Shehnaaz Gill On Filmfare Cover Page: ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦਾ ਮਾਸੂਮੀਅਤ ਭਰਿਆ ਅੰਦਾਜ਼ ਸਭ ਦਾ ਦਿਲ ਜਿੱਤ ਲੈਂਦਾ ਹੈ। ਸ਼ਹਿਨਾਜ਼ ਗਿੱਲ ਜਦੋਂ ਬਿੱਗ ਬੌਸ 13 'ਚ ਨਜ਼ਰ ਆਈ ਤਾਂ ਪੂਰੇ ਹਿੰਦੂਸਤਾਨ ਦੀ ਜਾਨ ਬਣ ਗਈ। ਪੂਰੀ ਦੁਨੀਆ 'ਚ ਉਸ ਦੇ ਚਾਹੁਣ ਵਾਲੇ ਹਨ। ਇਹੀ ਨਹੀਂ ਸ਼ਹਿਨਾਜ਼ ਗਿੱਲ ਦੀ ਸੋਸ਼ਲ ਮੀਡੀਆ 'ਤੇ ਵੀ ਕਰੋੜਾਂ 'ਚ ਫੈਨ ਫਾਲੋਇੰਗ ਹੈ। 


ਹਾਲ ਹੀ 'ਚ ਸ਼ਹਿਨਾਜ਼ ਗਿੱਲ ਦੇ ਨਾਂ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਅਦਾਕਾਰਾ ਹਾਲ ਹੀ ਫਿਲਮਫੇਅਰ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਈ ਹੈ। ਮੈਗਜ਼ੀਨ ਫਿਲਮਫੇਅਰ ਨੇ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਇਸ ਪੋਸਟ 'ਚ ਸ਼ਹਿਨਾਜ਼ ਨੂੰ ਵੀ ਟੈਗ ਕੀਤਾ ਗਿਆ ਹੈ। 


ਸ਼ਹਿਨਾਜ਼ ਇਸ ਤਸਵੀਰ 'ਚ ਗੁਲਾਬੀ ਰੰਗ ਦੀ ਬੋਅ ਡਰੈੱਸ 'ਚ ਸ਼ਾਨਦਾਰ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੀ ਇਸ ਸਾਦਗੀ ਭਰੀ ਲੁੱਕ 'ਤੇ ਹਰ ਕੋਈ ਫਿਦਾ ਹੋ ਰਿਹਾ ਹੈ। ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦੀ ਜਾਣੀ ਮਾਣੀ ਮਾਡਲ ਤੇ ਅਦਾਕਾਰਾ ਰਹੀ ਹੈ। ਹੁਣ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਪੰਜਾਬੀ ਸਿੰਗਰ ਤੇ ਐਕਟਰ ਜੱਸੀ ਗਿੱਲ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ। 


ਸ਼ਹਿਨਾਜ਼ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਹ ਹਾਲ ਹੀ 'ਚ ਗੁਰੂ ਰੰਧਾਵਾ ਦੇ ਨਾਲ ਮੂਨਰਾਈਜ਼ ਗਾਣੇ ਦੀ ਵੀਡੀਓ 'ਚ ਨਜ਼ਰ ਆਈ ਸੀ। ਇਸ ਦੌਰਾਨ ਗੁਰੂ ਤੇ ਸਨਾ ਦੀ ਰੋਮਾਂਟਿਕ ਕੈਮਿਸਟਰੀ ਨੂੰ ਸਭ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਬਾਅਦ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸਨਾ ਤੇ ਗੁਰੂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।


ਇਹ ਵੀ ਪੜ੍ਹੋ: 'ਕੰਤਾਰਾ 2' 'ਚ ਊਰਵਸ਼ੀ ਰੌਤੇਲਾ ਰਿਸ਼ਭ ਸ਼ੈੱਟੀ ਨਾਲ ਰੋਮਾਂਸ ਕਰਦੀ ਆਵੇਗੀ ਨਜ਼ਰ, ਅਦਾਕਾਰਾ ਨੇ ਪੋਸਟ ਕੀਤੀ ਸ਼ੇਅਰ