Sargun Mehta Pics: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਅਕਸਰ ਹੀ ਲਾਈਮਲਾਈਟ ਵਿੱਚ ਬਣੀ ਰਹਿੰਦੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਨੂੰ ਟੌਪ ਏਸ਼ੀਅਨ ਸਟਾਰ ਦਾ ਖਿਤਾਬ ਮਿਿਲਆ ਹੈ। ਇਹ ਉਸ ਨੂੰ 'ਮੋਹ' ਫਿਲਮ 'ਚ ਸ਼ਾਨਦਾਰ ਪਰਫਾਰਮੈਂਸ ਲਈ ਦਿੱਤਾ ਗਿਆ ਹੈ। ਇਸ ਦੇ ਨਾਲ ਨਾਲ ਅਦਾਕਾਰਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।


ਇਹ ਵੀ ਪੜ੍ਹੋ: ਗੁਰੂ ਰੰਧਾਵਾ-ਸ਼ਹਿਨਾਜ਼ ਗਿੱਲ ਦੇ ਗਾਣੇ 'ਮੂਨ ਰਾਈਜ਼' ਦੀ ਵੀਡੀਓ ਰਿਲੀਜ਼, ਦੇਖੋ ਗੁਰੂ ਤੇ ਸਨਾ ਦੀ ਲਵ ਕੈਮਿਸਟਰੀ


ਹਾਲ ਹੀ 'ਚ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਅਦਾਕਾਰਾ ਨੂੰ ਖਿਡੌਣਿਆਂ ਨਾਲ ਖੇਡਦੇ ਹੋਏ ਦੇਖਿਆ ਜਾ ਸਕਦਾ ਹੈ। ਉਸ ਦੀਆਂ ਇਹ ਤਸਵੀਰਾਂ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ 'ਚ ਲਿਿਖਆ, 'ਤੁਹਾਨੂੰ ਸਾਰਿਆਂ ਨੂੰ ਢੇਰ ਸਾਰਾ ਪਿਆਰ ਭੇਜ ਰਹੀ ਹਾਂ।' ਦੇਖੋ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਸਾਲ 2022 ਸਰਗੁਣ ਮਹਿਤਾ ਲਈ ਕਾਫੀ ਵਧੀਆ ਰਿਹਾ ਸੀ। ਪਿਛਲੇ ਸਾਲ ਸਰਗੁਣ ਦੀਆਂ 4-5 ਫਿਲਮਾਂ ਰਿਲੀਜ਼ ਹੋਈਆਂ ਸੀ। ਇਨ੍ਹਾਂ ਵਿੱਚੋਂ ਤਕਰੀਬਨ ਸਾਰੀਆਂ ਹੀ ਫਿਲਮਾਂ ਹਿੱਟ ਰਹੀਆਂ ਸੀ। ਦੱਸ ਦਈਏ ਕਿ 2022 'ਚ ਸਰਗੁਣ 'ਮੋਹ', 'ਛੱਲਾ ਮੁੜ ਕੇ ਨਈ ਆਇਆ', 'ਸੌਂਕਣ ਸੌਂਕਣੇ' ਤੇ 'ਬਾਬੇ ਭੰਗੜਾ ਪਾਉਂਦੇ ਨੇ' ਵਰਗੀਆਂ ਫਿਲਮਾਂ 'ਚ ਨਜ਼ਰ ਆਈ ਸੀ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ 'ਮੋਹ' ਫਿਲਮ 'ਚ ਸਰਗੁਣ ਦੇ ਕਿਰਦਾਰ ਨੂੰ ਸਲਾਹਿਆ ਗਿਆ ਸੀ। ਇਸੇ ਕਿਰਦਾਰ ਲਈ ਉਸ ਨੂੰ ਫਿਲਮ ਆਲੋਚਕਾਂ ਤੋਂ ਵੀ ਕਾਫੀ ਪ੍ਰਸ਼ੰਸਾ ਮਿਲੀ ਸੀ।


ਇਹ ਵੀ ਪੜ੍ਹੋ: 'ਅਨੁਪਮਾ' 'ਚ ਅਨਪੜ੍ਹ ਬਣੀ ਰੂਪਾਲੀ ਗਾਂਗੁਲੀ ਅਸਲ ਜ਼ਿੰਦਗੀ 'ਚ ਪੜ੍ਹਾਈ 'ਚ ਰਹੀ ਅੱਵਲ, ਐਕਟਿੰਗ ਤੋਂ ਇਲਾਵਾ ਕਰਦੀ ਹੈ ਇਹ ਕਾਰੋਬਾਰ