Rubina Bajwa Neeru Bajwa: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਇਸ ਦੇ ਨਾਲ ਨਾਲ ਅਦਾਕਾਰਾ ਆਪਣੇ ਪਰਿਵਾਰ ‘ਚ ਵੀ ਹਰਮਨਪਿਆਰੀ ਹੈ। ਨੀਰੂ ਦੀ ਖਾਸ ਕਰ ਆਪਣੀਆਂ ਦੋਵੇਂ ਭੈਣਾਂ ਰੁਬੀਨਾ ਤੇ ਸਬਰੀਨਾ ਨਾਲ ਸਪੈਸ਼ਲ ਬੌਂਡਿੰਗ ਹੈ। ਦੂਜੇ ਪਾਸੇ ਰੁਬੀਨਾ ਵੀ ਆਪਣੇ ਜੀਜੇ ਹੈਰੀ ਯਾਨਿ ਨੀਰੂ ਦੇ ਪਤੀ ਨਾਲ ਖਾਸ ਬੌਂਡਿੰਗ ਸ਼ੇਅਰ ਕਰਦੀ ਹੈ। ਰੁਬੀਨਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਜੀਜੇ ਨਾਲ ਖਾਸ ਬੌਂਡਿੰਗ ਸ਼ੇਅਰ ਕਰਦੀ ਹੈ।
ਰੁਬੀਨਾ ਬਾਜਵਾ ਵੀਡੀਓ ‘ਚ ਹੈਰੀ ਜਵੰਧਾ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਰੁਬੀਨਾ ਦੇ ਵਿਆਹ ਦਾ ਹੈ। ਵੀਡੀਓ ਸ਼ੇਅਰ ਕਰਦਿਆਂ ਰੁਬੀਨਾ ਨੇ ਕੈਪਸ਼ਨ ‘ਚ ਲਿਖਿਆ, “ਜੀਜੂ ਤੁਸੀਂ ਅਜਿਹੇ ਇਨਸਾਨ ਹੋ ਜੋ ਮੇਰੀ ਜ਼ਿੰਦਗੀ ਆਏ ਅਤੇ ਮੇਰੇ ਬੈਸਟ ਫਰੈਂਡ ਬਣ ਗਏ। ਆਪਾਂ ਇੱਕ ਦੂਜੇ ਨੂੰ ਬਹੁਤ ਸਮੇਂ ਤੋਂ ਜਾਣਦੇ ਹਾਂ। ਤੁਹਾਡੇ ਨਾਲ ਬਿਤਾਇਆ ਹਰ ਪਲ ਮੇਰੇ ਲਈ ਯਾਦਗਾਰ ਹੈ। ਤੁਸੀਂ ਬੜੇ ਮਜ਼ਾਕੀਆ ਹੋ ਅਤੇ ਮੈਨੂੰ ਤੁਹਾਡਾ ਇਹ ਅੰਦਾਜ਼ ਪਸੰਦ ਹੈ। ਥਾਈਲੈਂਡ ਤੇ ਮੈਕਸੀਕੋ ਦੀਆਂ ਯਾਦਾਂ ਨੂੰ ਮੈਂ ਨਹੀਂ ਭੁੱਲ ਸਕਦੀ। ਇਸ ਤੋਂ ਬਾਅਦ ਕਿਹੜੇ ਦੇਸ਼ ਜਾਣ ਦਾ ਪਲਾਨ ਹੈ? ਇੱਕ ਹੋਰ ਗੱਲ ਕੋਈ ਹੈਰੀ ਨਾਲ ਡਾਂਸ ਫਲੋਰ ‘ਤੇ ਜਿੱਤ ਨਹੀਂ ਸਕਦਾ।”
ਕਾਬਿਲੇਗ਼ੌਰ ਹੈ ਕਿ ਰੁਬੀਨਾ ਬਾਜਵਾ ਨੇ 26 ਅਕਤੂਬਰ ਨੂੰ ਆਪਣੇ ਬੁਆਏਫਰੈਂਡ ਗੁਰਬਖਸ਼ ਚਾਹਲ ਨਾਲ ਵਿਆਹ ਕੀਤਾ ਸੀ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਰੁਬੀਨਾ ਆਖਰੀ ਵਾਰ ਅਖਿਲ ਨਾਲ ਫਿਲਮ ‘ਤੇਰੀ ਮੇਰੀ ਗੱਲ ਬਣ ਗਈ’ ‘ਚ ਨਜ਼ਰ ਆਈ ਸੀ। ਇਹ ਫਿਲਮ ਬੁਰੀ ਫਲਾਪ ਹੋਈ ਸੀ।