Shehnaaz Gill Birthday: ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਥੋੜ੍ਹੇ ਹੀ ਸਮੇਂ 'ਚ ਕਾਫੀ ਵੱਡਾ ਨਾਂ ਕਮਾ ਲਿਆ ਹੈ। ਜਦੋਂ ਉਹ 'ਬਿੱਗ ਬੌਸ 13' 'ਚ ਨਜ਼ਰ ਆਈ, ਤਾਂ ਸਿੱਧਾ ਪੂਰੇ ਹਿੰਦੁਸਤਾਨ ਦੇ ਦਿਲ 'ਚ ਉੱਤਰ ਗਈ। ਫੈਨਜ਼ ਨੂੰ ਸ਼ਹਿਨਾਜ਼ ਦਾ ਮਾਸੂਮੀਅਤ ਭਰਿਆ ਅੰਦਾਜ਼ ਭਾਅ ਗਿਆ। ਸ਼ਹਿਨਾਜ਼ ਦੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਦੱਸ ਦਈਏ ਕਿ ਸ਼ਹਿਨਾਜ਼ ਨੇ ਬੀਤੇ ਦਿਨ ਯਾਨਿ 27 ਜਨਵਰੀ ਨੂੰ ਆਪਣਾ 30ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਅਦਾਕਾਰਾ ਨੂੰ ਇੰਡਸਟਰੀ ਤੇ ਉਸ ਦੇ ਪਰਿਵਾਰ ਤੇ ਦੋਸਤਾਂ ਵੱਲੋਂ ਖੂਬ ਵਧਾਈਆਂ ਮਿਲੀਆਂ, ਜਿਨ੍ਹਾਂ ਦੇ ਸੰਦੇਸ਼ਾਂ ਨੂੰ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਹੁਣ ਸ਼ਹਿਨਾਜ਼ ਨੇ ਇੱਕ ਬੜੀ ਖਾਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਦਾਦਾ-ਦਾਦੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸ਼ਹਿਨਾਜ਼ ਦੇ ਜਨਮਦਿਨ 'ਤੇ ਸਪੈਸ਼ਲ ਇਹ ਵੀਡੀਓ ਬਣਾਈ, ਜਿਸ ਨੂੰ ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਵੀਡੀਓ 'ਚ ਸ਼ਹਿਨਾਜ਼ ਦੇ ਦਾਦਾ ਦਾਦੀ ਆਪਣੀ ਪੋਤੀ 'ਤੇ ਅਸੀਸਾਂ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬੜੇ ਹੀ ਪਿਆਰ ਭਰੇ ਅੰਦਾਜ਼ ਵਿੱਚ ਸ਼ਹਿਨਾਜ਼ ਨੂੰ ਜਨਮਦਿਨ ਵਿਸ਼ ਕੀਤਾ। ਸ਼ਹਿਨਾਜ਼ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿੱਖਿਆ, 'ਦੁਨੀਆ ਦੀ ਸਭ ਤੋਂ ਪਿਆਰੀ ਫੀਲੀਂਗ ਉਹ ਹੈ, ਜਦੋਂ ਤੁਹਾਡੇ ਦਾਦਾ ਦਾਦੀ ਤੁਹਾਨੂੰ ਵੀਡੀਓ ਬਣਾ ਕੇ ਸਪੈਸ਼ਲ ਜਨਮਦਿਨ ਦੀਆਂ ਵਧਾਈਆਂ ਦੇਣ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਆਪਣਾ 30ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਸ਼ਹਿਨਾਜ਼ ਇਸ ਸਾਲ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸਨਾ ਗੁਰੂ ਰੰਧਾਵਾ ਦੇ ਨਾਲ ਆਪਣੇ ਰਿਸ਼ਤੇ ਨੂੰ ਲੈਕੇ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ।