Neeru Bajwa Twin Daughters' Birthday: ਰੁਬੀਨਾ ਬਾਜਵਾ (Rubina Bajwa)ਨੇ ਆਪਣੀਆਂ ਜੁੜਵਾ ਭਾਣਜੀਆਂ ਆਲੀਆ ਅਤੇ ਅਕੀਰਾ ਦੇ ਜਨਮ ਦਿਨ ‘ਤੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਅਦਾਕਾਰਾ ਆਪਣੀਆਂ ਭਾਣਜੀਆਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੀਆਂ ਖੂਬਸੂਰਤ ਭਤੀਜੀਆਂ, ਮੇਰੀਆਂ ਹਮੇਸ਼ਾ ਦੀਆਂ ਦੋਸਤ, ਮੇਰੀ ਮਨਪਸੰਦ ਕੰਪਨੀ…ਜਨਮ ਦਿਨ ਦੀਆਂ ਵਧਾਈਆਂ’।


ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੇ ਸੀਐਮ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਤਸਵੀਰ ਸ਼ੇਅਰ ਕਰ ਕਹੀ ਇਹ ਗੱਲ









ਰੁਬੀਨਾ ਬਾਜਵਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਆਲੀਆ ਅਤੇ ਅਕੀਰਾ ਦੋਵੇਂ ਨੀਰੂ ਬਾਜਵਾ ਦੀਆਂ ਜੁੜਵਾ ਧੀਆਂ ਹਨ। ਦੋਵਾਂ ਧੀਆਂ ਦੇ ਜਨਮ ਦਿਨ ‘ਤੇ ਮਾਸੀ ਖੂਬ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ।


ਇਹ ਵੀ ਪੜ੍ਹੋ: ਸਰਦੂਲ ਸਿਕੰਦਰ ਨੇ ਗੀਤਾਂ ਵਾਲੀ ਕਾਪੀ 'ਚ ਅਮਰ ਨੂਰੀ ਨੂੰ ਲਿਖ ਕੇ ਦਿੱਤਾ ਸੀ ਆਈ ਲਵ ਯੂ, ਦਿਲਚਸਪ ਹੈ ਦੋਵਾਂ ਦੀ ਲਵ ਸਟੋਰੀ


ਦੱਸ ਦਈਏ ਕਿ ਲਾਕਡਾਊਨ ਦੇ ਦੌਰਾਨ ਨੀਰੂ ਬਾਜਵਾ ਦੇ ਘਰ ਦੋ ਜੁੜਵਾ ਧੀਆਂ ਨੇ ਜਨਮ ਲਿਆ ਸੀ। ਇਸ ਤੋਂ ਪਹਿਲਾਂ ਅਦਾਕਾਰਾ ਦੇ ਘਰ ਇੱਕ ਵੱਡੀ ਧੀ ਵੀ ਹੈ। ਨੀਰੂ ਬਾਜਵਾ ਦੀਆਂ ਤਿੰਨ ਧੀਆਂ ਹਨ ਅਤੇ ਆਪਣੀਆਂ ਤਿੰਨਾਂ ਧੀਆਂ ਦੇ ਨਾਲ ਅਕਸਰ ਹੀ ਉਹ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀਆਂ ਰਹਿੰਦੀਆਂ ਹਨ।


ਇਹ ਵੀ ਪੜ੍ਹੋ: ਇੰਤਜ਼ਾਰ ਖਤਮ! 'ਕੈਰੀ ਆਨ ਜੱਟਾ 3' ਦਾ ਪਹਿਲਾ ਪੋਸਟਰ ਇਸ ਦਿਨ ਹੋਵੇਗਾ ਰਿਲੀਜ਼, ਗਿੱਪੀ ਗਰੇਵਾਲ ਨੇ ਦਿੱਤੀ ਜਾਣਕਾਰੀ


ਸੋਸ਼ਲ ਮੀਡੀਆ ‘ਤੇ ੳੇੁਹ ਅਕਸਰ ਆਪਣੀਆਂ ਧੀਆਂ ਦੇ ਨਾਲ ਮਸਤੀ ਭਰੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਨੀਰੂ ਬਾਜਵਾ ਇਨ੍ਹੀਂ ਦਿਨੀਂ ਸਤਿੰਦਰ ਸਰਤਾਜ ਦੇ ਨਾਲ ਆਪਣੀ ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਚਰਚਾ ‘ਚ ਹ।


ਇਹ ਵੀ ਪੜ੍ਹੋ: ਤੁਨੀਸ਼ਾ ਸ਼ਰਮਾ ਖੁਦਕੁਸ਼ੀ ਕੇਸ 'ਚ ਮੁਲਜ਼ਮ ਸ਼ੀਜ਼ਾਨ ਖਾਨ ਦੀ ਭੈਣ ਹਸਪਤਾਲ ਦਾਖਲ, ਮਾਂ ਨੇ ਕਿਹਾ- ਸਾਡਾ ਗੁਨਾਹ ਕੀ ਹੈ?