Satinder Satti Fitness Secret: ਪੰਜਾਬੀ ਅਦਾਕਾਰਾ, ਐਂਕਰ ਤੇ ਮੋਟੀਵੇਸ਼ਨਲ ਸਪੀਕਰ ਸਤਿੰਦਰ ਸੱਤੀ ਇੰਨੀਂ ਦਿਨੀਂ ਸੁਰਖੀਆਂ `ਚ ਹੈ। ਉਹ ਇੰਨੀਂ ਦਿਨੀਂ ਪੰਜਾਬੀ ਗਾਇਕ ਕਰਨ ਔਜਲਾ ਨਾਲ ਉਨ੍ਹਾਂ ਦੇ ਕੈਨੇਡਾ ਟੂਰ `ਤੇ ਹੈ। ਦੋਵੇਂ ਮਿਲ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਮਿਊਜ਼ਿਕ ਕੰਸਰਟ `ਚ ਬਿਜ਼ੀ ਹੋਣ ਦੇ ਬਾਵਜੂਦ ਸਤਿੰਦਰ ਸੱਤੀ ਸੋਸ਼ਲ ਮੀਡੀਆ ਤੇ ਬਰਾਬਰ ਐਕਟਿਵ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰ ਰਹੀ ਹੈ। 


ਇਸ ਦੌਰਾਨ ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ ਤੇ ਕੁੱਝ ਵੀਡੀਓਜ਼ ਸ਼ੇਅਰ ਕੀਤੇ ਹਨ, ਜਿਨ੍ਹਾਂ ਵਿੱਚ ਉਹ ਆਪਣੀ ਫਿੱਟ ਬੌਡੀ ਦਾ ਰਾਜ਼ ਫ਼ੈਨਜ਼ ਨਾਲ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਨਾਲ ਉਹ ਆਪਣੇ ਫ਼ੈਨਜ਼ ਨੂੰ ਭਾਰ ਘਟਾਉਣ ਤੇ ਫਿੱਟ ਰਹਿਣ ਦੇ ਟਿਪਸ ਵੀ ਦੇ ਰਹੀ ਹੈ। 


ਪਹਿਲੀ ਵੀਡੀਓ `ਚ ਸੱਤੀ ਆਪਣੇ ਫ਼ੈਨਜ਼ ਨੂੰ ਆਪਣੀ ਫਿੱਟਨੈਸ ਦਾ ਰਾਜ਼ ਦੱਸ ਰਹੀ ਹੈ। ਉਨ੍ਹਾਂ ਦਾ ਕਹਿਣੈ ਕਿ ਉਹ ਸ਼ੁਰੂ ਤੋਂ ਹੀ ਖਾਣਾ ਖਾਣ ਤੋਂ ਕੁੱਝ ਚਿਰ ਬਾਅਦ ਗਰਮ ਪਾਣੀ ਚ ਨਿੰਬੂ ਦਾ ਰਸ ਮਿਲਾ ਕੇ ਪੀਂਦੀ ਹੈ, ਜਿਸ ਨਾਲ ਉਨ੍ਹਾਂ ਦੀ ਬੌਡੀ `ਚ ਐਸਿਡ ਨਹੀਂ ਬਣਦਾ ਤੇ ਖਾਣਾ ਅਸਾਨੀ ਨਾਲ ਪਚਦਾ ਹੈ। ਇਸ ਨਾਲ ਇੱਕ ਫ਼ਾਇਦਾ ਇਹ ਵੀ ਹੁੰਦਾ ਹੈ ਕਿ ਇਨਸਾਨ ਦੇ ਸਰੀਰ ਅੰਦਰ ਮੋਟਾਪਾ ਨਹੀਂ ਬਣਦਾ। ਦੇਖੋ ਵੀਡੀਓ:






ਇੱਕ ਹੋਰ ਵੀਡੀਓ `ਚ ਸੱਤੀ ਉਨ੍ਹਾਂ ਲੋਕਾਂ ਲਈ ਭਾਰ ਘਟਾਉਣ ਦੇ ਟਿਪਸ ਦਿੰਦੀ ਦਿਖਾਈ ਦੇ ਰਹੀ ਹੈ, ਜਿਨ੍ਹਾਂ ਦੀ ਬੌਡੀ ਐਸੇਡਿਕ ਹੈ। ਜਿਨ੍ਹਾਂ ਦੇ ਸਰੀਰ `ਚ ਐਸਿਡ ਬਣਦਾ ਹੈ ਉਨ੍ਹਾਂ ਦੇ ਲਈ ਵੀ ਸਤਿੰਦਰ ਸੱਤੀ ਨੇ ਭਾਰ ਘਟਾਉਣ ਦੇ ਟਿਪਸ ਦੱਸੇ ਹਨ। ਦੇਖੋ ਵੀਡੀਓ






ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦੇ ਪ੍ਰੇਰਨਾਤਮਕ ਸੰਦੇਸ਼ ਵੀ ਉਨ੍ਹਾਂ ਦੇ ਫ਼ੈਨਜ਼ ਨੂੰ ਖੂਬ ਪਸੰਦ ਆਉਂਦੇ ਹਨ। ਇੰਨੀਂ ਦਿਨੀਂ ਉਹ ਕਰਨ ਔਜਲਾ ਨਾਲ ਕੈਨੇਡਾ ਟੂਰ ਵਿੱਚ ਬਿਜ਼ੀ ਹੈ।