ਹੋਰ ਕਈ ਫਿਲਮਾਂ ‘ਚ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਉਹ ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਪ੍ਰਤੀਕ ਬੱਬਰ ਦੇ ਨਾਲ ਇੱਕ ਮਿਊਜ਼ਿਕ ਵੀਡੀਓ ‘ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਭਿਨੇਤਰੀ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਸ ਦੇ ਸਿਰਫ਼ ਇੰਸਟਾਗ੍ਰਾਮ ‘ਤੇ ਹੀ 2.5 ਮਿਲੀਅਨ ਯਾਨਿ 25 ਲੱਖ ਫਾਲੋਅਰਜ਼ ਹਨ।