Punjabi Actress Parminder Gill: ਪੰਜਾਬੀ ਅਦਾਕਾਰਾ ਪਰਮਿੰਦਰ ਗਿੱਲ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਅਦਾਕਾਰਾ ਫ਼ਿਲਮਾਂ `ਚ ਸਪੋਰਟਿੰਗ ਰੋਲ ਵਿੱਚ ਜ਼ਿਆਦਾ ਨਜ਼ਰ ਆਉਂਦੀ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਹਨ। ਹਾਲ ਹੀ ;ਚ ਅਦਾਕਾਰਾ ਨੇ ਆਪਣੀ ਧੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਸਾਂਝੀ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, "ਡੌਟਰ ਮੈਰਿਜ"।
ਉਨ੍ਹਾਂ ਦੇ ਚਾਹੁਣ ਵਾਲੇ ਤੇ ਸ਼ੁੱਭ ਚਿੰਤਕ ਉਨ੍ਹਾਂ ਦੀ ਖੁਸ਼ੀ `ਚ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਦਸ ਦਈਏ ਕਿ 50 ਸਾਲਾ ਪਰਮਿੰਦਰ ਗਿੱਲ ਅੰਗਰੇਜ, ਵੈਸਾਖੀ ਲਿਸਟ, ਨਿੱਕਾ ਜ਼ੈਲਦਾਰ ਵਰਗੀਆਂ ਸੁਪਰਹਿੱਟ ਫ਼ਿਲਮਾਂ `ਚ ਸਪੋਰਟਿੰਗ ਕਿਰਦਾਰ ਨਿਭਾ ਚੁੱਕੀ ਹੈ।
ਪਰਮਿੰਦਰ ਗਿੱਲ ਦਾ ਜਨਮ 16 ਸਤੰਬਰ ਨੂੰ 1970 ਨੂੰ ਹੋਇਆ ਸੀ। ਉਹ ਬਰਨਾਲਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਇੱਥੇ ਹੀ ਉਨ੍ਹਾਂ ਦੀ ਧੀ ਦਾ ਵਿਆਹ ਹੋਇਆ ਹੈ। ਪਰਮਿੰਦਰ ਗਿੱਲ ਦਾ ਵਿਆਹ 22 ਸਾਲ ਦੀ ਛੋਟੀ ਜਿਹੀ ਉਮਰ `ਚ ਹੋ ਗਿਆ ਸੀ। ਉਨ੍ਹਾਂ ਦੇ ਪਤੀ ਵੀ ਫ਼ਿਲਮ ਇੰਡਸਟਰੀ ਨਾਲ ਸਬੰਧ ਰੱਖਦੇ ਹਨ । ਪਰਮਿੰਦਰ ਗਿੱਲ ਦੋ ਬੱਚਿਆਂ ਇੱਕ ਧੀ ਤੇ ਪੁੱਤਰ ਦੀ ਮਾਂ ਹੈ। ੳੇੁਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਛੋਟੀ ਜਿਹੀ ਉਮਰ ਤੋਂ ਕੀਤੀ ਅਤੇ ਫ਼ਿਲਮ ਇੰਡਸਟਰੀ `ਚ ਨਾਂ ਕਮਾਇਆ ।